ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਸੇਫ ਫ਼ੂਡ ਐਂਡ ਹੈਲਦੀ ਡਾਈਟ ਸਬੰਧੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਕੀਤੀ ਮੀਟਿੰਗ 

  • ਲੋਕ ਟੋਲ ਫਰੀ ਨੰਬਰ 1800112100  ਅਤੇ sms on whatsapp No. 9868686868 'ਤੇ ਫੂਡ ਸੇਫਟੀ ਨਾਲ ਸੰਬੰਧਤ ਕਰਨ ਸ਼ਕਾਇਤ  

ਨਵਾਂਸ਼ਹਿਰ, 18 ਜੂਨ 2024 : ਸੇਫ ਫ਼ੂਡ ਐਂਡ ਹੈਲਦੀ ਡਾਈਟ ਸਬੰਧੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਹੋਈ। ਇਸ ਮੀਟਿੰਗ ਵਿੱਚ ਐਸ.ਡੀ.ਐਮ ਬੰਗਾ ਵਿਕਰਮਜੀਤ ਸਿੰਘ ਪੰਥੇ, ਸਹਾਇਕ ਕਮਿਸ਼ਨਰ ਜਨਰਲ ਡਾ. ਗੁਰਲੀਨ ਕੌਰ,  ਸਿਵਲ ਸਰਜਨ ਜਸਪ੍ਰੀਤ, ਗੁੱਡ ਗਵਰਨਸ ਫੈਲੋ ਅਸ਼ਮੀਤਾ, ਫੂਡ ਸੇਫਟੀ ਅਫਸਰ ਸੰਗੀਤਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ (ਜ)ਮੀਟਿੰਗ ਵਿੱਚ ਹਾਜ਼ਰ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭੋਜਨ ਸੁਰੱਖਿਆ ਐਕਟ ਤਹਿਤ ਆਮ ਲੋਕਾਂ ਦੀ ਸਿਹਤ ਸੁਰਖਿਆ ਲਈ ਭੋਜਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ  ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜ਼ਿਲਾ ਪੱਧਰ ਤੇ ਪੁਲਿਸ ਡਿਪਾਰਟਮੈਂਟ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਜ਼ਿਲ੍ਹਾ ਪੱਧਰੀ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਫੂਡ ਸੇਫਟੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਇਸ ਮੌਕੇ ਤੇ ਉਨਾਂ ਨੇ fssai ਵਲੋਂ ਜਾਰੀ ਕੀਤਾ  ਟੋਲ ਫਰੀ ਨੰਬਰ ਜੋ ਕਿ 1800112100  ਅਤੇ sms on whatsapp No. 9868686868 'ਤੇ ਕਿਸੇ ਵੀ ਤਰ੍ਹਾਂ ਦੀ ਫੂਡ ਸੇਫਟੀ ਨਾਲ ਸੰਬੰਧਤ ਸ਼ਿਕਾਇਤ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ।ਮੀਟਿੰਗ ਦੇ ਅੰਤ ਵਿੱਚ ਉਹਨਾਂ ਵੱਲੋਂ  fssai ਦੇ eat right initiative ਵਿੱਚ ਵਧੀਆ ਕਾਰਗੁਜ਼ਾਰੀ ਲਈ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ eat right ਕੈੰਪਸ, ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਤਪ ਅਸਥਾਨ ਨੂੰ ਭੋਗ (Blissful hygiene offering to God) ਤਹਿਤ ਸਰਟੀਫਿਕੇਟ, ਸਬਜ਼ੀ ਮੰਡੀ ਬਲਾਚੌਰ ਨੂੰ ਕਲੀਨ ਫਰੂਟ ਐਂਡ ਵੈਜੀਟੇਬਲ ਮਾਰਕੀਟ ਲਈ ਸਰਟੀਫਿਕੇਟ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਿਹਾ, ਕਾਹਮਾ ਅਤੇ ਗੌਰਮਿੰਟ ਪਬਲਿਕ ਸਕੂਲ ਭੰਗਲ ਕਲਾਂ ਅਤੇ ਗੜਸ਼ੰਕਰ ਰੋਡ ਨੂੰ eat right ਸਕੂਲ ਦੇ ਸਰਟੀਫਿਕੇਟ ਵੰਡੇ ਗਏ।