ਜਲ ਸ਼ਕਤੀ ਕੇਂਦਰ ਨੇ ਮਨਾਇਆ ਵਿਸ਼ਵ ਟਾਇਲਟ ਦਿਵਸ

  • ਵਿਦਿਆਰਥੀਆਂ ਨੇ ਇਕੱਠੇ ਕੀਤੇ ਗਏ ਪਾਣੀ ਦੇ ਸੈਂਪਲ ਅਤੇ ਬਣਾਏ ਪੋਸਟਰ

ਹੁਸ਼ਿਆਰਪੁਰ, 20 ਨਵੰਬਰ : ਜਲ ਸ਼ਕਤੀ ਕੇਂਦਰ ਹੁਸ਼ਿਆਰਪੁਰ ਵੱਲੋਂ ਕੇ. ਆਰ. ਕੇ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਵਿਸ਼ਵ ਟਾਇਲਟ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵਕ ਸੁਨੀਲ ਕੁਮਾਰ ਅੇ ਸਕੂਲ ਦੇ ਪ੍ਰਿੰਸੀਪਲ ਤਰਸੇਮ ਨੇ ਵਿਦਿਆਰਥੀਆਂ ਨੂੰ ਵਿਸ਼ਵ ਟਾਇਲਟ ਦਿਵਸ ਦੇ ਮਹੰਤਵ ਬਾਰੇ ਦੱਸਿਆ। ਇਸ ਦੌਰਾਨ ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵਿਸ਼ਵ ਟਾਇਲਟ ਦਿਵਸ ਸਬੰਧੀ ਪੋਸਟਰ ਵੀ ਬਣਾਏ ਗਏ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ, ਜਿਨ੍ਹਾਂ ਵਿਚ ਪਿੰਡ ਚਠਾਰੀਆਂ, ਕਾਲਰਾਂ, ਕੁੱਲੀਆਂ, ਗੜ੍ਹਦੀਵਾਲਾ, ਅੱਜੋਵਾਲ ਅਤੇ ਬੱਸੀ ਸ਼ਾਮਿਲ ਸਨ। ਇਨ੍ਹਾਂ ਪਿੰਡਾਂ ਦੇ ਪੀਣ ਵਾਲੇ ਪਾਣੀ ਦੀ ਟੈਸਟਿੰਗ ਕੀਤੀ ਗਈ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਦੀ ਸਮੁੱਚੀ ਟੀਮ ਮੌਜੂਦ ਸੀ।