ਕਪੂਰਥਲਾ ਦੀ ਸ਼ੇਖੂਪੁਰ ਸਬ ਡਵੀਜਨ 'ਚ 15 ਮਈ ਨੂੰ ਛੁੱਟੀ ਦਾ ਐਲਾਨ

ਕਪੂਰਥਲਾ, 11 ਮਈ : ਜ਼ਿਲ੍ਹਾ ਕਪੂਰਥਲਾ ਦੀ ਸ਼ੇਖੂਪੁਰ ਸਬ ਡਵੀਜਨ 'ਚ 15 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀਸੀ ਕਪੂਰਥਲਾ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ, ਮਾਤਾ ਭੱਦਰਕਾਲੀ ਜੀ ਦਾ ਮੇਲਾ ਮਿਤੀ 15-05-2023 ਨੂੰ ਪਿੰਡ ਸ਼ੇਖੂਪੁਰ (ਕਪੂਰਥਲਾ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹੇ ਦੀ ਸ਼ੇਖੂਪੁਰ ਸਬ ਡਵੀਜਨ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀਸੀ ਨੇ ਅੱਗੇ ਹੁਕਮ ਵਿੱਚ ਲਿਖਿਆ ਗਿਆ ਹੈ ਕਿ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਇਤਿਹਾਸਿਕ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸ਼ੇਖੂਪੁਰ ਸਬ ਡਵੀਜਨ ਕਪੂਰਥਲਾ ਵਿਖੇ ਪੈਂਦੇ ਸਰਕਾਰੀ ਅਦਾਰਿਆਂ/ਨਿਗਮ ਬੋਰਡਾਂ/ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਮਿਤੀ 15-05-2023 ਦਿਨ (ਸੋਮਵਾਰ) ਨੂੰ ਲੋਕਲ ਛੁੱਟੀ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ, ਜਿੰਨਾ ਅਧਿਕਾਰੀਆਂ/ਕਰਮਚਾਰੀਆਂ ਦੀ ਮੇਲੇ ਦੌਰਾਨ ਡਿਊਟੀ ਲੱਗੀ ਹੋਈ ਹੈ, ਉਨ੍ਹਾਂ ਅਧਿਕਾਰੀਆਂ ‘ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।