ਨਹਿਰੂ ਯੁਵਾ ਕੇਂਦਰ ਤੇ ਬਾਬਾ ਜੀਵਨ ਸਿੰਘ ਜੀ ਕਲੱਬ ਨੇ ਐਸ.ਐਨ.ਕਾਲਜ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਈ 

ਨਵਾਂਸ਼ਹਿਰ, 21 ਫਰਵਰੀ : ਭਾਰਤ ਸਰਕਾਰ ਦੇ ਯੁੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਯੁੁਵਾ ਅਫ਼ਸਰ ਵੰਦਨਾ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਐੱਸ.ਬੀ.ਐੱਸ.ਨਗਰ ਅਤੇ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਯੂਥ ਕਲੱਬ ਵੱਲੋਂ ਐੱਸ.ਐੱਨ.ਕਾਲਜ ਬੰਗਾ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਕਾਲਜ ਪਿ੍ੰਸੀਪਲ ਤਰਸੇਮ ਸਿੰਘ ਭਿੰਡਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੀ ਵੋਟ ਦੀ ਸੁੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ । ਜ਼ਿਲ੍ਹਾ ਚੋਣ ਦਫ਼ਤਰ ਤੋਂ ਆਏ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ ਅਤੇ ਗੁਰਮੀਤ ਸਿੰਘ ਬੀ.ਐਲ.ਓ ਨੇ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮੰਤਵ ਨੌਜਵਾਨਾਂ ਵਿੱਚ ਵੋਟਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ । ਇਸ ਮੌਕੇ ਕੀਰਤੀ ਕਾਂਤ ਕਲਿਆਣ ਵੱਲੋਂ ਵੋਟਰ ਮਹੱਤਤਾ ਦੀ ਸੋਹ ਚੁੱਕਾਈ ਗਈ ਤਾਂ ਜੋ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕੀਏ। ਪ੍ਰੋਗਰਾਮ ਦੌਰਾਨ ਕਾਲਜ ਦੇ ਪਿ੍ੰਸੀਪਲ ਦੁੁਆਰਾ ਹਸਤਾਕਸ਼ਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ  ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੇ ਆਪਣੇ ਦਸਤਖ਼ਤ ਕਰਨ ਚ ਵੱਧ ਚੜ ਕੇ ਹਿੱਸਾ ਲਿਆ ਅਤੇ ਵੋਟਰ ਜਾਗਰੂਕਤਾ ਸਬੰਧੀ ਕਰਵਾਏ ਗਏ ਡਰਾਇੰਗ ਮੁਕਾਬਲੇ 'ਚ ਆਪਣੇ ਜੌਹਰ ਦਿਖਾਏ ਪ੍ਰੋਗਰਾਮ ਦੇ ਅੰਤ 'ਚ ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ, ਇਸ ਮੌਕੇ ਰੋਜ਼ਾ ਸ਼ਰੀਫ਼ ਮੰਡਾਲੀ ਦੇ ਸੇਵਾਦਾਰ ਅਤੇ ਸਮਾਜਸੇਵੀ ਕੀਰਤੀ ਕਾਂਤ ਕਲਿਆਣ, ਸਾਹਿਲ ਵਲੇਚਾ (ਲੇਖਾ ਅਤੇ ਪ੍ਰੋਗਰਾਮ ਸਹਾਇਕ), ਗੋਬਿੰਦਾ ਅਧਿਕਾਰੀ (ਐਮ.ਟੀ.ਐਸ),  ਨਵਦੀਪ ਸਿੰਘ (ਵਲੰਟੀਅਰ ਬੰਗਾ ਬਲਾਕ), ਪ੍ਰੋ: ਵਿਪਨ (ਕੰਪਿਊਟਰ ਸਾਇੰਸ ਵਿਭਾਗ), ਪ੍ਰੋ: ਗੁਰਪ੍ਰੀਤ ਸਿੰਘ (ਪੰਜਾਬੀ ਵਿਭਾਗ), ਡਾ.ਨਿਰਮਲਜੀਤ ਕੌਰ, (ਪੰਜਾਬੀ ਵਿਭਾਗ) ਅਤੇ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ), ਪ੍ਰੋ:ਕਿਸ਼ੋਰ ਕੁਮਾਰ (ਰੈੱਡ ਰਿਬਨ ਕਲੱਬ ਇੰਚਾਰਜ), ਪ੍ਰੋ: ਜੋਤੀ ਪ੍ਰਕਾਸ਼, ਪ੍ਰੋ:ਮਨਮੀਤ ਸਿੰਘ, ਪ੍ਰੋ: ਓਮਕਾਰ ਸਿੰਘ,ਲਾਵਿਸ਼ ਕੁਮਾਰ, ਪ੍ਰਭਦੀਪ ਹਾਜ਼ਰ ਸਨ।