ਚੰਡੀਗੜ੍ਹ, 2 ਜੂਨ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਕੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵੱਲੋ ਡਿਪਟੀ ਕਮਿਸ਼ਨਰਾਂ ਨੂੰ ਵੋਟਰ ਸੂਚੀਆਂ ਮੁਕੰਮਲ ਕਰਨ ਦੇ ਹੁਕਮ ਦੇਣਾ ਬਹੁਤ ਹੀ ਵਧੀਆਂ ਤੇ ਸਲਾਘਾਯੋਗ ਫੈਸਲਾ ਲਿਆ ਹੈ।ਉਕਨਾਂ ਕਿਹਾ ਜੇਕਰ ਸਰਕਾਰ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਕਰਵਾ ਦਿੰਦੀ ਹੈ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਰ੍ਹਾਂ ਲੋਕ ਐਸ ਜੀ ਪੀ ਸੀ ਨੂੰ ਵੀ ਬਾਦਲਾਂ ਕੋਲੋ ਅਜ਼ਾਦ ਕਰਵਾ ਦੇਣਗੇ। ਉਹਨਾਂ ਪੰਥਕ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਹਲਕਿਆਂ ਵਿੱਚ ਸਾਬਤ ਸੂਰਤ ਸਿੱਖਾਂ ਤੇ ਸਿੱਖ ਬੀਬੀਆਂ ਦੀਆਂ ਵੋਟਾਂ ਬਨਾਉਣ ਲਈ ਅੱਗੇ ਆਉਣ । ਇਥੇ ਇਹ ਵਰਨਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਸਵਾਰਥਾ ਲਈ ਐਸ ਜੀ ਪੀ ਸੀ ਦਾ ਬਹੁਤ ਬੁਰੀ ਤਰਾਂ ਘਾਣ ਕੀਤਾ ਹੈ।ਇਹਨਾਂ ਕਮੇਟੀ ਨੂੰ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਦੀ ਥਾਂ ਆਪਣੀ ਰਾਜਨੀਤੀ ਲਈ ਜਿਆਦਾ ਵਰਤਿਆ ਹੈ।ਇਹਨਾਂ ਆਪਣੀ ਮਰਜੀ ਦੇ ਜੋਂ ਇਹਨਾਂ ਦੇ ਕਹਿਣ ਦੇ ਹਰ ਬਿਆਨ ਦੇਣ ਵਾਲੇ ਆਰਜ਼ੀ ਜਥੇਦਾਰ ਲਾਏ ਹੋਏ ਹਨ ਤੇ ਜੋਂ ਵੀ ਕਮੇਟੀ ਦਾ ਕੋਈ ਮੈਂਬਰ ਜਾਂ ਸਿੱਖ ਪ੍ਰਚਾਰਕ ਇਹਨਾਂ ਦੇ ਉਲਟ ਸਿੱਖ ਦੇ ਹਿੱਤਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ।ਇਹ ਲੋਕ ਆਪਣੇ ਰਾਜਨੀਤਕ ਫਾਇਦੇ ਲਈ ਇਹ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਸਾਰਾ ਪੈਸਾ , ਲੰਗਰ ਤੇ ਟੈਂਟ ਗੁਰਦੁਆਰਿਆਂ ਦੀ ਗੋਲਕ ਦੀ ਲੁੱਟ ਖਸੁੱਟ ਕਰਕੇ ਵਰਤਦੇ ਹਨ ਤੇ ਇਹ ਕਿਸੇ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾ ਦਿੰਦੇ ਹਨ ਭਾਵੇਂ ਉਹ ਕਾਤਲ ਹੋਵੇ ਜਾਂ ਬਲਾਤਕਾਰੀ ਰਾਮ ਰਹੀਮ ਕਿਉਂ ਨਾ ਹੋਵੇ ? ਐਸ ਜੀ ਪੀ ਸੀ ਦੀਆ ਚੋਣਾਂ ਤੋਂ ਬਾਅਦ ਸਿੱਖ ਸੰਗਤਾਂ ਵੱਲੋ ਨਵੇਂ ਮੈਂਬਰਾਂ ਨੂੰ ਜਿੱਤਾਕੇ ਸ਼੍ਰੋਮਣੀ ਕਮੇਟੀ ਦੀ ਨਵੀਂ ਟੀਮ ਦਾ ਗਠਨ ਕੀਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਇਆ ਜਾਵੇਗਾ। ਸਾਰਾ ਪੰਜਾਬ ਤੇ ਵਿਦੇਸ਼ਾਂ ਵਿਚ ਬੈਠੇ ਸਿੱਖ ਵੀ ਇਹੀ ਚਾਹੁੰਦੇ ਹਨ ਕਿ ਇਹਨਾਂ ਕਾਬਜ਼ ਸਿਆਸੀ ਲੋਕਾਂ ਨੂੰ ਬਾਹਰ ਕੱਢ ਕੇ ਇਕ ਨਵੀਂ ਧਾਰਮਿਕ ਦਿੱਖ ਵਾਲੀ ਸਿੱਖ ਨੌਜਵਾਨਾਂ ਦੀ ਲੀਡਰਸ਼ਿਪ ਅੱਗੇ ਲਿਆਂਦੀ ਜਾਵੇ । ਜੋਂ ਸਿੱਖੀ ਸਿਧਾਂਤਾਂ ਤੇ ਪੂਰੀ ਖਰੀ ਉਤਰੇ ਤਾਂ ਜੋਂ ਪੂਰੇ ਸੰਸਾਰ ਵਿਚ ਗੁਰਬਾਣੀ ਤੇ ਸਿੱਖੀ ਦਾ ਪ੍ਰਚਾਰ – ਪ੍ਰਸਾਰ ਤੇ ਵਿਸਥਾਰ ਅਤੇ ਖਾਲਸੇ ਦੀ ਦੇ ਬੋਲ ਬਾਲੇ ਹੋ ਸਕਣ ।