ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਚਲਾਇਆ ਜਾਵੇਗਾ ਪਾਇਲਟ ਪ੍ਰੋਜੈਕਟ : ਏ.ਡੀ.ਸੀ 

ਨਵਾਂਸ਼ਹਿਰ, 05 ਜੁਲਾਈ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਖੇ ਰਿਸੋਰਸ ਪਰਸਨ ਦੀ ਇਕ ਦਿਨ ਇੰਨਟੈਂਸਿਵ ਡਰੱਗ ਅਵੇਅਰਨੈਸ ਵਰਕਸ਼ਾਪ ਲਗਾਈ ਗਈ, ਜਿਸ ਸਬੰਧੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਪਿੰਡ ਨਸ਼ਾ ਗ੍ਰਸਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਨਕਲਾਬ ਵੈਰੀਅਰ ਏਜੰਟ ਅਗੇਂਸਟ ਡਰੱਗ ਨਾਮ ਦਾ ਪਾਇਲਟ ਪੋਜੈਕਟ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਹਾਜ਼ਰ ਰਿਸੋਰਸ ਪਰਸਨ ਵਲੋਂ ਸਕੂਲੀ ਵਿਦਿਆਰਥੀਆਂ ਲਈ ਸਾਹਿਤ ਤਿਆਰ ਕੀਤਾ ਜਾਵੇਗਾ, ਜਿਸ ਨੂੰ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਜਾਂ ਕਿਸੇ  ਵੀ ਪੀਰੀਅਡ ਵਿੱਚ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ਦੇ ਟੈਲੈਂਟ ਵੀ ਲਏ ਜਾਣਗੇ ਅਤੇ ਹੋਰ ਨਸ਼ਾ ਮੁਕਤੀ ਸਬੰਧੀ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ ਉਨ੍ਹਾਂ ਕਿਹਾ ਕਿ ਹੁਣ ਤਾਂ ਨਸ਼ਾ ਸਕੂਲਾਂ ਵਿੱਚ ਵੀ ਪੈਰ ਪਸਾਰ ਚੁੱਕਾ ਹੈ, ਇਸ ਲਈ ਸਕੂਲੀ ਬੱਚਿਆਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆ ਨੂੰ ਪਿਆਰ ਨਾਲ ਸਮਝਾਉਣ ਅਤੇ ਉਨ੍ਹਾਂ ਦਾ ਰੁਝਾਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਵਧਾਉਣ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਨਸ਼ਿਆਂ ਨੂੰ ਛੱਡਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿੱਚ ਨਸ਼ਾ ਛੁਡਾਊ ਸੈਂਟਰ ਖੋਲ੍ਹੇ ਗਏ ਹਨ ਜੋ ਨੌਜਵਾਨ ਸਵੈ ਇੱਛਾ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਉਥੇ ਲੈ ਕੇ ਆਓ ਅਤੇ ਨਸ਼ਾ ਛੱਡਣ ਦੇ ਨਾਲ ਨਾਲ ਰਹਿਣਾ ‘ਤੇ ਖਾਣਾ ਵੀ ਮੁਫ਼ਤ ਹੈ। ਇਸ ਮੌਕੇ ‘ਤੇ ਡੀ.ਡੀ.ਐਫ ਸੰਜਨਾ ਸੈਕਸੈਨਾ,  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ, ਸਤਨਾਮ ਸਿੰਘ, ਡਾ. ਰਾਜਨ ਸ਼ਾਸ਼ਤਰੀ, ਸਾਇੰਸ ਮਾਸਟਰ ਸ.ਸ.ਸ.ਸ ਰੱਤੇਵਾਲ ਇੰਦਰਜੀਤ, ਸਾਇੰਸ ਮਾਸਟਰ ਸ.ਹ.ਸ ਗੜ੍ਹੀ ਕਾਨੂੰਗੋਆ ਸੁਸ਼ਾਂਤ ਪਾਲ, ਸਾਇੰਸ ਮਾਸਟਰ ਸ.ਸ.ਸ.ਸ ਸਾਹਿਬ ਡਾ. ਸੁਖਜੀਤ ਸਿੰਘ, ਸਾਇੰਸ ਮਾਸਟਰ ਸ.ਹ.ਸ ਝੰਡੇਰ ਕਲਾ ਨਸ਼ੇ ਕੁਮਾਰ ਭਰਿਗੂ, ਸ.ਸ.ਸ.ਸ ਮੁਕੰਦਪੁਰ ਤੋਂ ਮੀਨਾਕਸ਼ੀ, ਸ.ਸ.ਸ.ਸ ਕਰੀਹਾ ਤੋਂ ਸਵਿਤਾ ਰਾਣੀ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।