ਚੰਡੀਗੜ੍ਹ, 11 ਅਪ੍ਰੈਲ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਡਿਸਕੌਮਸ (ਬਿਜਲੀ ਵੰਡ ਕੰਪਨੀਆਂ) ਦੇ ਤਹਿਤ ਆਪਣੀ ਪਰਫੌਰਮੈਂਸ ਰੈੰਕਿੰਗ ਵਿਚ ਸ਼ਾਨਦਾਰ ਸੁਧਾਰ ਕੀਤਾ ਗਿਆ ਹੈ। ਜਿਹੜੀ ਰੈੰਕਿੰਗ ਭਾਰਤ ਸਰਕਾਰ ਵੱਲੋਂ ਪੀ.ਐਫ.ਸੀ ਤੇ ਆਰ.ਈ.ਸੀ ਰਾਹੀਂ ਤਿਆਰ ਕੀਤੀ ਗਈ ਹੈ। ਇਸ ਲੜੀ ਹੇਠ, ਪੀ.ਐਫ਼.ਸੀ ਵੱਲੋਂ ਵਿੱਤੀ ਵਰ੍ਹੇ 2021-22 ਦੌਰਾਨ ਡਿਸਕੌਮਸ ਦੀ 11ਵੀਂ ਇੰਟੇਗਰੇਟਿਡ ਰੇਟਿੰਗ ਅਧੀਨ 51 ਡਿਸਕੌਮਸ ਵਿੱਚੋਂ ਇਸ ਸਾਲ ਬੀ-ਗ੍ਰੇਡ ਤਹਿਤ ਆਪਣੇ 16ਵੇਂ ਰੈਂਕ ਨੂੰ ਸੁਧਾਰ ਕਰਕੇ ਏ-ਗ੍ਰੇਡ ਅਧੀਨ 11ਵਾਂ ਰੈਂਕ ਹਾਸਲ ਕੀਤਾ ਹੈ ਤੇ ਪਬਲਿਕ ਡਿਸਕੌਮਸ ਵਿੱਚ ਇਹ ਸਥਾਨ 8ਵਾਂ ਹੈ। ਇਸੇ ਤਰ੍ਹਾਂ, ਆਰ.ਈ.ਸੀ ਵੱਲੋਂ ਤਿਆਰ ਡਿਸਕੌਮਸ ਦੀ ਗਾਹਕ ਸੇਵਾ ਰੇਟਿੰਗ ਹੇਠ ਜਨਰਲ ਕੈਟੇਗਰੀ ਅਧੀਨ ਪੀ.ਐਸ.ਪੀ.ਸੀ.ਐਲ ਨੇ ਬੀਤੇ ਸਾਲ ਸੀ ਪਲਸ ਗ੍ਰੇਡ ਤੇ 62 ਨੰਬਰਾਂ ਨਾਲ 47ਵੇਂ ਰੈਂਕ ਤੋਂ ਬੀ ਪਲਸ ਗ੍ਰੇਡ ਤੇ 84 ਨੰਬਰਾਂ ਨਾਲ 41ਵਾਂ ਰੈਂਕ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪੀ.ਐਫ.ਸੀ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਬਿਜਲੀ ਵੰਡ ਕੰਪਨੀਆਂ ਲਈ 11ਵੀਂ ਇੰਟੁਗਰੇਟਿਡ ਰੇਟਿੰਗ ਮਿਥੇਡੋਲਜੀ ਅਧੀਨ 75 ਪ੍ਰਤੀਸ਼ਤ ਅੰਕ ਵਿੱਤੀ ਮਜਬੂਤੀ ( 35 ਪ੍ਰਤੀਸ਼ਤ ਓਵਰ ਆਲ ਪ੍ਰੋਫਾਇਬਿਲੀਟੀ ਅਤੇ ਕੈਸ਼ ਪੁਜੀਸ਼ਨ, 20 ਪ੍ਰਤੀਸ਼ਤ ਜੇਨਕੋ, ਟ੍ਰਾਂਸਕੋ ਤੇ ਅਪ੍ਰੇਸ਼ਨਲ ਓਬਲੀਗੇਸ਼ਨਸ ਤੇ 17 ਪ੍ਰਤੀਸ਼ਤ ਲੈਂਡਰ ਓਬਲੀਗੇਸ਼ਨਸ), 13 ਪ੍ਰਤੀਸ਼ਤ ਅੰਕ ਪ੍ਰਦਰਸ਼ਨ (5 ਪ੍ਰਤੀਸ਼ਤ ਬਿਲਿੰਗ ਐਫੀਸ਼ੇਨਸੀ, 5 ਪ੍ਰਤੀਸ਼ਤ ਕੁਲੈਕਸ਼ਨ ਐਫੀਸ਼ੇਨਸੀ, 2 ਪ੍ਰਤੀਸ਼ਤ ਡਿਸਟ੍ਰਿਬਿਯੂਸ਼ਨ ਲੋਸ ਤੇ 1 ਪ੍ਰਤੀਸ਼ਤ ਕਾਰਪੋਰੇਟ ਗਵਰਨੈਸ) ਤੇ 12 ਪ੍ਰਤੀਸ਼ਤ ਅੰਕ ਬਾਹਰੀ ਵਾਤਾਵਰਨ (4 ਪ੍ਰਤੀਸ਼ਤ ਬੀਤੇ 3 ਵਿਤੀ ਵਰ੍ਹਿਆਂ ਦੀ ਸਬਸਿਡੀ, 3 ਪ੍ਰਤੀਸ਼ਤ ਲੋਸ ਟੇਕੋਓਵਰ ਬਾਏ ਸਟੇਟ ਗੌਰਮਿੰਟ, ਬੀਤੇ 3 ਵਿਤੀ ਵਰ੍ਹਿਆਂ ਦਾ 3 ਪ੍ਰਤੀਸ਼ਤ ਸਰਕਾਰੀ ਬਕਾਇਆ, 1 ਪ੍ਰਤੀਸ਼ਤ ਟੈਰਿਫ ਸਾਈਕਲ ਟਾਈਮਲੈਂਜ ਤੇ 1 ਪ੍ਰਤੀਸ਼ਤ ਆਟੋ ਪਾਸ ਥਰੂ ਆਫ ਫ਼ਯੂਲ ਕੋਸਟਜ਼) ਬੀਤੇ ਨਾਲ ਸਬੰਧਤ ਸਨ। ਜਦਕਿ ਆਰ.ਈ.ਸੀ ਵੱਲੋਂ ਗਾਹਕ ਸੇਵਾ ਰੇਟਿੰਗ ਅਧੀਨ 45 ਨੰਬਰ ਅਪਰੇਸ਼ਨਲ ਭਰੋਸੇਯੋਗਤਾ (ਬਿਜਲੀ ਸਪਲਾਈ ਦੇ ਘੰਟੇ, ਇੰਟ੍ਰਪਸ਼ਨ ਇੰਡਕਸ ਤੇ ਡੀਟੀ ਫੇਲਿਉਰ ਰੇਟ), 10 ਨੰਬਰ ਕੁਨੈਕਸ਼ਨਾਂ ਅਤੇ ਹੋਰ ਸੇਵਾਵਾਂ ਲਈ (ਅਲਾਇਨਮੈਂਟ ਆਫ ਰੈਗੂਲੇਸ਼ਨਜ ਵਿਦ ਇੰਡਸਟਰੀ ਬੈਸਟ ਪ੍ਰੈਕਟੀਸੇਜ, ਪ੍ਰੈਜੈਨਸ ਆਫ ਡੇਟਰਮਾਈਂਡ ਡਿਮਾਂਡ ਫਰੋਮ ਅਪਟੁ 150 ਕੇਵੀ, ਐਪਲੀਕੇਸ਼ਨਜ ਪ੍ਰੋਸੈਸਡ ਥਰੂ ਆਨਲਾਈਨ ਪੋਰਟਲ ਆਦਿ), 35 ਨੰਬਰ ਮੀਟਰਿੰਗ, ਬਿਲਿੰਗ ਅਤੇ ਕੁਲੈਕਸ਼ਨਾਂ ਲਈ (ਐਵਰੇਜ ਟਾਈਮ ਟੇਕਨ ਫਾਰ ਰਿਪਲੇਸਮੇੰਟ ਆਫ ਡੀਫੈਕਟਿਵ ਮੀਟਰਜ, ਸਹੀ ਮੀਟਰ ਦੀ ਰੀਡਿੰਗ ਦੇ ਅਧਾਰ ਤੇ ਬਣੇ ਬਿੱਲ, ਗੈਰ ਮਨੁੱਖੀ ਮੀਟਰ ਰਿਡਿੰਗ ਦੇ ਅਧਾਰ ਤੇ ਬਣੇ ਬਿੱਲ, ਨਿਯਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ ਬਿਲਿੰਗ ਫਰਿਕੁਇੰਸੀ, ਇੱਕ ਸਾਲ ਵਿੱਚ ਘਰੇਲੂ ਖਪਤਕਾਰਾਂ ਲਈ ਬਣੇ ਬਿੱਲ, ਮੋਬਾਇਲ ਤੇ ਬਿਲ ਸਬੰਧੀ ਅੱਪਡੇਟ ਪ੍ਰਾਪਤ ਕਰ ਰਹੇ ਖਪਤਕਾਰ, ਪਰੀਪੇਡ ਖਪਤਕਾਰਾਂ ਦੀ ਪ੍ਰਤੀਸ਼ਤਤਾ, ਟੈਰਿਫ ਸ਼੍ਰੇਣੀਆਂ ਦੀ ਗਿਣਤੀ, ਡਿਜੀਟਲ ਤਰੀਕੇ ਨਾਲ ਅਦਾਇਗੀ ਕਰ ਰਹੇ ਖਪਤਕਾਰਾਂ ਦੀ ਪ੍ਰਤੀਸ਼ਤਤਾ, ਜਦ ਕਿ 10 ਨੰਬਰ ਨੁਕਸ ਦਾ ਹੱਲ ਕਰਨ ਅਤੇ ਸ਼ਿਕਾਇਤਾਂ ਦਾ ਨਿਵਾਰਨ ਕਰਨ ( 24 ਘੰਟੇ ਗਾਹਕ ਸੇਵਾ ਕੇਂਦਰ ਨਾਲ ਜੁੜੇ ਖਪਤਕਾਰ, ਔਸਤ ਕਾਲ ਵੇਟਿੰਗ ਸਮਾਂ, ਬਿਜਲੀ ਬੰਦ ਹੋਣ ਸਬੰਧੀ ਅੱਪਡੇਟ ਪ੍ਰਾਪਤ ਕਰਨ ਵਾਲੇ ਖਪਤਕਾਰ, ਸ਼ਿਕਾਇਤਾਂ ਦੇ ਹੱਲ ਕਰਨ ਲਈ ਤੈਅ ਸਮਾਂ, ਸ਼ਿਕਾਇਤ ਨਿਵਾਰਣ ਪ੍ਰਣਾਲੀ 2 ਟਾਇਰ ਅਤੇ ਪ੍ਰਤੀ ਲੱਖ ਖਪਤਕਾਰ ਦੇ ਮਗਰ ਸੀ.ਜੀ.ਆਰ.ਐਫ ਦੀ ਗਿਣਤੀ) ਨਾਲ ਸੰਬੰਧਤ ਸ