ਅਵਾਰਾ ਪਸ਼ੂਆਂ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਤੇ ਸਕੂਟਰ ਦੀ ਟੱਕਰ, ਦੋ ਮੌਤਾਂ

ਦਸੂਹਾ, 01 ਅਕਤੂਬਰ : ਹੁਸਿਆਰਪੁਰ ਦੇ ਦਸੂਹਾ ਵਿੱਚ ਮੋਟਰਸਾਈਕਲ ਅਤੇ ਸਕੂਟਰ ਦੀ ਹੋਈ ਭਿਆਨਕ ਟੱਕਰ ‘ਚ ਦੋਵੇਂ ਚਾਲਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਜ਼ਾਕਿਰ ਹੂਸੈਨ (48) ਵਾਸੀ ਮੁਕੇਰੀਆਂ ਅਤੇ ਗਿਆਨ ਚੰਦ ਵਾਸੀ ਨਿਹਾਲਪੁਰ ਵਜੋਂ ਹੋਈ ਹੈ। ਇਸ ਘਟਨਾਂ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਹੁਸੈਨ ਜੋ ਇੱਕ ਕੱਪੜੇ ਦਾ ਕਾਰੋਬਾਰ ਕਰਦਾ ਸੀ, ਉਹ ਦਸੂਹਾ ‘ਚ ਇੱਕ ਦੁਕਾਨ ਤੇ ਸਮਾਨ ਦੇ ਕੇ ਵਾਪਸ ਮੁਕੇਰੀਆਂ ਆ ਰਿਹਾ ਸੀ, ਜਦੋਂ ਉਹ  ਉੱਚੀ ਬੱਸੀ ਨਹਿਰ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਅਵਾਰਾ ਪਸ਼ੂਆਂ ਦੇ ਆ ਜਾਣ ਕਾਰਨ ਉਸਦਾ ਮੋਟਸਾਈਕਲ ਬੇਕਾਬੂ ਹੋ ਗਿਆ ਅਤੇ ਸਕੂਟਰ ਨਾ ਜਾ ਟਕਰਾਇਆ, ਜਿਸ ਨੂੰ ਗਿਆਨ ਚੰਦ ਚਲਾ ਰਿਹਾ ਸੀ। ਟੱਕਰ ਹੋਣ ਤੋਂ ਬਾਅਦ ਦੋਵੇਂ ਚਾਲਕ ਡਿੱਗ ਪਏ ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਾਕਿਰ ਹੁਸੈਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਗਿਆਨ ਚੰਦ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਉੱਥੇ ਪਹੁੰਚ ਕੇ ਉਸਦੀ ਵੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਗਿਆਨ ਚੰਦ ਨੂੰ ਵੀ ਮ੍ਰਿਤਕ ਕਰਾਰ ਦੇ ਦਿੱਤਾ।