ਸਾਲ ਦੀ ਤੀਜੀ ਰਾਸ਼ਟਰੀ ਲੋਕ ਅਦਾਲਤ ’ਚ ਹੋਇਆ 11132 ਕੇਸਾਂ ਦਾ ਮੌਕੇ ’ਤੇ ਨਿਪਟਾਰਾ

  • ਲੋਕ ਅਦਾਲਤ ਲਈ ਜ਼ਿਲ੍ਹੇ ’ਚ 31 ਬੈਂਚਾਂ ਦਾ ਕੀਤਾ ਗਿਆ ਗਠਨ
  • ਕੁੱਲ 277196757 ਰੁਪਏ ਦੇ ਅਵਾਰਡ ਕੀਤੇ ਗਏ ਪਾਸ 
  • ਸਾਲਾਂ ਤੋਂ ਲੰਬਿਤ ਮਾਮਲਿਆਂ ਦਾ ਮੌਕੇ ’ਤੇ ਹੀ ਕੀਤਾ ਗਿਆ ਨਿਪਟਾਰਾ

ਹੁਸ਼ਿਆਰਪੁਰ, 10 ਸਤੰਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹੇ ਵਿਚ ਸਾਲ ਦੀ ਤੀਜੀ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਸਿਵਲ ਮਾਮਲੇ, ਰੈਂਟ ਮਾਮਲੇ, ਐਮ.ਏ.ਸੀ.ਟੀ, 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਫੈਮਿਲੀ ਮੈਟਰ, ਲੇਬਰ ਮੈਟਰ, ਬੈਂਕ ਮਾਮਲੇ, ਬਿਜਲੀ ਤੇ ਪਾਣੀ ਦੇ ਬਿੱਲ, ਟੈ੍ਫਿਕ ਚਾਲਾਨ, ਕਚਹਿਰੀ ਵਿਚ ਪੈਂਡਿੰਗ ਤੇ ਪ੍ਰੀ-ਲਿਟੀਗੇਟਿਵ ਅਤੇ ਹੋਰ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਸਬੰਧੀ ਕੇਸ ਰੱਖੇ ਗਏ। ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਲਗਾਈ ਗਈ ਲੋਕ ਅਦਾਲਤ ਵਿਚ ਕੁਲ 31 ਬੈਂਚ ਬਣਾਏ ਗਏ। ਜਿਸ ਵਿਚ ਹੁਸ਼ਿਆਰਪੁਰ ਜੁਡੀਸ਼ੀਅਲ ਕੋਰਟ ਵਿਚ 13 ਬੈਂਚ, ਸਬ-ਡਵੀਜ਼ਨ ਦਸੂਹਾ ਵਿਚ ਜੁਡੀਸ਼ੀਅਲ ਕੋਰਟ ਦੇ 4 ਬੈਂਚ, ਗੜ੍ਹਸ਼ੰਕਰ ਵਿਚ ਜੁਡੀਸ਼ੀਅਲ ਕੋਰਟ ਦੇ 3 ਬੈਂਚ ਅਤੇ ਮੁਕੇਰੀਆਂ ਵਿਚ ਜੁਡੀਸ਼ੀਅਲ ਕੋਰਟ ਦੇ 3 ਬੈਂਚ ਅਤੇ ਰੈਵੀਨਿਊ ਕੋਰਟ ਦੇ 8 ਬੈਂਚਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਵਿਚ 14105 ਕੇਸਾਂ ਦੀ ਸੁਣਵਾਈ ਹੋਈ ਅਤੇ 11132 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ ਕੁੱਲ 277196757 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਆਰ.ਪੀ. ਧੀਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਰਾਸ਼ਟਰੀ ਲੋਕ ਅਦਾਲਤ ਵਿਚ ਵਧੀਕ ਪ੍ਰਿੰਸੀਪਲ ਜੱਜ ਫੈਮਲੀ ਕੋਰਟ ਕਿਰਨ ਬਾਲਾ ਦੇ ਬੈਂਚ ਦੇ ਯਤਨਾਂ ਨਾਲ 4 ਸਾਲ ਪੁਰਾਣਾ ਕੇਸ ਅਨੁਰਾਧਾ ਬਨਾਮ ਮਨੀਸ਼ ਕੁਮਾਰ ਦਾ 125 ਸੀ.ਆਰ.ਪੀ.ਸੀ ਗਾਰਡੀਅਨ ਐਂਡ ਵਾਰਡ ਐਕਟ ਅਤੇ 498-ਏ, 406 ਆਈ.ਪੀ.ਸੀ ਥਾਣਾ ਸਦਰ, ਹੁਸ਼ਿਆਰਪੁਰ ਦੇ ਕੇਸ ਵਿਚ ਆਪਸੀ ਸਮਝੌਤੇ ਤੇ ਰਾਜ਼ੀਨਾਮੇ ਨਾਲ ਕੇਸ ਦਾ ਨਿਪਟਾਰਾ ਕੀਤਾ ਗਿਆ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਲਵਿੰਦਰਜੀਤ ਕੌਰ ਦੇ ਬੈਂਚ ਦੇ ਯਤਨਾਂ ਨਾਲ ਪੁਪਿੰਦਰ ਕੌਰ ਬਨਾਮ ਸਤਨਾਮ ਸਿੰਘ ਕੇਸ ਵਿਚ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾਇਆ ਗਿਆ। ਇਸ ਕੇਸ ਵਿਚ ਮਾਨਯੋਗ ਜੱਜ ਸਾਹਿਬਾਨ ਦੇ ਯਤਨਾਂ ਨਾਲ ਪੁਪਿੰਦਰ ਕੌਰ ਨੇ ਉਤਰਦਾਤਾ ਨੂੰ 2 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਮੌਜੂਦਗੀ ਵਿਚ ਅਦਾ ਕੀਤੀ, ਜੋ ਕਿ ਉਤਰਦਾਤਾ ਦੁਆਰਾ ਵੱਖਰੇ ਤੌਰ ’ਤੇ ਪ੍ਰਾਪਤ ਕੀਤੀ ਗਈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਿੰਕੀ ਅਗਨੀਹੋਤਰੀ ਦੇ ਬੈਂਚ ਦੇ ਯਤਨਾਂ ਨਾਲ ਬੈਂਕ ਆਫ਼ ਬੜੌਦਾ ਬਨਾਮ ਗੁਰਵਿੰਦਰ ਮੋਹਨ ਸਿੰਘ ਦੇ ਨਾਮ ਦੇ ਪ੍ਰੀ-ਲਿਟੀਗੇਟਿਵ ਕੇਸ ਦੀ ਸੁਣਵਾਈ ਹੋਈ। ਉਤਰਦਾਤਾ ਵਲੋਂ ਵਸੂਲੀ ਯੋਗ ਰਕਮ 23,93,386 ਰੁਪਏ ਸੀ, ਜਿਸ ਵਿਚੋਂ ਬੈਂਕ ਦੇ ਯਤਨਾਂ ਨਾਲ 2,50,000 ਜਿਸ ਵਿਚੋਂ ਉਤਰਦਾਤਾ ਨੇ ਮੌਕੇ ’ਤੇ 1 ਲੱਖ ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਅਤੇ ਬਾਕੀ ਦੀ ਰਕਮ 1,50,000 ਰੁਪਏ 31 ਨਵੰਬਰ 2023 ਨੂੰ ਜਾਂ ਇਸ ਤੋਂ ਪਹਿਲਾਂ ਦੇਣ ’ਤੇ ਰਜ਼ਾਮੰਦੀ ਪ੍ਰਗਟਾਈ। ਇਸ ਤਰ੍ਹਾਂ ਇਸ ਬੈਂਚ ਵਲੋਂ ਆਪਣੀਆਂ ਪੂਰੀ ਕੇਸ਼ਿਸਾਂ ਨਾਲ ਰਾਸ਼ਟਰੀ ਲੋਕ ਅਦਾਲਤ ਵਿਚ ਇਸ ਕੇਸ ਦਾ ਨਿਪਟਾਰਾ ਕੀਤਾ ਗਿਆ। ਸਿਵਲ ਜੱਜ ਜੂਨੀਅਰ ਡਵੀਜ਼ਨ  ਗੁਰਪ੍ਰੀਤ ਕੌਰ ਵਲੋਂ ਇਕ ਕੇਸ ਭਾਰਤ ਭੂਸ਼ਣ ਬਨਾਮ ਸੰਦੀਪ ਕੌਰ ਦੀਵਾਨੀ ਮੁਕਦਮੇ ਵਿਚ ਦੋਵੇਂ ਧਿਰਾਂ ਰਾਹੀਂ ਸਪੈਸੀਫਿਕ ਪਰਫਾਰਮੈਂਸ ਆਫ਼ ਐਗਰੀਮੈਂਟ ਟੂ ਸੇਲ 09.01.2012 ਰਾਹੀਂ ਮੌਜੂਦ ਕੇਸ ਜੋ 7 ਸਾਲ ਪੁਰਾਣਾ ਸੀ, ਜਿਸ ਦਾ ਸਮਝੌਤਾ ਇਸ ਰਾਸ਼ਟਰੀ ਲੋਕ ਅਦਾਲਤ ਵਿਚ ਕੀਤਾ ਗਿਆ। ਇਸ ਤੋਂ ਇਲਾਵਾ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਦਸੂਹਾ ਪਰਮਿੰਦਰ ਕੌਰ ਬੈਂਸ ਵਲੋਂ 7 ਸਾਲ ਤੋਂ ਵੱਧ ਪੁਰਾਣਾ ਦੀਵਾਨੀ ਕੇਸ ਜਿਸ ਵਿਚ ਜਾਇਦਾਦ ਦੀ ਰਕਮ 1,05,35,000 ਰੁਪਏ ਸੀ, ਜਿਸ ਦਾ ਫੈਸਲਾ ਬੈਂਚ ਦੇ ਯਤਨਾਂ ਨਾਲ ਸਮਝੌਤੇ ਅਤੇ ਆਪਸੀ ਰਾਜ਼ੀਨਾਮੇ ਨਾਲ ਕੀਤਾ ਗਿਆ। ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਮੁਕੇਰੀਆਂ ਅਮਰਦੀਪ ਸਿੰਘ ਬੈਂਸ ਦੇ ਯਤਨਾਂ ਨਾਲ ਬੈਂਕ ਆਫ਼ ਬੜੌਦਾ ਬਨਾਮ ਪੁਰਸ਼ੋਤਮ ਲਾਲ ਦੇ ਨਾਮ ਦੇ ਪ੍ਰੀ-ਲਿਟੀਗੇਟਿਵ ਕੇਸ ਦੀ ਸੁਣਵਾਈ ਹੋਈ। ਜਿਸ ਵਿਚ ਰਿਕਵਰੀ ਦੀ ਕੁਲ ਰਕਮ 6,04,548 ਰੁਪਏ ਸੀ, ਜਿਸ ਦਾ ਫੈਸਲਾ 5000 ਰੁਪਏ ਵਿਚ ਕੀਤਾ ਗਿਆ। ਇਸ ਦੇ ਨਾਲ ਇਕ ਹੋਰ ਮਾਮਲਾ ਐਸ.ਬੀ.ਆਈ ਬਨਾਮ ਲਾਈਨ ਪਿਜਾਜੋ ਪ੍ਰੀ-ਲਿਟੀਗੇਟਿਵ ਕੇਸ ਸੀ। ਇਸ ਬੈਂਕ ਦੇ ਦਖਲ ਨਾਲ ਦਾਅਵੇਦਾਰ ਬੈਂਕ ਦੇ ਦਾਅਵੇ 43,50,400 ਰੁਪਏ ਦੀ ਰਕਮ ਦਾ ਨਿਪਟਾਰਾ ਕੀਤਾ ਗਿਆ,ਜਿਸ ਦਾ 33,00,000 ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਪ੍ਰੀ-ਲਿਟੀਗੇਟਿਵ ਕੇਸ ਦਾਅਵੇਦਾਰ ਬੈਂਕ ਵਲੋਂ ਆਪਣੇ ਬਕਾਏ ਦੀ ਵਸੂਲੀ ਲਈ ਸ਼ੁਰੂ ਕੀਤਾ ਗਿਆ। ਜਿਸ ਦਾ ਨਿਪਟਾਰਾ ਰਾਸ਼ਟਰੀ ਲੋਕ ਅਦਾਲਤ ਵਿਚ ਕੀਤਾ ਗਿਆ। ਰਾਸ਼ਟਰੀ ਲੋਕ ਅਦਾਲਤ ਵਿਚ ਮੌਕੇ ’ਤੇ ਵਿਕਟਮ ਕੰਪਨਸੇਸ਼ਨ ਕੇਸ ਵਿਚ ਜ਼ਿਲ੍ਹਾ ਪੱਧਰੀ ਕਮੇਟੀ ਹੁਸ਼ਿਆਰਪੁਰ ਵਲੋਂ ਇਕ ਰੋਡ ਐਕਸੀਡੈਂਟ ਅਨਟੈਸ ਕੇਸ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵਿਕਟਮ ਕੰਪਨਸੇਸ਼ਨ ਸਕੀਮ-2017 ਤਹਿਤ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਅਵਾਰਡ ਪਾਸ ਕੀਤਾ ਗਿਆ। ਰਾਸ਼ਟਰੀ ਲੋਕ ਅਦਾਲਤ ਵਿਚ ਮੌਕੇ ’ਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਵਲੋਂ ਟ੍ਰੈਫਿਕ ਚਾਲਾਨ ਭੁਗਤਣ ਆਏ ਵਿਅਕਤੀਆਂ ਲਈ ਸਪੈਸ਼ਲ ਹੈਲਪ ਡੈਸਕ ਲਗਾਏ ਗਏ, ਤਾਂ ਜੋ ਅਦਾਲਤ ਵਿਚ ਲੱਗੇ ਹੋਏ ਟੈ੍ਰਫਿਕ ਚਾਲਾਨ ਆਸਾਨੀ ਨਾਲ ਭੁਗਤਾਏ ਜਾ ਸਕਣ।