ਹੁਸ਼ਿਆਰਪੁਰ ਵਿਖੇ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ : ਜਸਵੀਰ ਸਿੰਘ ਗੜ੍ਹੀ

ਹੁਸ਼ਿਆਰਪੁਰ, 03 ਅਕਤੂਬਰ : ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਂਰੈਲੀ 9ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਹੋਣਗੇ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਿਖੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਉਪਰੋਕਤ ਕਿਹਾ ਕਿ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਕਾਸ਼ ਆਨੰਦ ਜੀ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ ਜੋਕਿ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿੱਚ ਚੰਗੇ ਨਤੀਜ਼ੇ ਵਜੋਂ ਸਹਾਈ ਹੋਵੇਗਾ। ਸ਼੍ਰੀ ਆਕਾਸ਼ ਆਨੰਦ ਜੀ ਨੇ ਪਿੱਛਲੇ ਮਹੀਨੇ ਵਿੱਚ ਹੀ ਤੇਲੰਗਾਨਾ, ਛਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਹਰਿਆਣਾ ਸੂਬਿਆਂ ਵਿਚ ਵੱਡੇ ਵੱਡੇ ਪ੍ਰੋਗਰਾਮ ਕੀਤੇ ਹਨ। ਪੰਜਾਬ ਵਿੱਚ ਇਹ ਓਹਨਾ ਦੀ ਦੂਜੀ ਰੈਲੀ ਹੈ, ਪਿਛਲੀ ਰੈਲੀ 2021 ਵਿੱਚ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਵਿਚ ਸ਼੍ਰੀ ਆਕਾਸ਼ ਆਨੰਦ ਜੀ ਨੇ ਹਾਜ਼ਰੀ ਭਰੀ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਨੂੰ ਦਲਿਤ ਮੁੱਖ ਪੰਜਾਬ ਦਾ ਲਗਾਉਣਾ ਪਿਆ ਸੀ। ਸ ਗੜ੍ਹੀ ਨੇ ਕਿਹਾ ਕਿ 9 ਅਕਤੂਬਰ ਦੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ ਦੀ ਤਿਆਰੀ ਲਈ ਖੁਦ 2ਅਕਤੂਬਰ ਨੂੰ ਤੂਫ਼ਾਨੀ ਦੌਰਾ ਕਰਕੇ ਕੰਧਾਲਾ ਜੱਟਾਂ, ਗੜਦੀਵਾਲਾ, ਰਹੀਮਪੁਰ, ਡਾਡਾ, ਬਜਵਾੜਾ ਵਿਖੇ ਪੰਜ ਵੱਡੀਆਂ ਮੀਟਿੰਗਾ ਕੀਤੀਆਂ। 3ਅਕਤੂਬਰ ਨੂੰ ਲਾਂਬੜਾ, ਸ਼ਾਮਚੁਰਾਸੀ, ਭਗਤੂਪੂਰਾ, ਕਾਲੇਵਾਲ ਭਗਤਾਂ, ਫੁਗਲਾਣਾ ਵਿਖੇ ਪੰਜ ਵੱਡੀਆਂ ਮੀਟਿੰਗਾਂ ਕੀਤੀਆਂ। 4ਅਕਤੂਬਰ ਨੂੰ ਦਸੂਹਾ, ਮੁਕੇਰੀਆਂ ਤੇ ਤਲਵਾੜਾ ਵਿਚ ਵੱਡੀਆਂ ਮੀਟਿੰਗਾਂ ਹੋਣਗੀਆਂ। ਇਹਨਾ ਮੀਟਿੰਗਾ ਵਿੱਚ ਵੱਡੀ ਗਿਣਤੀ ਵਿਚ ਬਹੁਜਨ ਸਮਾਜ ਦੇ ਲੋਕ ਆਪਣੇ ਆਪਣੇ ਇਲਾਕਿਆਂ ਵਿੱਚੋਂ ਲੋਕਾਂ ਨਾਲ ਭਰੀਆਂ ਗੱਡੀਆਂ ਲੈਕੇ ਆਉਣ ਦੀ ਜਿੰਮੇਵਾਰੀ ਲੈਂਦੇ ਹਨ। ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਬਦਲਾਅ ਦੇ ਨਾਮ ਤੇ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਲਿਆਕੇ ਲੋਕਾਂ ਦੀਆਂ ਪਵਿੱਤਰ ਭਾਵਨਾਵਾਂ ਦਾ ਘਾਣ ਕੀਤਾ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਗਾਈ ਪ੍ਰੰਤੂ ਬਾਬਾ ਸਾਹਿਬ ਅੰਬੇਡਕਰ ਦੇ ਸਮਾਜ ਨੂੰ ਸਰਕਾਰੀ ਨੀਤੀਆਂ ਵਿੱਚ ਕੁਚਲਿਆ ਜਾ ਰਿਹਾ ਹੈ। ਦਲਿਤ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਲਾਰਾ ਇਸੇ ਕੜੀ ਦਾ ਹਿੱਸਾ ਹੈ। ਤਾਜ਼ਾ ਘਟਨਾ ਵਿਚ ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਘੱਟਗਿਣਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਅਗਲੇ ਸੈਸ਼ਨ ਤੋਂ ਰੋਕ ਦੇਣ ਦਾ ਸੈਨਟ ਦਾ ਫੈਸਲਾ ਸਰਗੋਸ਼ੀਆਂ ਵਿੱਚ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਕਾਇਆ ਨਾ ਦੇਣ ਦਾ ਦੋਸ਼ ਲਗਾਇਆ ਹੈ। ਲਾਅ ਅਫ਼ਸਰਾਂ ਦੀ ਭਰਤੀ ਵਿੱਚ ਪਿਛਲੇ 18ਮਹੀਨਿਆਂ ਤੋਂ ਇਕ ਵੀ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀ ਨਿਯੁਕਤੀ ਨਹੀਂ ਕੀਤੀ। ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਚੇਅਰਮੈਨ ਵੀ ਸਰਕਾਰ ਨਿਯੁਕਤ ਨਹੀਂ ਕਰ ਸਕੀ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾਕੇ ਪੰਜ ਕਰਨਾ ਬਹੁਜਨ ਸਮਾਜ ਨਾਲ ਧੱਕਾ ਹੈ। ਛੇ ਮਹੀਨਿਆਂ ਵਿੱਚ ਨਸ਼ੇ ਖਤਮ ਕਰਨ ਦੀ ਦਿੱਤੀ ਗਰੰਟੀ ਫ਼ੈਲ੍ਹ ਹੋ ਚੁੱਕੀ ਹੈ। ਓਬੀਸੀ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਅਜ਼ਾਦੀ ਦੇ 75 ਸਾਲਾਂ ਵਿਚ ਰੱਦੀ ਦੀ ਟੋਕਰੀ ਵਿੱਚ ਸੁੱਟੀ ਹੋਈ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ, ਜਨਰਲ ਸਕੱਤਰ ਸ਼੍ਰੀ ਗੁਰਨਾਮ ਚੌਧਰੀ, ਜਨਰਲ ਸਕੱਤਰ ਠੇਕੇਦਾਰ ਰਾਜਿੰਦਰ ਸਿੰਘ, ਜਿਲ੍ਹਾਂ ਪ੍ਰਧਾਨ ਦਲਜੀਤ ਰਾਏ, ਸੂਬਾ ਕਮੇਟੀ ਮੈਂਬਰ ਸ਼੍ਰੀ ਸੁਖਦੇਵ ਬਿੱਟਾ ਹਲਕਾ ਪ੍ਰਧਾਨ ਮਦਨ ਸਿੰਘ ਬੈਂਸ, ਜਿਲ੍ਹਾਂ ਉਪ ਪ੍ਰਧਾਨ ਸੋਮ ਨਾਥ ਬੈਂਸ ਆਦਿ ਹਾਜ਼ਿਰ ਸਨ।