ਜਲੰਧਰ 'ਚ ਘਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਲੋਕਾਂ ਦੀ ਝੁਲਸਣ ਕਾਰਨ ਮੌਤ 

ਜਲੰਧਰ, 10 ਅਕਤੂਬਰ : ਜਲੰਧਰ 'ਚ ਦੇਰ ਰਾਤ ਇਕ ਘਰ 'ਚ ਅੱਗ ਲੱਗਣ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 6 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ ਹੈ। ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਖਾਸੀ ਮਸ਼ੱਕਤ ਕਰਨੀ ਪਈ ਜਿਸ ਤੋਂ ਬਾਅਦ ਜਖਮੀਆਂ ਨੂੰ ਕਿਸੇ ਤਰੀਕੇ ਦੇ ਨਾਲ ਅੱਗ ਦੀਆਂ ਲਪਟਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਵਿੱਚ ਪੰਜ ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ ਸੀ। ਹਾਲਾਂਕਿ ਘਰ ਦੇ ਇੱਕ ਵਿਅਕਤੀ ਦਾ ਇਲਾਜ ਜਿਹਦਾ ਨਾਂ ਇੰਦਰਪਾਲ ਦੱਸਿਆ ਜਾ ਰਿਹਾ ਸੀ ਦਾ ਇਲਾਜ ਚਲ ਰਿਹਾ ਸੀ। ਸ਼ਖਸ 80 ਫੀਸਦੀ ਤੋਂ ਵੱਧ ਇੰਦਰਪਾਲ ਝੁਲਸ ਚੁੱਕਿਆ ਸੀ। ਜਿਸਦਾ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਦੀ ਹੈ। ਦੇਰ ਰਾਤ ਇੱਕ ਘਰ ’ਚ ਕੰਪ੍ਰੈਸ਼ਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਘਰ ਨੂੰ ਭਿਆਨਕ ਅੱਗ ਲੱਗ ਗਈ। ਘਰ ਦੇ ਅੰਦਰ ਬੈਠੇ ਬਜ਼ੁਰਗ ਵਿਅਕਤੀ, ਉਸਦੇ ਲੜਕੇ, ਨੂੰਹ ਅਤੇ ਦੋ ਪੋਤੀਆਂ ਅਤੇ ਇੱਕ ਪੋਤੇ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਜਿਸ ਕਾਰਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਦਕਿ ਬਜ਼ੁਰਗ ਵਿਅਕਤੀ ਦੀ ਘਰਵਾਲੀ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਅਕਸ਼ੈ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਜਦਕਿ ਯਸ਼ਪਾਲ ਪੁੱਤਰ ਇੰਦਰਪਾਲ ਗੰਭੀਰ ਜ਼ਖਮੀ ਸੀ। ਜਿਸ ਨੂੰ ਦੇਰ ਰਾਤ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। ਉਸਦੀ ਵੀ ਮੌਤ ਹੋ ਗਈ ਹੈ।