ਸਰਬੱਤ ਦੇ ਭਲੇ ਲਈ ਕੀਤੀ ਅਰਦਾਸ, ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨ 

  • ਗੁਰੂ ਘਰ ਚੱਲ ਰਹੇ ਉਸਾਰੀ ਕਾਰਜਾਂ ਨੂੰ ਦੇਖ ਕੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ

ਫਗਵਾੜਾ 19 ਅਪ੍ਰੈਲ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਵਿਖੇ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ।ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਹਾਜਰੀ ਲਗਵਾਈ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸ. ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪੰਜਾਬ ਦੇ ਅਹੁਦੇ ਤੇ ਹੁੰਦੇ ਹੋਏ ਉਨ੍ਹਾਂ ਵਲੋਂ ਗੁਰੂ ਘਰ ਨੂੰ ਉਸਾਰੀ ਕਾਰਜਾਂ ਲਈ ਇਕਵੰਜਾ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ | ਸ. ਚਰਨਜੀਤ ਸਿੰਘ ਚੰਨੀ ਨੇ ਗੁਰੂ ਘਰ ਚੱਲ ਰਹੇ ਉਸਾਰੀ ਕਾਰਜਾਂ ਨੂੰ ਦੇਖ ਕੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ |ਇਸ ਮੌਕੇ ਉਹਨਾਂ ਨੇ ਕਿਹਾ ਕੇ ਸਾਨੂੰ ਸਭ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਮਾਨਵਤਾ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ |ਸ੍ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਰਜਿ. ਪੰਜਾਬ ਵੱਲੋ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਵਿੰਦਰ ਕੁਲਥਮ, ਸਰਪ੍ਰਸਤ ਐਡਵੋਕੇਟ ਸ਼ਰਧਾ ਰਾਮ, ਵਾਈਸ ਪ੍ਰਧਾਨ ਯਸ਼ ਬਰਨਾ, ਪ੍ਰਚਾਰਕ ਸਕੱਤਰ ਸੀਟੂ ਬਾਈ, ਸਕੱਤਰ ਬਲਦੇਵ ਰਾਜ ਕੋਮਲ, ਮਕਬੂਲ, ਕਮਲਜੀਤ ਬੰਗਾ, ਅਸ਼ੋਕ ਸੱਲਣ ਮੈਂਬਰਾਂ ਤੋਂ ਇਲਾਵਾ ਨੱਛਤਰ ਕਲਸੀ, ਸ਼ੋਰਵ ਸ਼ਰਮਾ, ਬਲਵੀਰ ਅਬਾਦੀ, ਮਨਜੀਤ ਸਿੰਘ ਬਰਨਾ, ਗਿਆਨੀ ਜਸਬੀਰ ਸਿੰਘ ਜੱਸਲ, ਪੀਟਰ ਪਲਾਹੀ, ਪ੍ਰੇਮ ਮੇਹਲੀ, ਕਰਨ ਬੰਗਾ, ਸੁੱਖ ਵਿਰਦੀ, ਕੁਲਵੰਤ ਦੜੋਚ, ਲਾਡੀ ਕਾਂਸੀ ਨਗਰ, ਮਨਜੀਤ ਮਹਿਮੀ, ਰਾਮ ਰਤਨ ਆਦਿ ਹਾਜ਼ਰ ਸਨ।