ਲੋਕ ਸਭਾ ਚੋਣਾਂ 2024 ਖਰਚਾ ਮੋਨੀਟਰਿੰਗ ਸਬੰਧੀ ਦਿੱਤੀ ਗਈ ਟ੍ਰੇਨਿੰਗ- ਰਿਟਰਨਿੰਗ ਅਫਸਰ ਫਰੀਦਕੋਟ

ਫ਼ਰੀਦਕੋਟ 06 ਮਾਰਚ : ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਲੋਕ ਸਭਾ ਚੋਣ ਹਲਕਾ ਫਰੀਦਕੋਟ ਵਿਚ ਪੈਂਦੇ ਜਿਲ੍ਹਾ ਫਰੀਦਕੋਟ  ਅਤੇ ਮੋਗਾ ਦੇ ਸਮੂਹ ਵਿਧਾਨ ਸਭਾ ਚੋਣ ਹਲਕਾ ਅਤੇ ਗਿੱਦੜਬਾਹਾ, ਰਾਮਪੁਰਾ ਚੋਣ ਹਲਕਾ ਦੇ  ਸਮੂਹ ਸਹਾਇਕ ਰਿਟਰਨਿੰਗ ਅਫਸਰਾਂ, ਖਰਚਾ ਟੀਮਾਂ, ਐਫਐਸਟੀ, ਐਸਐਸਟੀ, ਵੀਐਸਟੀ, ਵੀਵੀਟੀ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿਚ ਸ਼੍ਰੀ ਏ.ਐਫ.ਐਸ.ਓ ਸ਼੍ਰੀ ਸੁਮੀਤ ਸ਼ਰਮਾ ਫਰੀਦਕੋਟ ਵੱਲੋਂ ਸਮੂਹ ਖਰਚਾ ਟੀਮਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਸਮੂਹ ਸਹਾਇਕ ਖਰਚਾ ਅਬਜਰਵਰਾਂ ਨੂੰ ਸਮੇਂ ਸਮੇਂ ਸਿਰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਬਾਰੇ ਵੀ ਜਾਣਕਾਰੀ ਦਿੱਤੀ । ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਮੂਹ ਨੋਡਲ ਅਫਸਰਾਂ ਨੂੰ ਹਦਾਇਤਾਂ ਅਨੁਸਾਰ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਲੋਕ ਸਭਾ ਚੋਣ ਹਲਕਾ ਫਰੀਦਕੋਟ ਦੀਆਂ ਸਮੂਹ ਖਰਚਾ ਟੀਮਾਂ ਨੂੰ ਹਦਾਇਤਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੇ ਅਤੇ ਇਸ ਸਬੰਧੀ ਸਾਰੀ ਮੁੱਢਲੀ ਜਾਣਕਾਰੀ ਪੀ.ਪੀ.ਟੀ ਰਾਹੀਂ ਦੇ ਦਿੱਤੀ ਗਈ। ਇਸ ਮੌਕੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰ ਅਤੇ ਨੋਡਲ ਅਫਸਰ ਹਾਜਰ ਸਨ।