ਚੰਡੀਗੜ੍ਹ, 31 ਦਸੰਬਰ : ਸਥਾਨਕ ਸ਼ਹਿਰ ਦੇ ਰਾਮ ਦਰਬਾਰ ਲਾਇਟ ਪੁਆਇੰਟ ਤੇ ਇੱਕ ਐਕਟਿਵਾ ਸਵਾਰ ਮਾਂ-ਧੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਡਿੱਗ ਗਏ ਅਤੇ ਕੈਂਟਰ ਦੇ ਟਾਇਰਾਂ ਥੱਲੇ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ ਅਤੇ ਮਾਂ ਜਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਕੈਂਟਰ ਚਾਲਕ ਨੂੰ ਮੌਕ ਤੋਂ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰਲਿਆ ਗਿਆ ਹੈ। ਮ੍ਰਿਤਕ ਬੱਚੀ ਦੀ ਪਛਾਣ ਯਸਿਕਾ (6) ਫੇਜ਼ 2- ਰਾਮ ਦਰਬਾਰ ਚੰਡੀਗੜ੍ਹ ਵਜੋਂ ਹੋਈ ਹੈ। ਜਖਮੀ ਮਾਂ ਦਾ ਨਾਮ ਸੋਨੀ (38) ਵਜੋਂ ਹੋਈ ਹੈ। ਮੁਲਜ਼ਮ ਕੈਂਟਰ ਚਾਲਕ ਦੀ ਪਛਾਣ ਫੇਜ਼-1 ਰਾਮਦਰਬਾਰ ਦੇ ਸ਼ੇਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੀ ਪੇਸ਼ੰਟ ਕੇਅਰ ਦਾ ਕੰਮ ਕਰਦੀ ਹੈ ਤੇ ਸ਼ਨੀਵਾਰ ਦੁਪਹਿਰ ਲਗਭਗ 2 ਵਜੇ ਉਹ ਐਕਟਿਵਾ ‘ਤੇ ਧੀ ਨਾਲ ਸੈਕਟਰ-32 ਦੇ ਹਸਪਤਾਲ ਹੀ ਜਾ ਰਹੀ ਸੀ। ਐਕਟਿਵਾ ਮਾਂ ਦੇ ਨਾਲ ਬੱਚੀ ਪਿੱਛੇ ਬੈਠੀ ਹੋਈ ਸੀ। ਜਿਵੇਂ ਹੀ ਦੋਵੇਂ ਸੈਕਟਰ-31 ਰਾਮਦਰਬਾਰ ਦੀ ਲਾਈਟ ਪੁਆਇੰਟ ‘ਤੇ ਰੁਕੇ ਸਨ ਤਾਂ ਪਿੱਛਿਓਂ ਚੰਡੀਗੜ੍ਹ ਨੰਬਰ ਦੇ ਕੈਂਟਰ ਦਾ ਚਾਲਕ ਨੇ ਅਚਾਨਕ ਕੰਟਰੋਲ ਗੁਆ ਦਿੱਤੇ ਤੇ ਉਸ ਨੇ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਮਾਂ-ਧੀ ਹੇਠਾਂ ਡਿੱਗ ਗਈ ਤੇ ਯਸ਼ਿਕਾ ਕੈਂਟਰ ਦੇ ਟਾਇਰ ਹੇਠਾਂ ਆ ਗਈ। ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਦੇ ਬਾਅਦ ਸੈਕਟਰ-31 ਥਾਣੇ ਦੇ ਇੰਚਾਰਜ ਰਾਮ ਰਤਨ ਸ਼ਰਮਾ ਟੀਮ ਸਣੇ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮਾਂ-ਧੀ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ। ਇਥੇ ਬੱਚੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਸੋਨੀ ਅਜੇ ਹਸਪਤਾਲ ਵਿਚ ਦਾਖਲ ਹੈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਵਿਚ ਆਈਪੀਸੀ 279, 337 ਤੇ 304ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।