ਚੰਡੀਗੜ੍ਹ, 30 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ਰਹਿੰਦੀ ਧੀ ਸੀਰਤ ਕੌਰ ਮਾਨ ਨੂੰ ਕੁਝ ਲੋਕਾਂ ਨੇ ਫੋਨ 'ਤੇ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ।। ਇਹ ਦਾਅਵਾ ਸੀਐਮ ਮਾਨ ਦੀ ਧੀ ਸੀਰਤ ਕੌਰ ਮਾਨ ਦੀ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਕੀਤਾ ਹੈ। ਹਰਮੀਤ ਕੌਰ ਬਰਾੜ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਤੋਂ ਬਾਅਦ ਸੀਰਤ ਕੌਰ ਨੂੰ ਖਾਲਿਸਤਾਨ ਪੱਖੀਆਂ ਨੇ ਧਮਕੀ ਦਿੱਤੀ ਹੈ। ਸੀਐਮ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤਾ ਗਿਆ। ਯਾਦ ਰਹੇ ਸੀਰਤ ਕੌਰ ਭਗਵੰਤ ਮਾ
ਨ ਦੀ ਪਹਿਲੀ ਪਤਨੀ ਦੀ ਬੇਟੀ ਹੈ। ਉਹ ਅਮਰੀਕਾ 'ਚ ਮਾਂ ਤੇ ਭਰਾ ਦਿਲਸ਼ਾਨ ਨਾਲ ਰਹਿੰਦੀ ਹੈ। ਸੀਐਮ ਮਾਨ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ। ਐਡਵੋਕੇਟ ਹਰਮੀਤ ਕੌਰ ਬਰਾੜ ਨੇ ਦਾਅਵਾ ਕੀਤਾ ਹੈ ਕਿ ਸੀਰਤ ਕੌਰ ਮਾਨ ਨੂੰ ਇੱਕ ਨਹੀਂ ਸਗੋਂ ਵੱਖ-ਵੱਖ ਨੰਬਰਾਂ ਤੋਂ ਤਿੰਨ ਵਾਰ ਫੋਨ ਕੀਤੇ ਗਏ। ਤਿੰਨੇ ਵਾਰ ਮੁੱਖ ਮੰਤਰੀ ਦੀ ਬੇਟੀ ਸੀਰਤ ਨੂੰ ਗਾਲਾਂ ਕੱਢੀਆਂ ਗਈਆਂ। ਭਗਵੰਤ ਮਾਨ ਦੀ ਧੀ ਨੂੰ ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਈਆਂ, ਉਨ੍ਹਾਂ ਨੂੰ ਫਿਲਹਾਲ ਬਲਾਕ ਕਰ ਦਿੱਤਾ ਗਿਆ ਹੈ। ਬਰਾੜ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਹੈ ਕਿ ਬੱਚਿਆਂ ਨੂੰ ਮੰਦਾ ਬੋਲਣ ਨਾਲ ਖਾਲਿਸਤਾਨ ਮਿਲ ਜਾਵੇਗਾ ? ਉਹਨਾਂ ਕਿਹਾਕਿ ਬੱਚਿਆਂ ਦਾ ਕੀ ਕਸੂਰ ਹੈ? ਅਜਿਹਾ ਵਰਤਾਓ ਬਹੁਤਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿ ਓਹ ਸਰਕਾਰ ਦੇ ਧੱਕੇ ਅਤੇ ਬੇਕਸੂਰ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵੀ ਵਿਰੋਧ ਕਰਦੇ ਹਨ