ਚੰਡੀਗੜ੍ਹ, 09 ਮਈ : ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਸੱਤਿਆ ਪਾਲ ਜੈਨ ਨੇ ਬੀਤੀ ਸ਼ਾਮ ਪੰਜਾਬ ਰਾਜ ਭਵਨ ਵਿਖੇ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜੈਨ ਨੇ ਚੰਡੀਗੜ੍ਹ ਦੇ ਕਈ ਮੁੱਦਿਆਂ ’ਤੇ ਸ੍ਰੀ ਰਾਜਨਾਥ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਨ੍ਹਾਂ ਦੇ ਜਲਦੀ ਹੱਲ ਦੀ ਅਪੀਲ ਕੀਤੀ। ਜੈਨ ਨੇ ਰੱਖਿਆ ਮੰਤਰੀ ਨਾਲ ਇਸ ਸੈਕਟਰ ਨਾਲ ਸਬੰਧਤ ਰੱਖਿਆ ਮੰਤਰਾਲੇ ਦੇ ਕਈ ਕਾਨੂੰਨੀ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਰਾਜਨਾਥ ਸਿੰਘ ਜੀ ਨੇ ਸ਼੍ਰੀ ਜੈਨ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।