ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮੁਸਤੈਦੀ ਦੇ ਨਾਲ ਪਿੰਡ ਮਿਰਜ਼ਾਪੁਰ ਵਿਖੇ ਹੋਣ ਤੋਂ ਟੱਲਿਆ ਵੱਡਾ ਹਾਦਸਾ।

  • ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪਹਿਲਾਂ ਤੋਂ ਹੀ ਮਜ਼ਬੂਤ ਕੀਤਾ ਜਾ ਰਿਹਾ ਸੀ ਬੰਨ।  

ਨਵਾਂ ਸ਼ਹਿਰ 19 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮੁਸਤੈਦੀ ਦੇ ਨਾਲ ਉਸ ਸਮੇਂ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਜਦੋਂ ਪਹਿਲਾਂ ਤੋਂ ਮਜ਼ਬੂਤ ਕੀਤੇ ਗਏ ਬੰਨ ਨਾਲ ਸਤਲੁਜ ਦਰਿਆ ਵਿਚੋਂ ਟਕਰਾਉਂਦਾਂ ਹੋਇਆ ਪਾਣੀ ਬਿਨ੍ਹਾਂ ਕਿਸੇ ਰੁਕਾਵਟ ਤੇ ਆਪਣੀ ਦਿਸ਼ਾ ਵਿਚ ਨਿਕਲ ਗਿਆ। ਪਿੰਡ ਵਿਖੇ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਦਰਿਆ ਨਾਲ ਲੱਗਦੇ ਇਸ ਪਿੰਡ ਨਾਲ ਲਗਦੇ ਦਰਿਆ ਵਿਚ ਜਦੋਂ ਵੀ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਦਰਿਆ ਕਿਨਾਰੇ ਬਣਾਏ ਬੰਨਾ ਉੱਤੇ ਪਾਣੀ ਦਾ ਜ਼ਿਆਦਾ ਜ਼ੋਰ ਪੈਂਦਾ ਹੈ ਜਿਸ ਨਾਲ ਦਰਿਆ ਦਾ ਪਾਣੀ ਬੰਨ ਤੋੜ ਕੇ ਪਿੰਡ ਵਿਚ ਵੜ੍ਹਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਅਤੇ ਪਿੰਡ ਵਾਸੀ ਪਹਿਲਾਂ ਤੋਂ ਹੀ ਮੁਸਤੈਦ ਹੋ ਗਏ ਸਨ। ਸਮੇਂ—ਸਮੇਂ ਸਿਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਪਿੰਡ ਵਾਸੀ ਵੀ ਇਸ ਬੰਨ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਵੀ ਇਸ ਬੰਨ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦਰਿਆ ਵਿਚੋਂ ਤੇਜ਼ ਗਤੀ ਨਾਲ ਆ ਰਿਹਾ ਪਾਣੀ ਸਿੱਧਾ ਦਰਿਆ ਵਿਚ ਬਣਾਏ ਗਏ ਸੱਟਡ/ਬੰਨ ਨੂੰ ਖੌਰਾ ਲਗਾ ਰਿਹਾ ਸੀ ਅਤੇ ਲਗਾਤਾਰ ਇਸ ਦਾ ਨੀਚੋਂ ਤੋਂ ਕਟਾਅ ਹੋ ਰਿਹਾ ਸੀ। ਇਸ ਨੂੰ ਦੇਖਦੇ ਹੋਏ ਬੰਨ ਦੇ ਅੰਦਰਲੇ ਪਾਸੇ ਰੇਤ ਦੀਆਂ ਬੋਰੀਆਂ ਅਤੇ ਜਾਲੇ ਲਗਾ ਕੇ ਬੰਨ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ। ਹੁਣ ਜਦੋਂ ਰਾਤ ਦੇ ਸਮੇਂ ਦਰਿਆ ਦੇ ਵਿਚ ਪਾਣੀ ਦਾ ਥੋੜਾ ਜਿਹਾ ਪੱਧਰ ਵਧਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮੁਸਤੈਦੀ ਦੇ ਨਾਲ ਲਗਾਤਾਰ ਮਿਟੀ ਦੀਆਂ ਬੋਰੀਆਂ ਅਤੇ ਜਾਲ ਨਾਲ ਮਜ਼ਬੂਤ ਕੀਤੇ ਗਏ ਇਸ ਬੰਨ ਰਾਹੀਂ ਪਾਣੀ ਟਕਰਾ ਕੇ ਆਪਣੀ ਦਿਸ਼ਾ ਨਾਲ ਅੱਗੇ ਵੱਧ ਗਿਆ ਅਤੇ ਇਸ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਜੇਕਰ ਇਹ ਪਾਣੀ ਬੰਨ ਤੋੜ ਕੇ ਪਿੰਡ ਵਾਲੇ ਪਾਸੇ ਨੂੰ ਦਾਖਲ ਹੋ ਜਾਂਦਾ ਤਾਂ ਫਸਲਾਂ ਸਮੇਤ ਭਾਰੀ ਨੁਕਸਾਨ ਹੋ ਸਕਦਾ ਸੀ। ਡਿਪਟੀ ਕਮਿਸ਼ਨਰ ਨੇ ਦਸਿੱਆ ਕਿ ਦਰਿਆ ਦੇ ਵਿਚ ਬਣਾਏ ਗਏ ਪਾਣੀ ਦੇ ਸੱਟਡ/ਬੰਨ ਨੂੰ ਵੀ ਕੱਟ ਕੇ ਦਰਿਆ ਦਾ ਰਾਸਤਾ ਸਾਫ਼ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਸਹੀ ਦਿਸ਼ਾ ਵੱਲ ਵਧਦਾ ਰਹੇ। ਉਨ੍ਹਾਂ ਦੇ ਦੱਸਿਆ ਕਿ ਇਸੇ ਜਗ੍ਹਾਂ ਤੇ ਦਰਿਆ ਦੇ ਵਿਚ ਇਕ ਪਾਣੀ ਦੇ ਰਾਸਤੇ ਇਕ ਹੋਰ ਰੁਕਾਵਟ ਦਰਿਆ ਦੇ ਵਿਚ ਜੰਗਲਾਤ ਖੇਤਰ ਵਿਚ ਦਰਖੱਤਾਂ ਦਾ ਲਗੱਣਾ ਹੈ ਜੋ ਕਿ ਰੇਤੀਲੀ ਮਿੱਟੀ ਦੇ ਨਾਲ ਉੱਚਾ ਹੋ ਗਿਆ ਹੈ ਜਿਸ ਨਾਲ ਪਾਣੀ ਇਸ ਜੰਗਲਾਤ ਖੇਤਰ ਦੇ ਨਾਲ ਮੁੜਦਾ ਹੋਇਆ ਸਿੱਧਾ ਪਿੰਡ ਮਿਰਜ਼ਾਪੁਰ ਵੱਲ ਬੰਨਾਂ ਦੇ ਨਾਲ ਟਕਰਾਉਂਦਾ ਹੈ। ਹਰ ਸਮੇਂ ਇਨ੍ਹ ਬੰਨ੍ਹਾਂ ਦਾ ਟੁਟਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਜੰਗਲੀ ਖੇਤਰ ਨੂੰ ਦਰਿਆ ਦੇ ਰਸਤੇ ਵਿਚ ਸਾਫ ਕਰਨ ਲਈ ਇਕ ਰਿਪੋਰਟ ਤਿਆਰ ਕਰਕੇ ਭਜੀ ਜਾਵੇਗੀ ਤਾਂ ਜੋ ਦਰਿਆ ਦੇ ਵਿਚ ਪਾਣੀ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਆਏ।  ਇਸ ਦੌਰਾਨ ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦਸਿਆ ਕਿ ਪੁਲਿਸ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਇਸ ਖੇਤਰ ਦੇ ਵਿਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਗਸ਼ਤ ਕੀਤੀ ਜਾਂਦੀ ਹੈ ਅਤੇ ਪਿੰਡ ਵਾਸੀਆਂ ਦੇ ਨਾਲ ਨਾਲ ਇਸ ਖੇਤਰ ਦੇ ਆਲੇ ਦੁਆਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਇਸ ਮੌਕੇ ਤੇ ਏ.ਡੀ.ਸੀ. (ਜ) ਰਾਜੀਵ ਵਰਮਾ ਅਤੇ ਐਸ.ਡੀ.ਐਮ. ਸਿ਼ਵਰਾਜ ਸਿੰਘ ਬੱਲ, ਨਵਨਿਯੁਕਤ ਇੰਪਰੂਵਮੈਂਟ ਟਰੱਸਟ  ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹ੍ਹਾ, ਹਲਕਾ ਇੰਚਾਰਜ ਨਵਾਂ ਸ਼ਹਿਰ ਲਲੀਤ ਮੋਹਨ ਪਾਠਕ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੋਜੂਦ ਸਨ।