ਨਵਾਂਸਹਿਰ ਵਿਖੇ 67ਵੀਆਂ ਰਾਜ ਪੱਧਰੀ ਬੈਡਮਿੰਟਨ 14 ਲੜਕੇ ਅਤੇ ਲੜਕੀਆਂ ਦੀਆਂ ਸਕੂਲੀ ਖੇਡਾਂ ਅੱਜ ਤੋਂ

  • ਇਸ ਰਾਜ ਪੱਧਰੀ ਸਕੂਲ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਰਨਗੇ: ਜਰਨੈਲ ਸਿੰਘ ਡੀ.ਈ.ਓ

ਨਵਾਂਸਹਿਰ,  3 ਨਵੰਬਰ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 67ਵੀਆਂ ਸਕੂਲ ਰਾਜ ਪੱਧਰੀ ਖੇਡਾਂ ਦੇ ਬੈਡਮਿੰਟਨ ਉਮਰ ਗੁੱਟ 14 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 4 ਨਵੰਬਰ ਤੋਂ 9 ਨਵੰਬਰ ਤੱਕ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਰਨੈਲ ਸਿੰਘ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ ਹੋ ਰਹੇ ਹਨ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ(ਸ) ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ ਕੁਮਾਰ,ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਤੇ ਪ੍ਰਿੰ. ਅਮਰਜੀਤ ਖਟਕੜ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਦੱਸਿਆ ਕਿ ਇਸ ਰਾਜ ਪੱਧਰੀ ਈਵੈਂਟ ਲਈ ਜ਼ਿਲ੍ਹੇ ਵਿੱਚ ਤਿਆਰੀਆ ਮੁਕੰਮਲ ਕਰ ਲਈਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਉਮਰ ਗੁੱਟ 14 ਸਾਲ ਲੜਕੇ ਅਤੇ ਲੜਕੀਆਂ ਦੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ ਅਤੇ ਇਹ ਮੁਕਾਬਲੇ ਇਨਡੋਰ ਬੈਡਮਿੰਟਨ ਸਟੇਡੀਅਮ ਚੰਡੀਗੜ ਰੋਡ ਨਵਾਂਸਹਿਰ ਵਿਖੇ  ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਕੂਲੀ ਰਾਜ ਪੱਧਰੀ ਮੁਕਾਬਲਿਆ ਦਾ ਉਦਘਾਟਨ ਡਿਪਟੀ ਕਮਸ਼ਿਨਰ ਨਵਜੋਤਪਾਲ ਸਿੰਘ ਰੰਧਾਵਾ 4 ਨਵੰਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਲਈ ਸਾਰੀਆ ਟੀਮਾਂ ਲਈ ਰਿਹਾਇਸ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਅੱਜ ਵੱਖ- ਵੱਖ ਜ਼ਿਲਿਆਂ ਤੋਂ ਟੀਮਾਂ ਪਹੁੰਚਣੀਆ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਪ੍ਰਿੰ. ਰਜਨੀਸ ਕੁਮਾਰ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਨਵਦੀਪ ਸਿੰਘ, ਜਸਬੀਰ ਸਿੰਘ ਬੈਂਸ ਡੀ.ਐਮ ਖੇਡਾਂ, ਅਮਨਦੀਪ,ਜਗਦੀਸ਼ ਰਾਏ ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।