ਬਾਵਾ ਅਤੇ ਦਾਖਾ ਨੇ ਛਾਉਣੀ ਹਲਕੇ 'ਚ ਜਮਸ਼ੇਰ ਖ਼ਾਸ ਪਿੰਡ 'ਚ ਵੋਟਾਂ ਮੰਗੀਆਂ ਅਤੇ ਡੇਰਾ ਬੈਰਾਗੀ ਮਹੰਤ ਭਰਤ ਦਾਸ ਜੀ ਮੋਨੀ ਤੋਂ ਜਿੱਤ ਦਾ ਆਸ਼ੀਰਵਾਦ ਲਿਆ

  • ਕਾਂਗਰਸ ਪਾਰਟੀ ਹੀ ਦੇਸ਼ ਦੇ ਭਵਿੱਖ ਨੂੰ ਸੰਵਾਰਨ ਦੇ ਸਮਰੱਥ : ਬਾਵਾ, ਦਾਖਾ

ਜਲੰਧਰ, : ਜਲੰਧਰ ਜ਼ਿਮਨੀ ਚੋਣ 'ਚ ਕਾਂਗਰਸੀ ਨੇਤਾ ਹਰ ਵਿਧਾਨ ਸਭਾ ਹਲਕੇ 'ਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਸੰਤ ਮਹਾਂਪੁਰਖਾਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਦੀ ਜਿੱਤ ਦਾ ਆਸ਼ੀਰਵਾਦ ਲੈ ਰਹੇ ਹਨ। ਇਸੇ ਲੜੀ ਵਿਚ ਸੀਨੀਅਰ ਕਾਂਗਰਸੀ ਨੇਤਾ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ.) ਅਤੇ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਹਲਕਾ ਜਲੰਧਰ ਛਾਉਣੀ ਦੇ ਪਿੰਡ ਜਮਸ਼ੇਰ ਖ਼ਾਸ ਪਹੁੰਚੇ ਜਿੱਥੇ ਉਹਨਾਂ ਡੇਰਾ ਬੈਰਾਗੀ ਠਾਕੁਰ ਦਵਾਰਾ ਦੇ ਮਹੰਤ ਭਰਤ ਦਾਸ ਜੀ ਮੋਨੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਦੀ ਜਿੱਤ ਦਾ ਆਸ਼ੀਰਵਾਦ ਲਿਆ ਅਤੇ ਕਈ ਸੀਨੀਅਰ ਕਾਂਗਰਸੀ ਵਰਕਰਾਂ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਗਏ। ਇਸ ਸਮੇਂ ਉਹ ਡਾ. ਸਰਬਜੀਤ ਰਤਨ ਨੂੰ ਮਿਲੇ ਜੋ ਉੱਘੇ ਸਮਾਜ ਸੇਵੀ ਅਤੇ ਕਾਂਗਰਸ ਦੇ ਨੇਤਾ ਹਨ। ਇਸ ਸਮੇਂ ਇੰਦਰਜੀਤ ਸਿੰਘ ਨੰਬਰਦਾਰ, ਕੁਲਬੀਰ ਸਿੰਘ ਮਾਨ, ਕੁਲਬੀਰ ਸਿੰਘ ਸ਼ੇਰਗਿੱਲ, ਪਲਵਿੰਦਰ ਸਿੰਘ ਯੂ.ਐੱਸ.ਏ., ਹਰਜਿੰਦਰ ਸਿੰਘ, ਦੇ ਨਾਲ ਉਹ ਦਵਿੰਦਰ ਸਿੰਘ ਮੁੱਧੜ ਕਾਂਗਰਸੀ ਵਰਕਰ ਦੀ ਦੁਕਾਨ 'ਤੇ ਗਏ ਅਤੇ ਡੇਰਾ ਉਦਾਸੀ ਸੰਪ੍ਰਦਾਇ ਦੇ ਇਤਿਹਾਸਿਕ ਦਰਵਾਜ਼ੇ ਦੇ ਵੀ ਦਰਸ਼ਨ ਕੀਤੇ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਲੋੜ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਦੇ ਹੱਕ ਵਿਚ ਵੋਟ ਪਾਈਏ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਚੱਲ ਸਕਦੀ ਹੈ ਅਤੇ ਭਾਰਤ ਦਾ ਭਵਿੱਖ ਸੰਵਾਰਨ ਦੇ ਸਮਰੱਥ ਹੈ।