ਨਹਿਰ ਵਿਚ ਨਹਾਉਂਦੇ ਹੋਇਆਂ 2 ਨੌਜਵਾਨਾਂ ਦੀ ਮੌਤ 

ਤਲਵਾੜਾ, 12 ਜੂਨ :  ਪਿੰਡ ਸਹੋੜਾ ਕੰਢੀ ਵਿਖੇ ਨਹਿਰ ਵਿਚ ਨਹਾਉਂਦੇ ਹੋਇਆਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਨਿਖਿਲ ਠਾਕੁਰ ਪੁੱਤਰ ਗੁਰਮੀਤ ਰਾਜ ਅਤੇ ਅਭੀ ਪੁੱਤਰ ਦੇਸ਼ ਰਾਜ ਵਾਸੀਆਨ ਸਹੋੜਾ ਕੰਢੀ ਵਜੋਂ ਹੋਈ ਹੈ, ਦੋਵੇਂ ਨੌਜਵਾਨ ਨਾਬਾਲਗ ਸਨ। ਘਟਨਾ ਦੀ ਖ਼ਬਰ ਮਿਲਣ ਉਪਰੰਤ ਹਾਜੀਪੁਰ ਪੁਲੀਸ ਜਾਂਚ ਵਿਚ ਜੁਟ ਗਈ ਹੈ। ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦਸਿਆ ਕਿ 17-18 ਸਾਲ ਦੇ ਬਾਰ੍ਹਵੀਂ ਪਾਸ ਨੌਜਵਾਨ ਨਿਖਿਲ ਠਾਕੁਰ ਪੁੱਤਰ ਗੁਰਜੀਤ ਰਾਜ ਅਤੇ ਅਭੀ ਪੁੱਤਰ ਦੇਸ ਰਾਜ ਦੋਵੇਂ ਗੁਆਂਢੀ ਸਨ, ਅੱਜ ਪਿੰਡ ਵਿਚੋਂ ਲੰਘਦੀ ਕੰਢੀ ਨਹਿਰ ਵਿਚ ਨਹਾਉਣ ਗਏ ਸਨ, ਜਿਨ੍ਹਾਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ, ਹਾਜੀਪੁਰ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਅਗਲੇਰੀ ਕਰਵਾਈ ਆਰੰਭ ਦਿੱਤੀ ਹੈ।