ਕਿਸਾਨ ਆਪਣੇ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਜ਼ਰੂਰ ਕਰਵਾਓਣ - ਡਿਪਟੀ ਕਮਿਸ਼ਨਰ

  • ਜ਼ਰੂਰਤ ਪੈਣ ਤੇ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਹੋਣ ਤੇ ਹੀ ਮਿਲ ਸਕਦਾ ਹੈ ਲਾਭ

ਨਵਾਂਸ਼ਹਿਰ, 20 ਜੂਨ : ਕਿਸਾਨ ਆਪਣੇ ਕਿਸਾਨ ਕਰੈਡਿਟ ਕਾਰਡ ਨੂੰ ਬੈਂਕ ਦੇ ਏਟੀਐਮ ਤੇ ਜਾ ਕੇ ਐਕਟੀਵੇਟ ਕਰਵਾਉਣ। ਜੇਕਰ ਕਿਸਾਨਾਂ ਦਾ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਜਰੂਰਤ ਪੈਣ ’ਤੇ ਬੀਮੇ ਦਾ ਲਾਭ ਮਿਲ ਸਕੇਗਾ ਮਿਲ ਸਕੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੈਂਕ ਦੀ ਤਿਮਾਹੀ ਦੀ ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਦੌਰਬਾਨ ਇਹ ਗੱਲ ਕਹੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਕਿਸਾਨ ਕ੍ਰੈਡਿਟ ਕਾਰਡ ਜ਼ਰੂਰ ਅਪਡੇਟ ਕਰਵਾਉਣਾ ਚਾਹੀਦਾ ਹੈ। ਰੱਬ ਨਾ ਕਰੇ ਜੇਕਰ ਕਿਸਾਨ ਕਰੈਡਿਟ ਕਾਰਡ ਦੇ ਲਾਭਪਾਤਰੀ ਕਿਸੇ ਸੜਕ ਦੁਰਘਟਨਾ ਜਾਂ ਡਿਸਏਬਿਲਟੀ ਹੋ ਜਾਂਦੀ ਹੈ ਤਾਂ ਉਸ ਨੂੰ ਇਸ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਤਾਂ ਹੀ ਮਿਲ ਸਕਦਾ ਹੈ ਜੇਕਰ ਕਿਸਾਨ ਦਾ ਕਾਰਡ ਐਕਟੀਵੇਟ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਕ੍ਰੈਡਿਟ ਕਾਰਡ ਐਕਟੀਵੇਟ ਹੋਵੇਗਾ ਤਾਂ ਹੀ ਇਸ ’ਤੇ ਮਿਲਣ ਵਾਲੇ ਬੀਮੇ ਦਾ ਲਾਭ ਮਿਲ ਸਕੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬੈਂਕਾਂ ਦੀ  ਸੀ.ਡੀ ਰੇਸ਼ੋ ਦਾ ਰੀਵਿਊ ਕੀਤਾ। ਉਨ੍ਹਾਂ ਵਲੋਂ ਰੇਸ਼ੋ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਕਿਹਾ ਗਿਆ।  ਉਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਕਿਲ ਟਰੇਨਿੰਗ ਕਰਵਾ ਕੇ ਕਰਜਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾ ਸਰਕਾਰੀ ਸਕੀਮਾਂ ਦਾ ਲਾਭ ਬੈਂਕਾ ਰਾਹੀਂ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਯੋਗ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇ। ਇਸ ਮੌਕੇ ’ਤੇ ਚੀਫ਼ ਲੀਡ ਬੈਂਕ ਮੈਨੇਜ਼ਰ ਹਰਮੇਸ਼ ਲਾਲ ਸਹਿਜਲ, ਡਿਪਟੀ ਜਨਰਲ ਮੈਨੇਜ਼ਰ ਕਪੂਰਥਲਾ ਸਰਕਲ ਹੈਡ ਪੰਜਾਬ ਨੈਸ਼ਨ ਬੈਂਕ ਹਰਿੰਦਰ ਪਾਲ ਸਿੰਘ ਚਾਵਲਾ, ਐਲ.ਡੀ.ਓ. ਆਰ.ਬੀ.ਆਈ ਸੰਜੀਵ ਸਿੰਘ, ਡੀ.ਡੀ.ਐਮ ਦਵਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।