ਐਲੋਪੈਥੀ, ਹੋਮੀਓਪੈਥੀ ਅਤੇ ਆਯੂਰਵੈਦਿਕ ਦਾ ਮੈਗਾ ਮੈਡੀਕਲ ਕੈਂਪ ਦਾ ਸਿਹਤ ਮੰਤਰੀ ਨੇ ਕੀਤਾ ਉਦਘਾਟਨ

ਬਲਾਚੌਰ, 24 ਦਸੰਬਰ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਦੂਸਰੇ ਅਵਤਾਰ ਬ਼੍ਰਹਮਲੀਨ ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਚਲ ਰਹੇ ਸੰਤ ਸਮਾਗਮ ਦੇ ਦੂਜੇ ਦਿਨ ਸ੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਐਲੋਪੈਥੀ, ਹੋਮੀਓਪੈਥੀ ਅਤੇ ਆਯੂਰਵੈਦਿਕ ਦਾ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਰਦਿਆਂ ਕਿਹਾ ਕਿ ਭੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਵਾਰੇ ਜੋ ਸੁਣਿਆ, ਪੜਿਆ ਉਨ੍ਹਾਂ ਸਮਾਜ ਦੇ ਭਲੇ ਹਿਤ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਨੂੰ ਅੱਖੀਂ ਦੇਖ ਕੇ  ਜੋ ਆਤਮਿਕ ਸਕੂਨ ਮਿਿਲਆ ਉਸਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੇ ਯਤਨਾਂ ਸਦਕਾ ਜਿਲ੍ਹਾ ਰੂਪਨਗਰ ਦੇ ਧਾਮ ਝਾਂਡੀਆਂ ਕਲਾਂ ਵਿਖੇ ਚੱਲ ਰਹੇ ਕਮਿਊਨਟੀ ਹੈਲਥ ਸੈਂਟਰ(ਸੀ.ਐਚ.ਸੀ) ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਣ, ਡਾਕਟਰੀ ਤੇ ਪੈਰਾ ਮੈਡੀਕਲ ਸਟਾਫ ਦੀ ਤੈਨਾਤੀ ਤੋਂ ਇਲਾਵਾ ਹਰ ਲੋੜ ਦੀ ਪੂਰਤੀ ਤੇ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਬਣੇ ਅੱਖਾਂ ਦੇ ਅਪਰੇਸ਼ਨ ਥੀਏਟਰ ਦੀ ਮਨਜ਼ੂਰੀ, ਤੇ ਸਰਕਾਰੀ ਤੌਰ ਤੇ ਵਿਸ਼ਾਲ ਅੱਖਾਂ ਦੇ ਕੈਂਪ ਲਗਾ ਕੇ ਗੁਰਗੱਦੀ ਪਰੰਪਰਾ ਦੇ ਸੇਵਾ ਕਾਰਜ਼ਾਂ ਵਿੱਚ ਸਰਕਾਰੀ ਤੌਰ ਤੇ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਰੂਪਨਗਰ ਹਲਕੇ ਤੋਂ ਵਿਧਾਇਕ ਐਡਵੋਕੈਟ ਦਿਨੇਸ਼ ਚੱਢਾ ਨੇ ਵੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੁਆਰਾ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਦੀ ਸ਼ਲਾਘਾ ਕੀਤੀ। ਭੁਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਸਿਹਤ ਮੰਤਰੀ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਮਿਸ਼ਨ ਹੀ ਲੋਕਾਈ ਦੀ ਸੇਵਾ ਕਰਨਾ ਹੈ।ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੁਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲੱਗੇ ਇਸ ਮੈਗਾ ਕੈਂਪ ਚ ਐਲੋਪੈਥੀ, ਹੋਮਿਓਪੈਥੀ, ਆਯੂਰਵੈਦਿਕ ਕੈਂਪ ਵਿੱਚ ਪੁੱਜੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਤਿੰਨੋ ਕੈਂਪਾਂ ’ਚ 657 ਮਰੀਜਾਂ ਦੀ ਜਾਂਚ ਕਰਕੇ ਟਰੱਸਟ ਦੇ ਸਹਿਯੋਗ ਨਾਲ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸੰਤ ਮਹਾਂਪੁਰਸ਼ਾਂ ’ਚ ਸਵਾਮੀ ਤੁਰੀਆ ਨੰਦ, ਸਵਾਮੀ ਤ਼੍ਰਿਪੁਰਾਰੀ ਦਾਸ ਗੁਜਰਾਤ,ਸਵਾਮੀ ਹਰਬੰਸ ਲਾਲ ਡੇਹਲੋ,ਸਵਾਮੀ ਸਚਿਦਾ ਨੰਦ,ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀ ਦਰਵੇਸ਼ਾ ਨੰਦ,ਡੇਰਾ ਗੁਲਾਬ ਸ਼ਾਹ ਮੈਲੀ ਤੋਂ ਸਵਾਮੀ ਗੰਗਾ ਦੇਵੀ, ਸਵਾਮੀ ਸਰਿਤਾ ਦੇਵੀ, ਮਹੰਤ ਗੰਡਾ ਨਾਥ ਰਾਜਸਥਾਨ,ਸਵਾਮੀ ਦੀਵਾਨਾ ਨੰਦ ਦਿੱਲੀ, ਸਵਾਮੀ ਸੰਤੋਸ਼ਾ ਨੰਦ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ।