ਦੀਵਾਲੀ ਦੀ ਰਾਤ ਲਾਂਬੜਾ ‘ਚ ਪਤਨੀ ਵੱਲੋਂ ਪਤੀ ਦਾ ਕਤਲ, ਪੁਲਿਸ ਵੱਲੋਂ ਭਾਲ ਜਾਰੀ

ਲਾਂਬੜਾ, 13 ਨਵੰਬਰ : ਜਲੰਧਰ ਦੇ ਲਾਂਬੜਾ ਅਧੀਨ ਆਉਂਦੇ ਪਿੰਡ ਲੱਲੀਆਂ ਖੁਰਦ ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਔਰਤ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰਕੇ ਫਰਾਰ ਹੋਣ ਜਾਣ ਦੀ ਖਬਰ ਹੈ। ਇਸ ਘਟਨਾਂ ਸਬੰਧੀ ਮਿਲਦਿਆਂ ਹੀ ਥਾਣਾ ਲਾਂਬੜਾ ਦੇ ਐਸਐਚਓ ਅਮਨ ਸੈਣੀ ਪੁਲਿਸ ਪਾਰਟੀ ਨਾਲ ਪਿੰਡ ਲੱਲੀਆਂ ਖੁਰਦ ਪੁੱਜੇ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੱਸੀ ਮਨਸੂਰ ਵਜੋਂ ਹੋਈ ਹੈ, ਜੋ ਆਪਣੀ ਪਤਨੀ ਅਤੇ 4 ਬੱਚਿਆਂ ਨਾਲ ਇੱਕ ਕਿਸਾਨ ਦੀ ਮੋਟਰ ਤੇ ਰਹਿੰਦਾ ਸੀ। ਪੁਲਿਸ ਵੱਲੋਂ ਮ੍ਰਿਤਕ ਮੱਸੀ ਮਨਸੂਰ ਦੇ ਬੱਚਿਆਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ ਅਤੇ ਮ੍ਰਿਤਕ ਦੀ ਪਤਨੀ ਦੀ ਭਾਲ ਕੀਤੀ ਜਾ ਰਹੀ ਹੈ।