ਦੀ ਜੈਨਪੁਰ ਬਹੁਮੰਤਵੀ ਸਹਿਕਾਰੀ ਸਭਾ’ ‘ਚ ਸਹਿਕਾਰੀ ਸਪਤਾਹ ਮਨਾਇਆ

ਨਵਾਂਸ਼ਹਿਰ, 22 ਨਵੰਬਰ : ਸਹਿਕਾਰਤਾ ਵਿਭਾਗ ਵੱਲੋਂ ਮਨਾਏ ਗਏ ਸਹਿਕਾਰੀ ਹਫਤੇ ਦੌਰਾਨ ‘ਦੀ ਜੈਨਪੁਰ ਬਹੁਮੰਤਵੀ ਸਹਿਕਾਰੀ ਸਭਾ’ ਲਿਮਟਿਡ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਪਰਮਜੀਤ ਕੌਰ ਢਿਲੋ ਨੇ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਉਪਰਾਲੇ ਦੀ ਭਰਭੂਰ  ਸ਼ਲਾਘਾ ਕੀਤੀ। ਉਨ੍ਹਾਂ ਸਮਾਗਮ ਵਿੱਚ ਹਾਜਰ ਸਭਾ ਦੇ ਮੈਂਬਰਾ ਨੂੰ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਰਾਹੀਂ ਦਿੱਤੀ ਜਾਣ ਵਾਲੀਆ ਸਹੂਲਤਾਂ ਤੋਂ ਜਾਣੂ ਕਰਵਾਉਦਿਆਂ ਇਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਲਾਭ ਦੇਣ ਦੀ ਪ੍ਰੇਰਣਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜੈਨਪੁਰ ਬਹੁਮੰਤਵੀ ਸਭਾ ਵਿੱਚ ਜਲਦੀ ਹੀ ਜਨ ਔਸ਼ਧੀ ਕੇਂਦਰ ਖੋਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਭਾਵਾਂ ਦੇ ਪ੍ਰਬੰਧਾਂ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਦੀ ਹੈ। ਇਸੇ ਤਰ੍ਹਾਂ ਔਰਤਾਂ ਵੱਲੋਂ ਵੀ ਸਭਾਵਾਂ ਦੇ ਸਰਬਪੱਖੀ ਵਿਕਾਸ  ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸਹਿਕਾਰੀ ਸਭਾਵਾਂ ਜਿੱਥੇ ਮੈਂਬਰਾਂ ਨੂੰ ਆਰਥਿਕ ਅਵਸਰ ਮਹੁੱਈਆ ਕਰਦੀਆਂ ਹਨ ਉਥੇ ਲੌੜਬੰਦਾਂ ਦੀਆ ਜਰੂਰਤਾਂ ਵੀ ਪੂਰੀਆ ਕਰਦੀਆਂ ਹਨ।  ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਸੀ.ਆਰ.ਐਮ ਮਸ਼ੀਨਰੀ ਜਿੱਥੇ ਕਿਸਾਨਾਂ ਨੂੰ ਲੌੜੀਂਦੀ ਸਹੂਲਤ ਦੇ ਰਹੀ ਹੈ, ਉਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾਭਣ ਵਿੱਚ ਵੀ ਸਹਾਈ ਹੋ ਰਹੀ ਹੈ। ਇਸ ਦੌਰਾਨ ਸੀਨੀਅਰ ਏਰੀਆ ਮੈਨੇਜਰ ਕਰਿਭਕੋ ਲੁਧਿਆਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆ ਜੈਵਿਕ ਖਾਦਾਂ, ਹਰੀ ਖਾਦ, ਕੰਪੋਜਟ ਖਾਦ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਰਸਾਇਨਕ ਖਾਦ ਦੇ ਨਾਲ-ਨਾਲ ਇਨ੍ਹਾਂ ਖਾਦਾਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਆ। ਖੇਤੀ ਵਿਕਾਸ ਅਫਸਰ ਸੜੋਆ ਡਾ. ਹਰਪ੍ਰੀਤ ਸਿੰਘ ਅਤੇ ਖੇਤੀ ਵਿਕਾਸ ਅਫਸਰ ਸੜੋਆ ਡਾ. ਸੁਰਿੰਦਰਪਾਲ ਸਿੰਘ ਨੇ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨੀ ਦੀ ਸਹੂਲਤ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਪ੍ਰੇਰਣਾ ਦਿੱਤੀ। ਤੇਜਿੰਦਰ ਸਿੰਘ ਖਿਜ਼ਰਬਾਦੀ ਸੁਪਰਡੈਂਟ ਦਫਤਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਸਹਿਕਾਰਤਾ ਲਹਿਰ ਦਾ ਇਤਿਹਾਸ ਸਾਂਝਾ ਕਰਦਿਆਂ ਸਹਿਕਾਰੀ ਸਭਾਵਾਂ ਦੀ ਲੋੜ, ਮਹੱਤਤਾ ਅਤੇ ਉਦੇਸ਼ ਵੀ ਦੱਸੇ। ਨਾਜਰ ਰਾਮ  ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੰਚ ਦਾ ਸੰਚਾਲਨ ਬਾਖੂਵੀ ਕੀਤਾ।  ਇਸ ਮੌਕੇ ‘ਤੇ ਜੋਗਿੰਦਰ ਪਾਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਾਚੌਰ, ਸਭਾ ਪ੍ਰਧਾਨ ਜੋਗਾ ਸਿੰਘ, ਅਮਰੀਕ ਸਿੰਘ ਮੀਤ ਪ੍ਰਧਾਨ, ਹਰਭਜਨ ਕੌਰ, ਰਾਜ ਰਾਣੀ, ਚੂਹੜ ਸਿੰਘ, ਜਰਨੈਲ ਸਿੰਘ ਨੰਬਰਦਾਰ ਸਮੂਹ ਕਮੇਟੀ ਮੈਂਬਰ, ਸੁਖਮਿੰਦਰ ਸਿੰਘ ਸਕੱਤਰ ਸਭਾ, ਗੁਰਪ੍ਰੀਤ ਸਿੰਘ  ਸੇਲਜਮੈਨ, ਬਲਵੀਰ ਸਿੰਘ, ਹਰਦੀਪ ਸਿੰਘ ਭੁੰਬਲ, ਜਿਲਾ ਮੀਤ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਯਨ, ਅਮਨ ਭਾਰਦਵਾਜ ਬਲਾਕ ਪ੍ਰਧਾਨ ਸੜੋਆ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।