ਫਿਲਮ ਦਾਸਤਾਂ-ਏ-ਸਰਹਿੰਦ ਤੇ ਪੂਰਨ ਰੂਪ ਵਿੱਚ ਲੱਗਣੀ ਚਾਹੀਦੀ ਹੈ ਪਾਬੰਦੀ : ਸਿੱਖ ਜਥੇਬੰਦੀਆਂ

ਜਲੰਧਰ : ਅੱਜ ਜਲੰਧਰ ਪ੍ਰੈਸ ਕਲੱਬ ਵਿੱਚ ਦਾਸਤਾਨ ਏ ਸਰਹਿੰਦ ਕਾਰਟੂਨ ਫਿਲਮ ਦੇ ਵਿਰੋਧ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ,ਅਵਾਜ-ਏ-ਕੌਮ ਜਥੇਬੰਦੀਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ਸਾਝਾਂ ਬਿਆਨ ਜਾਰੀ ਕੀਤਾ ਗਿਆ, ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕੇ ਪੰਥ ਨੂੰ ਇੱਕ ਮਜਬੂਤ ਪੈਨਲ ਬਨਾਉਣਾ ਚਾਹੀਦਾ ਹੈ ਜੋ ਬੜੀ ਦੂਰ ਅੰਦੇਸ਼ੀ ਨਾਲ ਨਵੀਂ ਤਕਨੀਕ ਨਾਲ ਸਿੱਖੀ ਦਾ ਪਰਚਾਰ ਕਰਨ ਵਾਲੀਆਂ ਗਤੀ ਵਿਧੀਆਂ ਨੂੰ ਦੇਖੇ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਤਰਾਂ ਵਿਰੋਧੀ ਵਿਚਾਰਾਂ ਦੇ ਮੈਂਬਰ ਵੀ ਲਏ ਜਾਣ ਤਾਂ ਜੋ ਆਪਸੀ ਪਾਟੋਧਾੜ ਤੋਂ ਬੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੈਨਲ ਪਹਿਲਾਂ ਵੀ ਹੈ ਪਰ ਪਿੱਛਲੇ ਲੰਮੇ ਸਮੇ ਤੋਂ ਉਸ ਦੀ ਭੂਮਿਕਾ ਪੰਥ ਦੀਆਂ ਭਾਵਨਾਮਾਂ ਦੀ ਤਰਜਮਾਨੀ ਨਹੀ ਕਰ ਰਹੀ। ਜਿਸ ਵਿੱਚ ਅਵਾਜ਼ ਏ ਕੋਮ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਕਾਰਟੂਨ ਫਿਲਮਾ ਦਾ ਸਹਾਰਾ ਲੈ ਕਿ ਸਿੱਖਾਂ ਨੂੰ ਬੁੱਤ ਪਰਸਤੀ ਵੱਲ ਧੱਕਣ ਦੀ ਇੱਕ ਗਿਣੀ ਮਿੱਥੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀ ਕਿ ਸਿੱਖੀ ਅੰਦਰ ਗੁਰੂ ਸਾਹਿਬ, ਗੁਰੂ ਪ੍ਰੀਵਾਰ ਅਤੇ ਸਤਿਕਾਰਯੋਗ ਸਿੰਘਾਂ ਦਾ ਸੁਆਂਗ ਨਹੀ ਰਚਿਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਕਈ ਕਾਰਟੂਨ ਫਿਲਮਾਂ ਦੇ ਬਾਵਜੂਦ ਲਗਾਤਰ ਇਕ ਸਾਜਿਸ਼ ਤਹਿਤ ਇਹ ਫਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਗੁਰੂ ਕਾਲ ਵਿੱਚ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਆਪ ਦੀ ਯਾਦ ਬਣਾਉਣੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਨੇ ਬੜੀ ਸਖਤੀ ਨਾਲ ਸਿੱਖਾਂ ਨੂੰ ਮਨਾ ਕਰਦੇ ਹੋਏ ਕਿਹਾ ਕਿ ਜਦ ਵੀ ਸਾਡੇ ਦਰਸ਼ਨ ਕਰਨੇ ਸ਼ਬਦ ਵਿੱਚੌਂ ਕੀਤੇ ਜਾਣ। ਇਸ ਮੌਕੇ ਹਰਜਿੰਦਰ ਸਿੰਘ ਜਥਾ ਨੀਲੀਆਂ ਫੌਜਾਂ, ਉਂਕਾਰ ਸਿੰਘ ਵਾਰਿਸ ਪੰਜਾਬ ਦੇ , ਗੁਰਮੀਤ ਸਿੰਘ ਦੀਵਾਨ ਅਸਥਾਨ ਵੱਲੋਂ ਸਮੂਹ ਸਿੰਘ ਸਭਾਵਾਂ ਜਲੰਧਰ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਦਿਲਬਾਗ ਸਿੰਘ, ਨਿਰਵੈਰ ਸਿੰਘ ਸਾਜਨ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਹ ਫਿਲਮ ਦਾਸਤਾਂ -ਏ-ਸਰਹਿੰਦ ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ।