ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ

ਨਵਾਂਸ਼ਹਿਰ, 7 ਨਵੰਬਰ : ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਜ਼ਿਲੇ ਵਿਚ ਦੀਵਾਲੀ ਮੌਕੇ ਪਟਾਕੇ ਵੇਚਣ ਦੇ 08 ਆਰਜ਼ੀ ਲਾਇਸੰਸ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਬਿਨੇਕਾਰਾਂ ਦੀ ਹਾਜ਼ਰੀ ਵਿਚ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਅਲਾਟ ਕੀਤੇ ਗਏ। ਸਬ-ਡਵੀਜ਼ਨ ਵਾਈਜ਼ ਕੱਢੇ ਗਏ ਇਸ ਡਰਾਅ ਵਿਚ ਨਵਾਂਸ਼ਹਿਰ ਸਬ-ਡਵੀਜ਼ਨ ਲਈ 4 ਅਤੇ ਬੰਗਾ ਤੇ ਬਲਾਚੌਰ ਲਈ 2-2 ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ ਕੁੱਲ 80 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿਚ ਨਵਾਂਸ਼ਹਿਰ ਤੋਂ 58 ਬੰਗਾ ਤੋਂ 14 ਅਤੇ ਬਲਾਚੌਰ ਤੋਂ 08 ਅਰਜ਼ੀਆਂ ਸ਼ਾਮਿਲ ਸਨ। ਨਵਾਂਸ਼ਹਿਰ ਸਬ-ਡਵੀਜ਼ਨ ਲਈ ਆਈਆਂ ਕੁੱਲ 58 ਅਰਜ਼ੀਆਂ ਵਿਚੋਂ ਨਵਾਂਸ਼ਹਿਰ (ਸ਼ਹਿਰੀ ਇਲਾਕਾ) ਦੋਆਬਾ ਆਰੀਆ ਸਕੂਲ, ਰਾਹੋਂ ਰੋਡ, ਨਵਾਂਸ਼ਹਿਰ ਦੀ ਗਰਾਊਂਡ ਲਈ 2 ਆਰਜ਼ੀ ਲਾਇਸੰਸ ਡਰਾਅ ਰਾਹੀਂ ਅਲਾਟ ਕੀਤੇ ਗਏ, ਜਿਨਾਂ ਵਿਚ ਪ੍ਰੀਆ ਪੁੱਤਰੀ ਅਮਰਜੀਤ ਵਾਸੀ ਗੋਰਖਪੁਰ ਅਤੇ ਚਰਨਜੀਤ ਸਿੰਘ ਪੁੱਤਰ ਸਵਰਨ ਦਾਸ ਵਾਸੀ ਮੁਹੱਲਾ ਲੜੋਈਆਂ, ਨਵਾਸ਼ਹਿਰ ਸ਼ਾਮਿਲ ਸਨ। ਇਸੇ ਤਰਾਂ ਨਵਾਂਸ਼ਹਿਰ (ਦਿਹਾਤੀ ਇਲਾਕਾ) ਲਈ ਦੁਸਹਿਰਾ ਗਰਾਊਂਡ ਔੜ ਲਈ ਚਿਰਾਗ ਸੇਤੀਆ ਪੁੱਤਰ ਰਕੇਸ਼ ਕੁਮਾਰ ਵਾਸੀ ਪਿੰਡ ਲੰਗੜੋਆ ਅਤੇ ਦੁਸਹਿਰਾ ਗਰਾਊਂਡ ਰਾਹੋਂ ਲਈ ਪ੍ਰਿਆਂਸ਼ੂ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਮਹਾਲੋਂ ਦਾ ਡਰਾਅ ਨਿਕਲਿਆ। ਸਬ-ਡਵੀਜ਼ਨ ਬੰਗਾ ਲਈ ਪ੍ਰਾਪਤ 14 ਅਰਜ਼ੀਆਂ ਵਿਚੋਂ ਬੰਗਾ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬੰਗਾ  ਲਈ ਪਰਵੇਸ਼ ਠਾਕੁਰ ਪੁੱਤਰ ਭੁਪਿੰਦਰ ਸਿੰਘ ਵਾਸੀ ਬਾਗ ਮਿਸ਼ਰਾ ਵਾਰਡ ਨੰਬਰ 13, ਬੰਗਾ ਤੇ ਬੰਗਾ (ਦਿਹਾਤੀ ਇਲਾਕਾ) ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਗਰਾਊਂਡ ਲਈ ਦਵਿੰਦਰ ਕੁਮਾਰ ਪੁੱਤਰ ਸ਼ਾਦੀ ਲਾਲ ਪਿੰਡ ਮੁਕੰਦਪੁਰ ਨੂੰ ਡਰਾਅ ਰਾਹੀਂ ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਇਸੇ ਤਰਾਂ ਸਬ-ਡਵੀਜ਼ਨ ਬਲਾਚੌਰ ਲਈ ਪ੍ਰਾਪਤ 8 ਅਰਜ਼ੀਆਂ ਵਿਚੋਂ ਬਲਾਚੌਰ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬਲਾਕ ਬਲਾਚੌਰ ਰਮੇਸ਼ ਪੁੱਤਰ ਰਾਮਲੋਕ, ਵਾਸੀ ਪਿੰਡ ਦਿਆਲ ਅਤੇ ਬਲਾਚੌਰ (ਦਿਹਾਤੀ ਇਲਾਕਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਬਲਾਕ ਸੜੋਆ ਲਈ ਕੇਵਲ ਕ੍ਰਿਸ਼ਨ ਪੁੱਤਰ ਚਾਨਾ ਰਾਮ ਪਿੰਡ ਟੌਂਸਾ, ਨੂੰ ਆਰਜ਼ੀ ਲਾਇਸੰਸ ਅਲਾਟ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ. ਡੀ. ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ. ਬੰਗਾ ਜਸ਼ਨਜੀਤ ਸਿੰਘ, ਐਸ.ਡੀ.ਐਮ.  ਬਲਾਚੌਰ ਬਿਕਰਮਜੀਤ ਸਿੰਘ,ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਕੌਰ, ਈ.ਟੀ.ਓ ਰਾਜ ਕੁਮਾਰ, ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।