ਮੁੱਖ ਮੰਤਰੀ ਮਾਨ ਪੰਜਾਬ ਨੂੰ ਸੰਤਾਂ-ਮਹਾਂਪੁਰਸ਼ਾਂ ਦੇ ਬਚਨਾਂ ਮੁਤਾਬਕ ਹਰ ਇੱਕ ਵਰਗ ਦੇ ਸੁਫ਼ਨਿਆਂ ਦਾ ਸੂਬਾ ਬਣਾਉਣ ਲਈ ਯਤਨਸ਼ੀਲ : ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ 

ਨਵਾਂਸ਼ਹਿਰ, 14 ਮਈ : ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਇੱਥੇ ਆਖਿਆ ਕਿ ਭਗਵਾਨ ਪਰਸ਼ੂ ਰਾਮ ਸ਼ਾਸਤਰ ਅਤੇ ਸ਼ਸਤਰ ਦੇ ਮਹਾਨ ਗਿਆਤਾ ਸਨ, ਜਿਨ੍ਹਾਂ ਧਰਮ ਦਾ ਰਸਤਾ ਅਤੇ ਸਚਾਈ ਦਾ ਮਾਰਗ ਦਿਖਾਉਣ ਦੇ ਨਾਲ-ਨਾਲ, ਜ਼ੁਲਮ ਵਿਰੁੱਧ ਹਥਿਆਰ ਵੀ ਉਠਾਏ। ਉਹ ਨਵਾਂਸ਼ਹਿਰ ਨੇੜੇ ਪਿੰਡ ਰਕਾਸਣ ਵਿਖੇ ਭਗਵਾਨ ਪਰਸ਼ੂਰਾਮ ਦੀ ਜਨਮ ਸਥਲੀ ਅਤੇ ਉਨ੍ਹਾਂ ਦੀ ਮਾਤਾ, ਰੇਣੂਕਾ ਮਾਤਾ ਦੇ ਤਪ ਅਸਥਾਨ ’ਤੇ ਹੋਏ ਸਮਾਗਮ ਵਿੱਚ ਹਾਜ਼ਰੀ ਭਰਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਬ੍ਰਾਹਮਣ ਸਮਾਜ ਪੰਜਾਬ ਵੱਲੋਂ ਅਮਰ ਰਹਿਣ ਦਾ ਵਰਦਾਨ ਪ੍ਰਾਪਤ ਭਗਵਾਨ ਪਰਸ਼ੂ ਰਾਮ ਨੂੰ ਇਸ ਪਵਿੱਤਰ ਧਰਤੀ ’ਤੇ ਯਾਦ ਕਰਨ ਲਈ ਕੀਤੇ ਉਪਰਾਲੇ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਧਾਰਮਿਕ ਸੰਗਠਨ ਹਰੇਕ ਸਰਕਾਰ ’ਚ ਆਪਣੇ ਸਮਾਜ ਦੀ ਉਨਤੀ ਲਈ ਯਤਨਸ਼ੀਲ ਹੁੰਦੇ ਹਨ ਜੋ ਪੰਜਾਬ ਦੇ ਭਵਿੱਖ ਲਈ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਭਗਵਾਨ ਪਰਸ਼ੂ ਰਾਮ ਜੀ ਨੂੰ ਯਾਦ ਕਰਦੇ ਹਾਂ ਤਾਂ ਉਨ੍ਹਾਂ ਵੱਲੋਂ ਜ਼ੁਲਮ ਦੇ ਖ਼ਿਲਾਫ਼ ਉਸ ਵੇਲੇ ਉਠਾਈ ਆਵਾਜ਼ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ। ਉਨ੍ਹਾਂ ਕਿਹਾ  ਦੋ ਚੀਜ਼ਾਂ ਦੇ ਗਿਆਤਾ ਸਨ, ਸ਼ਾਸਤਰ ਦੇ ਅਤੇ ਸ਼ਸਤਰ ਦੇ ਗਿਆਤਾ। ਜਿੱਥੇ ਸ਼ਾਸਤਰ ਦੀ ਧਰਮ ਦਾ ਰਸਤਾ ਦਿਖਾਉਂਦਾ ਅਤੇ ਸਚਾਈ ਦਾ ਮਾਰਗ ਦਿਖਾਉਂਦਾ ਹੈ, ਉੱਥੇ ਸ਼ਸਤਰ ਜ਼ੁਲਮ ਵਿਰੁੱਧ ਲੜਨ ’ਚ ਸਹਾਈ ਹੁੰਦਾ ਹੈ। ਉਨ੍ਹਾਂ ਕਿ ਭਗਵਾਨ ਪਰਸ਼ੂਰਾਮ ਨੇ 21 ਵਾਰ ਇਸ ਧਰਤੀ ਨੂੰ ਜਿੱਤਿਆ, ਪਰ ਉੁਨ੍ਹਾਂ ਕਿਸੇ ਵਿਸ਼ੇਸ਼ ਜਾਤੀ ਜਾਂ ਵਰਗ ਦੇ ਵਿਰੁੱਧ ਕੋਈ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਬ੍ਰਾਹਮਣ ਕਿਸੇ ਨਾਲ ਭੇਦ ਭਾਵ ਨਹੀਂ ਕਰ ਸਕਦਾ ਸਗੋਂ ਉਹ ਤਾਂ ਪੂਰੇ ਸਮਾਜ ’ਤੇ ਦਇਆ ਕਰਦਾ ਹੈ। ਉਨ੍ਹਾਂ ਕਬੀਰ ਜੀ ਦਾ ਹਵਾਲ ਦਿੰਦਿਆਂ ਕਿਹਾ ਕਿ ਦਇਆ ਧਰਮ ਕਾ ਮੂਲ ਹੈ, ਦਇਆ ਧਰਮ ਕੋ ਪਹਿਚਾਣ, ਇਸ ਲਈ ਸਾਨੂੰ ਇੱਕ ਅੱਛੇ ਸਮਾਜ ਅਤੇ ਰਾਜ ਦੀ ਕਲਪਨਾ ਕਰਕੇ, ਉਸ ਦੀ ਸਥਾਪਤੀ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜ ਸੁਧਾਰ ਅਤੇ ਭਲਾਈ ਦੇ ਕੰਮਾਂ ਨੂੰ ਵੀ ਜਾਰੀ ਰੱਖਣਾ ਚਾਹੀਦਾ ਹੈ, ਕਿਉਂ ਕਿ ਬ੍ਰਾਹਮਣ ਸਮਾਜ ਦਾ ਨਾਲ ਸੱਚ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾਂ ਸਚਾਈ ਦੇ ਮਾਰਗ ’ਤੇ ਚੱਲਦੇ ਹਨ। ਉਹ ਪੰਜਾਬ ਨੂੰ ਸੰਤਾਂ-ਮਹਾਂਪੁਰਸ਼ਾਂ ਦੇ ਬਚਨਾਂ ਮੁਤਾਬਕ ਹਰ ਇੱਕ ਵਰਗ ਦੇ ਸੁਫ਼ਨਿਆਂ ਦਾ ਸੂਬਾ ਬਣਾਉਣ ਲਈ ਯਤਨਸ਼ੀਲ ਹਨ। ਆਪਣੇ ਇੱਕ ਸਾਲ ਦੇ ਸ਼ਾਸਨ ’ਚ ਉਨ੍ਹਾਂ ਪੰਜਾਬ ਸੂਬੇ ਨੂੰ ਜਿਸ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੋਰਿਆ, ਉਹ ਆਪਣੇ ਆਪ ’ਚ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਹਰ ਇੱਕ ਵਸਨੀਕ ਆਪਣੇ ਆਪ ਨੂੰ  ਖੁਸ਼ਨਸੀਬ ਸੂਬੇ ਦਾ ਵਸਨੀਕ ਹੋਣ ’ਤੇ ਮਾਣ ਮਹਿਸੂਸ ਕਰੇਗਾ। ਇਸ ਮੌਕੇ ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ੇਖਰ ਸ਼ੁਕਲਾ, ਭਗਵਾਨ ਪਰਸ਼ੂਰਾਮ ਵੈਲਫ਼ੇਅਰ ਐਸੋਸੀਏਸ਼ਨ ਦੇ ਆਗੂਆਂ ’ਚ ਪਵਨ ਕੁਮਾਰ ਛਿੱਬਾ, ਰਾਜ ਕੁਮਾਰ ਨਵਾਂਸ਼ਹਿਰ, ਵਿਸ਼ਾਲ ਸ਼ਰਮਾ ਐਡਵੋਕੇਟ, ਡਾ. ਬਲਵੀਰ ਰਾਜ ਸ਼ਰਮਾ, ਪਰਮਜੀਤ ਗੌੜ, ਰਾਜਿੰਦਰ ਗੌੜ, ਗੋਪਾਲ ਸ਼ਾਰਧਾ, ਪ੍ਰਦੀਪ ਸ਼ਾਰਧਾ, ਬਰਿੰਦਰ ਛਿੱਬਾ, ਪੰਡਿਤ ਪੁਨੀਤ ਸ਼ਰਮਾ, ਪੰਡਿਤ ਸ਼ਿਵ ਦਰਸ਼ਨ ਸ਼ਰਮਾ, ਰਾਜੇਸ਼ ਛਿੱਬਾ, ਸ਼ਾਮ ਲਾਲ ਮੋਰਿਆ, ਟਵਿੰਕਲ ਛਿੱਬਾ, ਅਸ਼ਵਨੀ ਭਾਰਦਵਾਜ ਤੇ ਵਿਕਰਮ ਸ਼ਰਮਾ ਐਵੋਕੇਟ ਤੋਂ ਇਲਾਵਾ ਰਾਜ ਕੁਮਾਰ ਪਠਾਨਕੋਟ, ਸਤਪਾਲ ਬਾਤਿਸ਼, ਰਾਜ ਕੁਮਾਰ, ਧਰਮਪਾਲ ਜੋਸ਼ੀ, ਮਧੂ ਸੂਦਨ ਕਾਲੀਆ ਹੁਸ਼ਿਆਰਪੁਰ, ਪੰਡਤ ਕਰੁਨੇਸ਼ ਜੀ ਵੀ ਮੌਜੂਦ ਸਨ।