- ਪੰਜਾਬ ‘ਚ ਵੱਡੀ ਬਹਿਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਦੇ ਮੀਡੀਆ ਸਲਾਹਕਾਰ ਦੀ ਸੁਨੀਲ ਜਾਖੜ ਨੂੰ ਦੋ ਟੁੱਕ
ਚੰਡੀਗੜ੍ਹ, 31 ਅਕਤੂਬਰ : ਪੰਜਾਬ ਵਿੱਚ ਕੱਲ੍ਹ 1 ਨਵੰਬਰ ਨੂੰ ਇੱਕ ਮਹਾਡਿਬੇਟ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਇੱਕ ਟਵੀਟ ਕਰਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਨਿਸ਼ਾਨਾ ਸਾਧਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ “ਜਾਖੜ ਸਾਹਬ ਪ੍ਰੈਸ ਕਾਨਫਰੰਸ ਦੌਰਾਨ ਤੁਸੀਂ ਪੰਜਾਬ ਦੇ ਅਸਲ ਮੁੱਦੇ ਭੁੱਲ ਗਏ ਹੋ? ਕੋਈ ਗੱਲ ਨਹੀਂ ਤੁਹਾਨੂੰ ਡਿਬੇਟ ਵਿੱਚ 30 ਮਿੰਟ ਕਾਂਗਰਸ ਵੱਲੋਂ ਅਤੇ 15 ਮਿੰਟ ਭਾਜਪਾ ਵੱਲੋਂ ਬੋਲਣ ਲਈ ਦੇ ਦਿੱਤੇ ਜਾਣਗੇ ਕਿਉਂਕਿ ਤੁਸੀਂ ਦੋਵਾਂ ਵੱਲੋਂ ਬੋਲਣਾ ਹੈ, ਬਕੌਲ ਤੁਹਾਡੇ ਕਹੇ ਸ਼ੇਅਰ ਅਨੁਸਾਰ ਤੂੰ ਇੱਧੜ ਉਧਰ ਕੀ ਬਾਤ ਨਾ ਕਰ…” ਸੀਐਮ ਮਾਨ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਪੋਸਟ ਕਰਕੇ ਲਿਖਿਆ ਕਿ 1 ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਦਾ ਨਾਂ ‘ਮੈਂ ਪੰਜਾਬ ਬੋਲਦਾ ਹਾਂ’ ਹੋਵੇਗਾ। ਦੁਪਹਿਰ 12 ਵਜੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ, ਜੋ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ, ਆਪਣੇ ਵਿਚਾਰ ਪੇਸ਼ ਕਰਨਗੀਆਂ। ਹਰ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ। ਪੰਜਾਬੀਆਂ ਨੂੰ ਬਹਿਸ ਵਿੱਚ ਆਉਣ ਦਾ ਖੁੱਲਾ ਸੱਦਾ ਹੈ, ਪੰਜਾਬ ਜਵਾਬ ਮੰਗਦਾ ਹੈ। ਦਰਅਸਲ, ਸੀਐਮ ਮਾਨ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਸੀ, ”ਮੇਰਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਨੂੰ ਖੁੱਲ੍ਹਾ ਸੱਦਾ ਹੈ ਕਿ ਰੋਜ਼ਾਨਾ ਝਗੜਾ ਕਰਨ ਦੀ ਬਜਾਏ ਇਕ ਵਾਰ ਆ ਕੇ ਸਾਹਮਣੇ ਬੈਠੋ। ਮੀਡੀਆ ਪੰਜਾਬੀਆਂ ਨਾਲ ਮਿਲ ਕੇ ਚਰਚਾ ਕਰੋ ਕਿ ਅੱਜ ਤੱਕ ਪੰਜਾਬ ਨੂੰ ਕਿਸਨੇ ਅਤੇ ਕਿਵੇਂ ਲੁੱਟਿਆ, ਭਰਾ-ਭਤੀਜੇ, ਭੈਣ-ਭਰਾ, ਯਾਰ-ਦੋਸਤ, ਟੋਲ ਪਲਾਜ਼ੇ, ਨੌਜਵਾਨ-ਕਿਸਾਨ, ਵਪਾਰੀ-ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ। ਸਾਰੇ ਮੁੱਦਿਆਂ ‘ਤੇ ਲਾਈਵ ਬਹਿਸ ਸੀਐਮ ਮਾਨ ਨੇ ਅੱਗੇ ਕਿਹਾ ਸੀ, “ਤੁਸੀਂ ਪੇਪਰ ਵੀ ਆਪਣੇ ਨਾਲ ਲਿਆ ਸਕਦੇ ਹੋ ਪਰ ਮੈਂ ਜ਼ਬਾਨੀ ਬੋਲਾਂਗਾ। 1 ਨਵੰਬਰ ‘ਪੰਜਾਬ ਦਿਵਸ’ ਚੰਗਾ ਦਿਨ ਹੋਵੇਗਾ, ਤੁਹਾਨੂੰ ਤਿਆਰੀ ਲਈ ਵੀ ਸਮਾਂ ਮਿਲੇਗਾ। ਮੈਂ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਸੱਚ ਬੋਲਣ ਲਈ ਚੀਜ਼ਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੈ।” ਸੀਐਮ ਮਾਨ ਦੇ ਇਸ ਅਹੁਦੇ ਤੋਂ ਬਾਅਦ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਸੀਐਮ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ।