ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਯਕਮੁਸ਼ਤ ਜਮ੍ਹਾਂ ਕਰਵਾਉਣ ’ਤੇ ਵਿਆਜ਼ ਤੇ ਜ਼ੁਰਮਾਨੇ ’ਤੇ 50 ਫੀਸਦੀ ਮੁਆਫ਼ੀ

  • ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਰੈਗੂਲਰ ਕਰਵਾਉਣ ਦਾ ਵੀ ਸੁਨਹਿਰੀ ਮੌਕਾ

ਹੁਸ਼ਿਆਰਪੁਰ,  8 ਜਨਵਰੀ : ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਆਮ ਜਨਤਾ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ ਕਿ ਜਿਹੜੇ ਸ਼ਹਿਰ ਵਾਸੀਆਂ ਵਲੋਂ ਮਿਤੀ 31 ਮਾਰਚ 2023 ਤੱਕ ਦਾ ਬਣਦਾ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾਂ ਨਹੀਂ ਕਰਵਾਇਆ, ਉਹ ਇਹ ਟੈਕਸ ਯਕਮੁਸ਼ਤ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾਉਂਦੇ ਹਨ, ਤਾਂ ਇਸ ਬਕਾਇਆਜਾਤ ’ਤੇ ਲੱਗੇ ਜੁਰਮਾਨੇ ਅਤੇ ਵਿਆਜ ਵਿਚ 50 ਫੀਸਦੀ ਦੀ ਮੁਆਫ਼ੀ ਉਨ੍ਹਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰ ਵਲੌ ਦਿੱਤੇ ਗਏ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਕੋਈ ਵੀ ਵਿਅਕਤੀ ਨਗਰ ਨਿਗਮ ਦੀ ਵੈਬ ਸਾਈਟ www.mchoshiarpur.in/ ’ਤੇ ਵਿਜ਼ਿਟ ਕਰਕੇ ਆਨ-ਲਾਈਨ ਵੀ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਸਕੀਮ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ ਜਨਤਾ ਵਲੋਂ ਕਾਊਂਟਰ ’ਤੇ ਆਪਣਾ ਟੈਕਸ ਜਮ੍ਹਾਂ ਕਰਵਾਉਣ ਸਮੇਂ ਘਰ ਦੇ ਬਾਹਰ ਲੱਗੀ ਯੂ.ਆਈ.ਡੀ ਨੰਬਰ ਪਲੇਟਾਂ ਦਾ ਵੇਰਵਾ ਵੀ ਲਾਜ਼ਮੀ ਤੌਰ ’ਤੇ ਰਜਿਸਟਰਡ ਕਰਵਾਉਣ। ਕਮਿਸ਼ਨਰ ਨਗਰ ਨਿਗਮ ਨੇ ਹੋਰ ਕਿਹਾ ਕਿ ਜਿਹੜੇ ਸ਼ਹਿਰ ਵਾਸੀਆਂ ਵਲੋਂ ਪਾਣੀ ਅਤੇ ਸੀਵਰੇਜ਼ ਦੇ ਨਗਰ ਨਿਗਮ ਦੀ ਮਨਜ਼ੂਰੀ ਬਿਨਾਂ ਨਾਜਾਇਜ਼ ਕੁਨੈਕਸ਼ਨ ਕੀਤੇ ਹਨ, ਉਨ੍ਹਾਂ ਨੂੰ ਇਨ੍ਹਾਂ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਦਾ ਸੁਨਿਹਰੀ ਮੌਕਾ ਦਿੱਤ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਨਜਾਇਜ਼ ਕੁਨੈਕਸ਼ਨਾਂ ਦਾ ਸਰਵੇ ਕਰਨ ਲਈ ਇਕ ਆਰ.ਟੀ. 1 ਟੀਮ ਗਠਿਤ ਕੀਤੀ ਗਈ  ਹੈ। ਜਿਹੜੀ ਕਿ ਰੋਜ਼ਾਨਾ ਸ਼ਹਿਰ ਵਿਚ ਗਸ਼ਤ ਕਰਕੇ ਇਨ੍ਹਾਂ ਨਾਜਾਇਜ਼ ਕੁਨੈਕਸ਼ਨਾਂ ਨੂੰ ਚੈਕ ਕਰੇਗੀ ਅਤੇ ਨਾਜਾਇਜ਼ ਕੁਨੈਸ਼ਨ ਕਰਨ ਵਾਲਿਆਂ ਉਪਰ ਕਾਨੂੰਨੀ ਮੁਤਾਬਕ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।