ਕੈਬਨਿਟ ਮੰਤਰੀ ਜਿੰਪਾ ਨੇ ਦੁਸਹਿਰਾ ਗਰਾਊਂਡ ਵਿਚ 100 ਫੁੱਟ ਉੱਚੀ ਹਾਈ ਮਾਸਟ ਲਾਈਟ ਹੁਸ਼ਿਆਰਪੁਰ ਵਾਸੀਆਂ ਨੂੰ ਕੀਤੀ ਸਮਰਪਿਤ

  • ਕਿਹਾ, ਹਾਈ ਮਾਸਟ ਲਾਈਟਾਂ ਨਾਲ ਰੋਸ਼ਨ ਹੋ ਜਾਵੇਗੀ ਦੁਸਹਿਰਾ ਗਰਾਊਂਡ ਨੂੰ

ਹੁਸ਼ਿਆਰਪੁਰ, 17 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਦੁਸਹਿਰਾ ਗਰਾਊਂਡ, ਹੁਸ਼ਿਆਰਪੁਰ ਵਿਖੇ ਬੜੇ ਹਨੂੰਮਾਨ ਜੀ ਮੰਦਿਰ ਨੇੜੇ ਲਗਾਈ ਗਈ ਹਾਈ ਮਾਸਟ ਲਾਈਟ ਹੁਸ਼ਿਆਰਪੁਰ ਵਾਸੀਆਂ ਨੂੰ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ 100 ਫੁੱਟ ਉੱਚੀਆਂ ਲਾਈਟਾਂ ਲਗਾਉਣ ਨਾਲ ਦੁਸਹਿਰਾ ਗਰਾਊਂਡ ਰੌਸ਼ਨ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਹੁਸ਼ਿਆਰਪੁਰ ਵਿਚ ਇਹ ਪਹਿਲੀ 100 ਫੁੱਟ ਉੱਚੀ ਹਾਈ ਮਾਸਟ ਲਾਈਟ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੁਸਹਿਰਾ ਗਰਾਊਂਡ ਨੇੜੇ ਅਜਿਹੀ ਹੀ ਇਕ ਹੋਰ ਹਾਈ ਮਾਸਟ ਲਾਈਟ ਲਗਾਈ ਜਾਵੇਗੀ, ਤਾਂ ਜੋ ਇਸ ਇਲਾਕੇ ਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕੋਕਾ ਕੋਲਾ ਅਤੇ ਹਰੀ ਨਗਰ ਯੂਥ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਸ਼ਹਿਰ ਨੂੰ ਇਹ ਖੂਬਸੂਰਤ ਤੋਹਫ਼ਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲਾਈਟ ਇਸ ਲਈ ਲਗਾਈ ਗਈ ਹੈ ਤਾਂ ਜੋ ਦੁਸਹਿਰੇ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉੱਤਰੀ ਭਾਰਤ ਵਿਚ ਮਸ਼ਹੂਰ ਹੁਸ਼ਿਆਰਪੁਰ ਦੇ ਦੁਸਹਿਰੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਮੁੱਖ ਮੰਤਰੀ ਦੁਸਹਿਰਾ ਸਮਾਗਮ ਵਿਚ ਸ਼ਿਰਕਤ ਕਰ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਥੇ ਮਹਾਵੀਰ ਸੇਤੂ (ਭੰਗੀ ਚੋਅ ਪੁਲ) ਦੇ ਸੁੰਦਰੀਕਰਨ ਲਈ ਵੀ ਲਾਈਟਾਂ ਲਗਾਈਆਂ ਜਾਣਗੀਆਂ। ਜ਼ਿਕਰਯੋਗ ਯੋਗ ਹੈ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਗਈ 100 ਫੁੱਟ ਉੱਚੀ ਹਾਈ ਮਾਸਟ ਲਾਈਟ ਵਿਚ 400 ਵਾਟ ਦੀਆਂ 12 ਲਾਈਟਾਂ ਲੱਗੀਆਂ ਹਨ, ਜੋ ਕਿ ਦੁਸਹਿਰੇ ਦੀ ਸੁੰਦਰਤਾ ਨੂੰ ਹੋਰ ਨਿਖਾਰ ਦੇਣਗੀਆਂ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਵਿਜੈ ਅੱਗਰਵਾਲ, ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ, ਸਾਬਕਾ ਮੇਅਰ ਸ਼ਿਵ ਸੂਦ, ਡਾ: ਬਿੰਦੂਸਾਰ ਸ਼ੁਕਲਾ, ਭਾਰਤ ਭੂਸ਼ਣ ਵਰਮਾ, ਚੇਤਨ ਸੂਦ, ਅਸ਼ਵਨੀ ਛੋਟਾ, ਧੀਰਜ ਸ਼ਰਮਾ, ਰਾਕੇਸ਼ ਸੂਰੀ, ਸੁਮੇਸ਼ ਸੋਨੀ, ਵਰਿੰਦਰ ਦੱਤ ਵੈਦ, ਐਡਵੋਕੇਟ ਅਮਿਤ ਠਾਕੁਰ, ਮੁਨੀਸ਼ ਸ਼ਰਮਾ, ਮਨੀ ਗੋਗੀਆ, ਸੇਠ ਨਵਦੀਪ ਅਗਰਵਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।a