ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ‘’ਚ ਕੁੱਲ 1173 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਲੂ’ਚ ਪਾਈ ਗਈ ਹੈ 5 ਕਰੋੜ 98 ਲੱਖ ਦੀ ਰਾਸ਼ੀ: ਬ੍ਰਮ ਸ਼ੰਕਰ ਜਿੰਪਾ

  • ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘’ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਹੈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ

ਹੁਸ਼ਿਆਰਪੁਰ, 08 ਮਈ : ਪੰਜਾਬ ਸਰਕਾਰ ਵਲੋਂ ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘’ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹੇ ਵਿੱਚ ਕੁੱਲ 1173 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਮੈਨੇਜਮੈਂਟ ਸਿਸਟਮ ਰਾਹੀਂ 5,98,23,000 ਰੁਪਏ ਦੀ ਰਾਸ਼ੀ ਪਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਵਲੋਂ ਅਪ੍ਰੈਲ 2022 ਤੋਂ ਅਕਤੂਬਰ 2022 ਤੱਕ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਯੋਗ ਲਾਭਪਾਤਰੀਆਂ ਨੂੰ 51-51 ਹਜ਼ਾਰ ਰੁਪਏ ਦੇ ਹਿਸਾਬ ਨਾਲ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤ ਮਹੀਨਿਆਂ ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 739 ਲੜਕੀਆਂ ਨੂੰ 3,76,89,000 ਰੁਪਏ ਦੀ ਰਾਸ਼ੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 434 ਲੜਕੀਆਂ ਨੂੰ 2,21,34,000 ਰੁਪਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਤਹਿਤ ਮੁਹੱਈਆ ਕਰਵਾਈ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਮਈ 2022 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 151 ਲਾਭਪਾਤਰੀ ਲੜਕੀਆਂ, ਜੂਨ 2022 ਦੌਰਾਨ 102, ਜੁਲਾਈ 2022 ਦੇ ਦੌਰਾਨ 101, ਅਗਸਤ 2022 ਦੇ ਦੌਰਾਨ 101, ਸਤੰਬਰ 2022 ਦੇ ਦੌਰਾਨ 129 ਅਤੇ ਅਕਤੂਬਰ 2022 ਦੇ ਦੌਰਾਨ 155 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ। ਇਸੇ ਤਰ੍ਹਾਂ ਅਪ੍ਰੈਲ 2022 ਦੇ ਦੌਰਾਨ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 48 ਲੜਕੀਆਂ, ਮਈ 2022 ਦੇ ਦੌਰਾਨ 113, ਜੂਨ 2022 ਦੇ ਦੌਰਾਨ 44, ਜੁਲਾਈ 2022 ਦੇ ਦੌਰਾਨ 44, ਅਗਸਤ 2022 ਦੇ ਦੌਰਾਨ 44, ਸਤੰਬਰ 2022 ਦੇ ਦੌਰਾਨ 69 ਅਤੇ ਅਕਤੂਬਰ 2022 ਦੇ ਦੌਰਾਨ 72 ਲੜਕੀਆਂ ਨੂੰ ਪ੍ਰਤੀ ਕੇਸ 51-51 ਹਜ਼ਾਰ ਰੁਪੁਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਤਹਿਤ ਮੁਹੱਈਆ ਕਰਵਾਈ ਗਈ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਦੇਣ ਦੇ ਲਈ ਬਿਨੈਪੱਤਰ ਵਿਆਹ ਤੋਂ 30 ਦਿਨ ਪਹਿਲਾਂ ਅਤੇ ਵਿਆਹ ਦੀ ਮਿਤੀ ਦੇ 30 ਦਿਨ ਦੇ ਅੰਦਰ ਨਿਰਧਾਰਿਤ ਪ੍ਰੋਫਾਰਮੇ ਵਿੱਚ ਦੇਣਾ ਜ਼ਰੂਰੀ ਹੈ। ਉਨ੍ਹਾਂ  ਦੱਸਿਆ ਕਿ ਇਹ ਬਿਨੈਪੱਤਰ ਸਬੰਧਤ ਤਹਿਸੀਲ ਪੱਧਰ ’ਤੇ ਦਫ਼ਤਰ ਜਾਂ ਸੁਵਿਧਾ ਕੇਂਦਰ ਵਿੱਚ ਦਿੱਤੇ ਜਾ ਸਕਦੇ ਹਨ।