1 ਜਨਵਰੀ 2024 ਦੇ ਅਧਾਰ ‘ਤੇ ਕੀਤੀ ਜਾਵੇਗੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ

  • 4 ਤੇ 5 ਨਵੰਬਰ ਅਤੇ 2 ਤੇ 3 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਨਵਾਂਸ਼ਹਿਰ, 25 ਅਕਤੂਬਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ 1 ਜਨਵਰੀ 2024 ਦੇ ਅਧਾਰ ‘ਤੇ ਕੀਤੀ ਜਾ ਰਾਹੀਂ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 27 ਅਕਤੂਬਰ 2023 ਨੂੰ ਕੀਤੀ ਜਾਣੀ ਹੈ ਅਤੇ 9 ਦਸੰਬਰ 2023 ਤੱਕ ਦਾਅਵੇ ਅਤੇ ਇੰਤਰਾਜ ਪ੍ਰਾਪਤ ਕੀਤੇ ਜਾਣੇ ਹਨ। ਦਾਅਵੇ ਅਤੇ ਇਤਰਾਜਾ ਦਾ ਨਿਪਟਾਰਾ 26 ਦਸੰਬਰ 2023 ਤੱਕ ਕੀਤਾ ਜਾਣਾ ਹੈ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2024 ਨੁੰ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ 4 ਅਤੇ 5 ਨਵੰਬਰ 2023 ਸ਼ਨੀਵਾਰ ਅਤੇ ਐਤਵਾਰ ਅਤੇ ਇਸੇ ਤਰ੍ਹਾਂ 2 ਅਤੇ 3 ਦਸੰਬਰ 2023 ਸ਼ਨੀਵਾਰ ਤੇ ਐਤਵਾਰ ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 10 ਵਜੇ  ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਯੋਗ ਵਿਅਕਤੀਆਂ ਤੋਂ ਫਾਰਮ ਨਵੀਂ ਵੋਟ, ਦਰੁੱਸਤੀ ਆਦਿ ਪ੍ਰਾਪਤ ਕਰਨਗੇ ਇਸ ਤੋਂ ਇਲਾਵਾ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ ਵਾਲੇ ਦਿਨ 27 ਅਕਤੂਬਰ 2023 ਨੂੰ ਬੂੱਥ ਪੱਧਰ ਈ.ਐਲ.ਸੀ ਮੈਬਰਾ ਰਾਹੀਂ ਪੋਸਟਰ ਡਿਜ਼ਾਈਨਿੰਗ, ਸਲੋਗਨ ਲਿਖਣਾ ਅਤੇ ਨੁੱਕੜ ਨਾਟਕ ਦੇ ਮੁਕਾਬਲੇ ਕਰਵਾਏ ਜਾਣ ਅਤੇ ਕਿਸੇ ਇੱਕ ਪੋਲਿੰਗ ਸਟੇਸ਼ਨ ਦਾ ਦੌਰਾ ਕਰਕੇ ਈ.ਐਲ.ਸੀ ਅਤੇ ਚੁਨਾਂਵੀ ਪਾਠਸ਼ਾਲਾ ਦੇ ਮੈਬਰਾਂ ਨਾਲ ਮੁਲਾਕਾਤ ਕੀਤੀ ਕੀਤੀ ਜਾਵੇਗੀ।