ਬਿਆਸ ਦਰਿਆ ਵਿੱਚ ਡੁੱਬਣ ਕਾਰਨ 2 ਮਾਸੂਮ ਬੱਚਿਆਂ ਦੀ ਮੌਤ 

ਸੁਲਤਾਨਪੁਰ ਲੋਧੀ, 23 ਸਤੰਬਰ : ਪਿੰਡ ਬਾਉਪੁਰ ਵਿਖੇ ਅੱਜ ਬੰਨ੍ਹ ਬੰਨਣ ਦੀ ਸੇਵਾ ਚੱਲ ਰਹੀ ਸੀ। ਜਿਸ ਦੌਰਾਨ ਪਿੰਡ ਰਾਮਪੁਰ ਗੌਰੇ ਦੇ ਦੋ ਪਰਿਵਾਰਾਂ ਦੇ 2 ਮਾਸੂਮ ਬੱਚਿਆਂ ਦੀ ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਰਾਮ ਗੌਰੇ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਫੇਲ੍ਹ ਦੱਸਿਆ ਹੈ, ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਕਾਰਨ ਸਾਡੇ ਬੱਚੇ ਨਹੀਂ ਰਹੇ ਹਨ । ਉਨ੍ਹਾਂ ਨੇ ਸਰਕਾਰ ਦੇ ਖਿਲਾਫ਼ ਰੋਸ ਵੀ ਜਾਹਿਰ ਕੀਤਾ। ਦੱਸ ਦਈਏ ਕਿ ਇਹ ਪਿੰਡ ਪਿਛਲੇ 2 ਮਹੀਨੇ ਹੜ੍ਹ ਦੀ ਮਾਰ ਝੱਲ ਰਹੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ  ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।