ਡਿਪਟੀ ਕਮਿਸ਼ਨਰ ਵੱਲੋਂ ਰੇਤ ਖੱਡਾਂ ’ਤੇ ਪਾਰਦਰਸ਼ਤਾ ਲਈ ਸੀ ਸੀ ਟੀ ਵੀ ਕੈਮਰੇ ਲਗਵਾਉਣ ਦੇ ਆਦੇਸ਼

ਨਵਾਂਸ਼ਹਿਰ, 28 ਅਪ੍ਰੈਲ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਚ ਅਫ਼ਸਰ ਨੂੰ ਜ਼ਿਲ੍ਹੇ ’ਚ ਚੱਲ ਰਹੀਆਂ ਰੇਤ ਖਾਣਾਂ ’ਤੇ ਪਾਰਦਰਸ਼ਤਾ ਲਈ ਬਿਨਾਂ ਦੇਰੀ ਸੀ ਸੀ ਟੀ ਵੀ ਕੈਮਰੇ ਲਗਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਗੁੰਜਾਇਸ਼ ਨੂੰ ਰੋਕਣ ਲਈ ਇਨ੍ਹਾਂ ਕੈਮਰਿਆਂ ਦੀ ਸਥਾਪਤੀ ਅਗਲੇ ਹਫ਼ਤੇ ਹਰ ਹਾਲਤ ਵਿੱਚ ਕਰਵਾਈ ਜਾਵੇ। ਇਸ ਮੌਕੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਹੈਪੀ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਇਸ ਮੌਕੇ ਅੱਠ ਜਨਤਕ ਰੇਤ ਖਾਣਾਂ ਜਿਨ੍ਹਾਂ ’ਚ ਬੇਗੋਵਾਲ, ਤਲਵੰਡੀ ਸਿੱਬੂ ਖੋਜਾ, ਬੁਰਜ ਟਹਿਲ ਦਾਸ, ਰਤਨਾਣਾ, ਸੈਦਪੁਰ, ਫ਼ੂਲ ਮਕੌੜੀ ਤੇ ਔਲੀਆਪੁਰ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਤਿੰਨ ਕਮਰਸ਼ੀਅਲ ਰੇਤ ਖਾਣਾਂ ਚਲਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਜਨਤਕ ਰੇਤ ਖਾਣਾਂ ’ਤੇ 5.50 ਰੁਪਏ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਰਾਈ ਟ੍ਰਾਲੀ ਮਾਲਕ ਦੀ ਆਪਣੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਮਾਈਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ’ਚ ਕਿਸੇ ਵੀ ਕੀਮਤ ’ਤੇ ਨਜਾਇਜ਼ ਮਾਈਨਿੰਗ ਨਾ ਹੋਣ ਦਿੱਤੀ ਜਾਵੇ ਅਤੇ ਜਿੱਥੇ ਕਿਤੇ ਨਜਾਇਜ਼ ਮਾਈਨਿੰਗ ਹੋਣ ਦੀ ਰਿਪੋਰਟ ਆਉਂਦੀ ਹੈ, ਉੱਥੇ ਤੁਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਜਿਨ੍ਹਾਂ ਕੋਲ ਫ਼ਗਵਾੜਾ ਜਲ ਨਿਕਾਸ ਮੰਡਲ ਦਾ ਚਾਰਜ ਵੀ ਹੈ, ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਸਤਲੁਜ ਦੇ ਬੰਨ੍ਹ ਦੇ ਜਿਹੜੇ ਥਾਂਵਾਂ ’ਤੇ ਵੀ ਮਜ਼ਬੂਤੀ ਕਾਰਜ ਕਰਵਾਏ ਜਾਣੇ ਹਨ, ਉਨ੍ਹਾਂ ਦਾ ਚਲਦੇ ਕੰਮ ਦੌਰਾਨ ਸਬੰਧਤ ਐਸ ਡੀ ਐਮ ਪਾਸੋਂ ਨਿਰੀਖਣ ਲਾਜ਼ਮੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਦੌਰਾ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਸਰਕਾਰ ਪਾਸੋਂ ਫੰਡ ਪ੍ਰਾਪਤ ਹੋਣ ’ਤੇ ਚਲਦੇ ਕੰਮ ਦੌਰਾਨ ਹੋਵੇ। ਉਨ੍ਹਾਂ ਨੇ ਮਾਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਡਰੇਨਾਂ ਦੀ ਸਫ਼ਾਈ ਅਤੇ ਹੜ੍ਹ ਰੋਕੂ ਕਾਰਜਾਂ ਜਿਨ੍ਹਾਂ ’ਚ ਧੁੱਸੀ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਸ਼ਾਮਿਲ ਹਨ, ਨੂੰ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ’ਚ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਨਾਇਬ ਤਹਿਸੀਲ