ਚੰਡੀਗੜ੍ਹ, 31 ਦਸੰਬਰ : ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲੀਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਵਿਵਾਦ ਗੁਰਮਨ ਵੱਲੋਂ ਆਪਣੀ ਐਲਬਮ ‘ਚੱਕਲੋ-ਰਖਲੋ’ ਦੇ ਗੀਤ ‘ਕਨਵੋ’ ਵਿੱਚ ਭਗਵਾਨ ਸ਼ਨੀ ਦੇਵ ਬਾਰੇ ਕੀਤੀ ਟਿੱਪਣੀ ਦੇ ਆਲੇ-ਦੁਆਲੇ ਘੁੰਮਦਾ ਹੈ। ਦੋਸ਼ੀ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਹਿੰਦੂ ਸੰਗਠਨਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਪੰਡਿਤ ਦੀਪਕ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ੍ਰੀ ਸ਼ਨੀ ਮੰਦਰ, 70 ਫੁੱਟੀ ਰੋਡ, ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾ ਰਿਹਾ ਹੈ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ ‘ਤੇ ਯੂਟਿਊਬ ਤੋਂ ਭਜਨ ਸੁਣ ਰਿਹਾ ਸੀ। ਅਚਾਨਕ ਐਲਬਮ ਚੱਕਲੋ-ਰਖਲੋ ਦਾ ਗੀਤ ਵੱਜਣ ਲੱਗਾ।