ਪੱਛਮੀ ਕਮਾਂਡ ਵੱਲੋਂ ਵਿਸ਼ਵ ਕੈਂਸਰ ਦਿਵਸ 2024 ਦਾ ਆਯੋਜਨ

ਚੰਡੀਗੜ੍ਹ, 06 ਫਰਵਰੀ : ਪੱਛਮੀ ਕਮਾਂਡ (ਆਰਮੀ) ਵੱਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਕਮਾਂਡ ਅਧੀਨ ਵੱਖ-ਵੱਖ ਮਿਲਟਰੀ ਹਸਪਤਾਲਾਂ ਵਿੱਚ ਕੈਂਸਰ ਜਾਗਰੂਕਤਾ ਅਤੇ ਸਕਰੀਨਿੰਗ ਪ੍ਰੋਗਰਾਮ ਕਰਵਾਏ ਗਏ। ਇਸ ਸਾਲ ਦਾ ਥੀਮ ਹੈ “ਦੇਖਭਾਲ ਵਿੱਚ ਕੁਤਾਹੀ ਨਾ ਹੋਵੇ”, ਜੋ ਕਿ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਸਕ੍ਰੀਨਿੰਗ, ਛੇਤੀ ਨਿਦਾਨ, ਇਲਾਜ ਅਤੇ ਉਪਚਾਰਕ ਸੰਭਾਲ ਸਮੇਤ ਗੁਣਵੱਤਾ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ, ਸਮੂਹਿਕ ਅਤੇ ਵਿਅਕਤੀਗਤ ਤੌਰ ‘ਤੇ ਹਰੇਕ ਨੂੰ ਵਚਨਬੱਧ ਹੋਣਾ ਚਾਹੀਦਾ ਹੈ। ਇਸ ਸਾਲ ਦੇ ਥੀਮ ਦੇ ਅਨੁਸਾਰ,ਪੱਛਮੀ ਕਮਾਂਡ ਅਧੀਨ ਮਿਲਟਰੀ ਹਸਪਤਾਲਾਂ ਵਿੱਚ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਲਈ ਕੈਂਸਰ ਅਤੇ ਇਸਦੀ ਰੋਕਥਾਮ, ਮੁੱਖ ਤੌਰ ‘ਤੇ ਸਰਵਾਈਕਲ ਕੈਂਸਰ, ਛਾਤੀ ਦੇ ਕੈਂਸਰ ਅਤੇ ਮੂੰਹ ਦੇ ਕੈਂਸਰ ਬਾਰੇ ਵਿਸ਼ੇਸ਼ ਗੱਲਬਾਤ ਅਤੇ ਇੰਟਰਐਕਟਿਵ ਸੈਸ਼ਨ, ਕੈਂਸਰ ਸਕਰੀਨਿੰਗ ਕੈਂਪ, ਸਿਹਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਸਿਹਤ ਸਿੱਖਿਆ ਸਮੱਗਰੀ ਵੀ ਵੰਡੀ ਗਈ।