ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕੀਤੇ ਲਾਇਸੰਸ ਰੱਦ 

ਨਵਾਂਸ਼ਹਿਰ, 8 ਜਨਵਰੀ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੀਵ ਵਰਮਾ ਨੇ ਦੱਸਿਆ ਹੈ ਕਿ  ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ  ਅਮਿਤ ਜੈਨ ਪੁੱਤਰ ਅਨਿਲ ਕੁਮਾਰ ਜੈਨ, ਵਾਸੀ 8/283, ਗੁਲਸ਼ਨ ਬਾਜ਼ਾਰ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 60/ਐਮ.ਏ./ਐਮ.ਸੀ.2 ਮਿਤੀ 08-02-2017 ਫਰਮ M/S “British Book” ਬੰਗਾ ਰੋਡ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤਾ ਜਾਂਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਮੇਤ ਸਬੰਧਤ ਦਸਤਾਵੇਜ਼ ਅਪਲਾਈ ਕੀਤਾ ਜਾਂਦਾ ਹੈ ਪ੍ਰੰਤੂ ਲਾਇਸੰਸ ਧਾਰਕ ਵੱਲੋਂ ਲਾਇਸੰਸ ਰੀਨਿਊ ਕਰਨ ਸਬੰਧੀ ਦਰਖਾਸਤ ਦਫ਼ਤਰ ਵਿੱਚ ਪੇਸ਼ ਨਹੀਂ ਕੀਤੀ ਗਈ। ਇਸ ਸਬੰਧੀ ਲਾਇਸੰਸ ਧਾਰਕ ਸ਼੍ਰੀ ਅਮਿਤ ਜੈਨ ਨੂੰ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ। ਜਿਸ ਸਬੰਧੀ ਸ਼੍ਰੀ  ਅਮਿਤ ਜੈਨ ਪੁੱਤਰ ਅਨਿਲ ਕੁਮਾਰ ਜੈਨ, ਵਾਸੀ 8/283, ਗੁਲਸ਼ਨ ਬਾਜ਼ਾਰ, ਨਵਾਂਸ਼ਹਿਰ ਵੱਲੋਂ ਦੱਸਿਆ ਕਿ ਉਸਨੇ ਕੰਸਲਟੈਂਟ, ਆਈਲੈਟਸ, ਅਤੇ ਟਰੈਵਲ ਏਜੰਸੀ ਸਬੰਧੀ ਦਫ਼ਤਰ ਸਾਲ 2018 ਤੋਂ ਬੰਦ ਕਰ ਦਿੱਤਾ ਸੀ। ਇਸ ਲਈ ਉਸਨੂੰ ਉਕਤ ਲਾਇਸੰਸ ਨੂੰ ਰੀਨਿਊ ਕਰਨ ਦੀ ਲੋੜ ਨਹੀਂ ਹੈ।ਜਿਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਉਕਤ ਲਾਇਸੰਸ ਨੂੰ ਰੱਦ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਦੱਸਿਆ ਹੈ ਕਿ ਉਕਤ ਤੋਂ ਇਲਾਵਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਤਹਿਤ ਪ੍ਰਾਰਥੀ ਸ਼੍ਰੀ ਅਨਿਲ ਕੁਮਾਰ ਪੁੱਤਰ ਸ਼੍ਰੀ ਸੁੱਚਾ ਰਾਮ, ਵਾਸੀ ਮਕਾਨ ਨੰ: 328, ਗਲੀ ਨੰ: 01–ਏ, ਗੁਰੂ ਹਰਕ੍ਰਿਸ਼ਨ ਨਗਰ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 68/ਐਮ.ਏ./ਐਮ.ਸੀ.2 ਮਿਤੀ 06-12-2017 ਫਰਮ M/S “New Canadian Insitute” ਦੂਜੀ ਮੰਜਿਲ, ਉੱਤੇ IDBI Bank, ਮੁਕੰਦਪੁਰ ਰੋਡ, ਬੰਗਾ, ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕੀਤਾ ਜਾਂਦਾ ਹੈ।  ਇਸ ਸਬੰਧੀ ਸਬੰਧਤ ਸ਼੍ਰੀ ਅਨਿਲ ਕੁਮਾਰ ਪੁੱਤਰ ਸ਼੍ਰੀ ਸੁੱਚਾ ਰਾਮ ਨੇ ਦੱਸਿਆ ਹੈ ਕਿ ਉਸ ਨੇ ਪਿਛੱਲੇ ਇੱਕ ਸਾਲ ਤੋਂ IELTS ਸਬੰਧੀ ਕੰਮ ਬੰਦ ਕਰ ਦਿੱਤਾ ਹੈ ਅਤੇ ਉਸ ਦੇ ਸੈਂਟਰ ਦਾ ਨਾਮ ਸਰਕਾਰੀ ਦਸਤਾਵੇਜਾਂ ਵਿਚੋਂ ਕੱਟ ਦਿੱਤਾ ਜਾਵੇ। ਇਸ ਸਬੰਧੀ ਉਸ ਨੇ ਉਕਤ ਲਾਇਸੰਸ ਨੂੰ ਰੀਨਿਊ ਕਰਨ ਸਬੰਧੀ ਦਰਖਾਸਤ ਨਹੀਂ ਦਿੱਤੀ ਹੈ। ਜਿਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਉਕਤ ਲਾਇਸੰਸ ਨੂੰ ਰੱਦ ਕੀਤਾ ਗਿਆ ਹੈ।