ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਰਾਜਾ ਪਹਾੜੀਆ ਨੂੰ ਕੀਤਾ ਗ੍ਰਿਫਤਾਰ, ਗੈਂਗਸਟਰ ਕੋਲੋਂ ਹਥਿਆਰ ਬਰਾਮਦ 

ਜਲੰਧਰ, 21 ਅਕਤੂਬਰ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਨੇੜਲੇ ਰਾਜਾ ਪਹਾੜੀਆ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਵੱਲੋਂ ਮੁਲਜਮ ਖਿਲਾਫ ਅਸਲਾ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰਨ ਉਪਰੰਤ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਾ ਪਹਾੜੀਆ ਭਾਰਗਵ ਕੈਂਪ ਦੇ ਮਾਤਾ ਰਾਣੀ ਚੌਂਕ ਨਜਦੀਕ ਕੋਈ ਵਾਰਦਾਤ ਕਰਨ ਲਈ ਆਇਆ ਹੈ, ਜਿਸ ਨੂੰ ਪੁਲਿਸ ਟੀਮਾਂ ਵੱਲੋਂ ਆਪਣਾ ਜਾਲ ਵਿਛਾ ਕਿ ਕਾਬੂ ਕਰਲਿਆ ਗਿਆ। ਉਕਤ ਗੈਂਗਸਟਰ ਕੋਲੋਂ ਗ੍ਰਿਫਤਾਰ ਕਰਨ ਸਮੇਂ ਹਥਿਆਰ ਬਰਾਮਦ ਕੀਤਾ ਗਿਆ। ਡੀਸੀਪੀ ਵਿਰਕ ਨੇ ਦੱਸਿਆ ਕਿ ਦਸਿਆ ਕਿ ਗੈਂਗਸਟਰ ਰਾਜਾ ਪਹਾੜੀਆ ਵਿਰੁਧ ਜਲੰਧਰ, ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚ ਅਸਲਾ ਐਕਟ, ਕਤਲ, ਕਤਲ ਦੀ ਕੋਸ਼ਿਸ਼, ਅਗਵਾ ਸਮੇਤ 10 ਕੇਸ ਦਰਜ ਹਨ। ਦੱਸ ਦੇਈਏ ਕਿ ਰਾਜਾ ਪਹਾੜੀਆ ਪੰਜਾਬ, ਹਰਿਆਣਾ ਅਤੇ ਹਿਮਾਚਲ ਦਾ ਮਸ਼ਹੂਰ ਗੈਂਗਸਟਰ ਹੈ। ਜੋ ਕਿ ਪੰਜਾਬ ਦੇ ਕਈ ਗੈਂਗ ਦੇ ਮੈਂਬਰਾਂ ਨੂੰ ਚਲਾਉਂਦਾ ਸੀ ਅਤੇ ਉਨ੍ਹਾਂ ਨੂੰ ਹਥਿਆਰ ਅਤੇ ਹੋਰ ਸਮਾਨ ਮੁਹੱਈਆ ਕਰਵਾਉਂਦਾ ਸੀ।