ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਕਰਨਗੇ ਲੋਕ ਮੇਲੇ: ਡਿਪਟੀ ਕਮਿਸ਼ਨਰ ਰੰਧਾਵਾ

  • ਵਿਰਾਸਤ ਨੂੰ ਸੁਰਜੀਤ ਕਰਨ ਵਿੱਚ ਯੁਵਕ ਮੇਲਿਆਂ ਦਾ ਅਹਿਮ ਯੋਗਦਾਨ: ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 23 ਜਨਵਰੀ : ਆਰ.ਕੇ ਆਰੀਆ ਕਾਲਜ ਨਵਾਂ ਸ਼ਹਿਰ ਵਿਖੇ ਡਾਇਰੈਕਟਰ ਯੂਵਕ ਸੇਵਾਵਾਂ, ਪੰਜਾਬ ਦੇ ਆਦੇਸ਼ ਅਨੁਸਾਰ ਜਿਲ੍ਹਾ ਪੱਧਰ ਤੇ ਓਪਨ ਯੂਥ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਦਵਾਜ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਡਿਪਟੀ ਕਮਿਸ਼ਨਰ ਨੇ ਜਯੋਤੀ ਪ੍ਰਜਵਲਣ ਕਰਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਕਰਨ ਲਈ ਲੋਕ ਮੇਲੇ ਅਹਿਮ ਰੋਲ ਅਦਾ ਕਰ ਰਹੇ ਹਨ। ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਡਾ: ਮਲਕੀਤ ਸਿੰਘ ਮਾਨ ਨੇ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿਚ 15 ਤੋਂ 35 ਸਾਲ ਉਮਰ ਵਰਗ ਦਾ ਵਿਅਕਤੀ ਭਾਗ ਲੈ ਸਕਦਾ ਹੈ। ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨ ਲਈ ਯੁਵਕ ਮੇਲੇ ਵਿਭਾਗ ਦੀ ਬਹੁਤ ਵਧੀਆ ਪਹਿਲਕਦਮੀ ਹੈ। ਕਾਲਜ ਪ੍ਰਿੰਸੀਪਲ ਡਾ: ਸੰਜੀਵ ਡਾਵਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਜਿਲ੍ਹਾ ਯੂਥ ਫੈਸਟੀਵਲ ਕਰਵਾਉਣਾ ਸਾਡੇ ਕਾਲਜ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਵਿਦਿਆਰਥੀ ਅਕਾਦਮਿਕ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੇ ਹੁਨਰ ਨੂੰ ਉਬਾਰ ਸਕਦੇ ਹਨ। ਇਸ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਵੱਖ-ਵੱਖ ਸਕੂਲਾ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਵਿਚ ਪਹਿਲੇ ਦਿਨ ਰਿਵਾਇਤੀ ਗੀਤ, ਪੁਰਾਤਨ ਪਹਿਰਾਵਾ, ਰਿਵਾਇਤੀ ਲੋਕ ਕਲਾ ਮੁਕਾਬਲੇ, ਲੋਕ ਗੀਤ, ਬੇਕਾਰ ਵਸਤੂਆਂ ਦੀ ਵਰਤੋ, ਡਿਬੇਟ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਸਮੇਂ ਗਿੱਧਾ,ਰਿਵਾਇਤੀ ਗੀਤ,ਪੁਰਾਤਨ ਪਹਿਰਾਵਾ, ਲੋਕ ਗੀਤ, ਮੁਕਾਬਲਿਆਂ ਰਿਵਾਇਤੀ ਮੁਕਾਬਲੇ ਵਿਚ ਰਵਨੀਤ ਕੌਰ ਬੈਂਸ, ਮਨਦੀਪ ਕੌਰ ਅਤੇ ਸੁਨੀਲ ਕੁਮਾਰ ਪਰਮਿੰਦਰ ਸੇਖੋਂ ਨੇ ਜੱਜ ਦੀ ਭੂਮਿਕਾ ਨਿਭਾਈ।ਇਸੇ ਤਰ੍ਹਾਂ ਡਿਬੇਟ ਤੇ ਭਾਸ਼ਣ ਮੁਕਾਬਲਿਆਂ ਲਈ ਸੁਨੀਲ ਕੁਮਾਰ, ਡਾ. ਅੰਬੀਕਾ ਸ਼ਰਮਾ, ਪ੍ਰੋ: ਮਰਿਦੁਲਾ ਕਾਲੀਆ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ। ਡਿਪਟੀ ਕਮਿਸ਼ਨਰ ਨੇ ਸਮੁੱਚਾ ਪ੍ਰੋਗਰਾਮ ਵੇਖਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਇਨਾਮ ਵੰਡ ਦੀ ਰਸਮ ਅਦਾ ਕੀਤੀ। ਗਿੱਧੇ ਵਿੱਚ ਪਹਿਲਾ ਸਥਾਨ ਸਿੱਖ ਨੈਸ਼ਨਲ ਕਾਲਜ ਬੰਗਾ ਨੇ, ਆਰ.ਕੇ ਆਰਿਆ ਕਾਲਜ ਨੇ ਦੂਸਰਾ ਸਥਾਨ, ਪੁਰਾਤਨ ਪਹਿਰਾਵੇ ਵਿੱਚ ਪਹਿਲਾ ਸਥਾਨ ਇੰਦਰਪ੍ਰੀਤ ਕੌਰ, ਦੂਸਰਾ ਗੁਰਲੀਨ ਕੌਰ, ਰਵਾਇਤੀ ਗੀਤ ਵਿੱਚ ਐਸ.ਐਨ. ਕਾਲਜ ਨੇ ਹਾਸਿਲ ਕੀਤਾ। ਡੈਕਲਾਮੇਸ਼ਨ ਵਿੱਚ ਪਹਿਲਾ ਸਥਾਨ ਜ਼ਸਲੀਨ ਕੌਰ, ਰਮਨਦੀਪ ਕੋਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਡਿਵੇਟ ਵਿੱਚ ਦਪਿੰਦਰਬਾਲ ਨੇ ਪਹਿਲਾ, ਦਮਨਪ੍ਰੀਤ ਕੌਰ ਨੇ ਦੂਸਰਾ, ਲੋਕ ਗੀਤ ਵਿੱਚ ਸ਼ਹਿਦ ਅਲੀ ਨੇ ਪਹਿਲਾ,  ਤਾਨੀਆ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬੇਕਾਰ ਵਸਤੂਆਂ ਦਾ ਸਦਉਪਯੋਗ ਵਿੱਚ ਪਹਿਲਾ ਪਲਵੀ ਸ਼ਰਮਾ, ਦੂਸਰਾ ਵਿੱਕੀ ਨੇ ਹਾਸਿਲ ਕੀਤਾ। ਪੱਖੀ ਬੁਨਣਾ ਵਿੱਚ ਪਹਿਲਾ ਅਮਨਪ੍ਰੀਤ ਕੌਰ, ਪੀੜੀ ਵਿੱਚ ਪਹਿਲਾ ਸਥਾਨ ਆਂਚਲ ਨੇ, ਦੂਸਰਾ ਸਥਾਨ ਸਮਾਂ ਨੇ, ਛਿੱਕੂ ਵਿੱਚ ਪਹਿਲਾ ਸਥਾਨ ਤਨੂੰ, ਨਾਲਾ ਬੁਣਨਾ ਵਿੱਚ ਪਹਿਲਾ ਸਥਾਨ ਦਿਕਸ਼ਾ, ਦੂਸਰਾ ਅਮਨਪ੍ਰੀਤ ਕੌਰ ਨੇ ਹਾਸਿਲ ਕੀਤਾ। ਡਿਪਟੀ ਕਮਿਸ਼ਨਰ ਵਲੋਂ ਯੁਵਕ ਸੇਵਾਵਾਂ ਕਲੱਬਾਂ ਨੂੰ ਮਾਇਕ ਸਹਾਇਤਾ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਜ਼ਿਲ੍ਹਾ ਫੁੱਟਬਾਲ ਕੋਚ ਨੰਗਲ ਜੱਟਾਂ, ਯੁਵਕ ਸੇਵਾਵਾਂ ਕਲੱਬ ਕੰਗਣਾ ਬੇਟ, ਯੁਵਕ ਸੇਵਾਵਾਂ ਕਲੱਬ ਕਾਹਮਾ, ਯੁਵਕ ਸੇਵਾਵਾਂ ਕਲੱਬ ਉੜਾਪੜ ਆਦਿ ਹਾਜ਼ਿਰ ਸਨ। ਸਟੇਜ਼ ਦੀ ਭੂਮਿਕਾ ਡਾ:ਅੰਬਿਕਾ ਸ਼ਰਮਾ ਅਤੇ ਡਾ:ਜਸਵੀਰ ਸਿੰਘ ਘੁੰਮਣ ਨੇ ਬਾਖੂਬੀ ਨਿਭਾਈ।ਡਾ:ਰੇਨੂੰ ਕਾਰਾ,ਹੈਡ ਕਲਚਰਲ ਵਿਭਾਗ,ਡਾ:ਵਿਸ਼ਾਲ ਪਾਠਕ ਨੋਡਲ ਅਫ਼ਸਰ ਹਾਜ਼ਿਰ ਸਨ।ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਟੀਚਿੰਗ, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਕਾਲਜ ਪ੍ਰਿੰਸੀਪਲ ਡਾ:ਸੰਜੀਵ ਡਾਵਰ ਨੇ ਤਹਿ ਦਿਲੋਂ ਧੰਨਵਾਦ ਕੀਤਾ।