- ਨੌਜਵਾਨ ਵਿਸ਼ਵ ਦੀ ਹਰ ਚੁਣੌਤੀ ਲਈ ਤਿਆਰ ਬਰ ਤਿਆਰ : ਦਰਸ਼ਨ ਬਰੇਟਾ
ਚੰਡੀਗੜ੍ਹ, 10 ਮਈ : ਸੰਸਾਰ ਦੀ ਸਭ ਤੋਂ ਵੱਡੀ ਨੌਜਵਾਨ ਲਹਿਰ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਤਾਰਾਦੇਵੀ ਵਿਖੇ ਚੱਲ ਰਹੇ ਸੱਤ ਰੋਜ਼ਾ ਕੈਂਪ ਦੇ ਅੱਜ ਤੀਸਰੇ ਦਿਨ ਰਾਜ ਦੇ ਹਰ ਕੋਨੇ ਵਿੱਚੋਂ ਆਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਅੰਦਰ ਜੋ ਹੁਨਰ, ਪ੍ਰਤਿਭਾ, ਕਾਬਲੀਅਤ ਤੇ ਤਜ਼ਰਬਾ ਹੈ, ਉਸ ਨੂੰ ਬਾਹਰ ਕੱਢਣ ਲਈ ਇਹ ਸਕਾਊਂਟਿੰਗ ਲਹਿਰ ਅਹਿਮ ਰੋਲ ਅਦਾ ਕਰ ਰਹੀ ਹੈ। ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜੇਸ਼ਨ ਕਮੀਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਆਏ ਲੱਗਭੱਗ 200 ਨੌਜਵਾਨ ਅਧਿਆਪਕਾਂ ਨੇ ਬੀਪੀ ਸਿਕਸ ਦੀ ਵਿਸ਼ੇਸ਼ ਕਸਰਤ, ਝੰਡਾ ਰਸਮ, ਵੱਖੋ ਵੱਖਰੇ ਢੰਗ ਨਾਲ ਡਿਊਟੀਆਂ ਨਿਭਾ ਕੇ, ਵਿਸ਼ੇਸ਼ ਸੈਸ਼ਨ ਕਲਾਸਾਂ ਰਾਹੀਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਸਿੱਖਿਅਕ ਖੇਡਾਂ ਸਿੱਖ ਕੇ ਤਹੱਈਆ ਕੀਤਾ ਕਿ ਹੁਣ ਉਹ ਆਪੋ ਆਪਣੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਦਿੱਖ ਸੰਵਾਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਅੰਤਰਰਾਸ਼ਟਰੀ ਪੱਧਰ ਤੱਕ ਦੀ ਟ੍ਰੇਨਿੰਗ ਤੇ ਜਾਣਕਾਰੀ ਪ੍ਰਾਪਤ ਅਤੇ ਹਰ ਪੜਾਅ ਵਿੱਚੋਂ ਲੰਘੇ ਹੋਏ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜੇਸ਼ਨ ਕਮੀਸ਼ਨਰ ਉਂਕਾਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਅੰਦਰ ਬਹੁਤ ਹੀ ਜ਼ਿਆਦਾ ਹੁਨਰ ਹੈ, ਜ਼ਰੂਰਤ ਸਿਰਫ਼ ਉਸ ਨੂੰ ਬਾਹਰ ਕੱਢਣ ਦੀ ਹੈ, ਇਹ ਸਕਾਊਂਟਿੰਗ ਲਹਿਰ ਹੀ ਇੱਕ ਅਜਿਹਾ ਵਿਸ਼ਵ ਵਿਆਪੀ ਪਲੇਟਫਾਰਮ ਹੈ, ਜਿਸ ਜ਼ਰੀਏ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ। ਕੈਂਪ ਦੇ ਸਟਾਫ਼ ਜਗਸ਼ੇਰ ਸਿੰਘ ਹੈੱਡਕੁਆਟਰ ਕਮੀਸ਼ਨਰ ਬਠਿੰਡਾ ਨੇ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਬਾਰੇ ਬਹੁਤ ਹੀ ਡਿਟੇਲ ਵਿੱਚ ਜਾਗਰੂਕ ਕਰਦਿਆਂ ਸੁਨੇਹਾ ਦਿੱਤਾ ਕਿ ਕਿਸ ਤਰ੍ਹਾਂ ਉਹ ਆਪਣੀ ਇੱਕ ਕੋਸ਼ਿਸ਼ ਸਦਕਾ ਦੁਰਘਟਨਾ ਗ੍ਰਸਤ ਅਤੇ ਅਚਾਨਕ ਪੀੜਤ ਵਿਅਕਤੀ ਦੀ ਜ਼ਿੰਦਗੀ ਬਚਾ ਸਕਦੇ ਹਨ। ਇਸ ਕੈਂਪ ਵਿੱਚ ਸਟਾਫ਼ ਦੀ ਅਹਿਮ ਭੂਮਿਕਾ ਨਿਭਾ ਰਹੇ ਜ਼ਿਲ੍ਹਾ ਆਰਗੇਨਾਈਜੇਸ਼ਨ ਕਮੀਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਸਕਾਊਂਟਿੰਗ ਦੇ ਇਹ ਕੈਂਪ ਜਿੱਥੇ ਟ੍ਰੇਨਿੰਗ ਲੈ ਰਹੇ ਨੌਜਵਾਨਾਂ ਅੰਦਰ ਆਪਸੀ ਮਿਲਵਰਤਨ, ਜ਼ਿੰਮੇਵਾਰੀ, ਪਿਆਰ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਭਾਵਨਾ ਦਾ ਅਹਿਮ ਗੁਣ ਭਰਦੇ ਹਨ, ਉੱਥੇ ਇਨ੍ਹਾਂ ਰਾਹੀਂ ਪੜ੍ਹਨ ਵਾਲੇ ਵਿਦਿਆਰਥੀ ਦੂਸਰਿਆਂ ਤੋਂ ਵੱਖਰਾ ਹੋ ਕੇ ਇੱਕ ਨਿਵੇਕਲੀ ਪਹਿਚਾਣ ਵੀ ਬਣਾਉਦੇ ਹਨ। ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਕਬ ਮਾਸਟਰ ਤੇ ਸਟਾਫ਼ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਕਾਊਂਟਿੰਗ ਲਹਿਰ ਜ਼ਰੀਏ ਅਸੀਂ ਸਾਡਾ ਸਰਬ ਪੱਖੀ ਵਿਕਾਸ ਹੋ ਜਾਂਦਾ ਹੈ, ਸਾਡੇ ਅੰਦਰ ਉਹ ਸ਼ਕਤੀ ਉਹ ਸੋਚ ਉਹ ਐਨਰਜ਼ੀ ਆ ਜਾਂਦੀ ਹੈ ਕਿ ਅਸੀਂ ਦੁਨੀਆਂ ਦੀ ਹਰ ਮੰਜ਼ਿਲ ਨੂੰ ਸਰ ਕਰ ਸਕਦੇ ਹਾਂ। ਸਟੇਟ ਟ੍ਰੇਨਿੰਗ ਸੈਂਟਰ ਤਾਰਾਦੇਵੀਂ ਸ਼ਿਮਲੇ ਵਿੱਚ 8 ਮਈ ਤੋਂ ਚੱਲ ਰਹੇ ਸੱਤ ਰੋਜ਼ਾਂ ਕੈਂਪ ਦੌਰਾਨ ਸਕਾਊਂਟ ਮਾਸਟਰ, ਗਾਈਡ ਕੈਪਟਨ, ਕਬ ਮਾਸਟਰ, ਲੇਡੀ ਕਬ ਮਾਸਟਰ ਆਪਣੀਆਂ ਅਹਿਮ ਸੇਵਾਵਾਂ ਸਪੁਰਦ ਕਰ ਰਹੇ ਹਨ। ਸਟੇਟ ਟ੍ਰੇਨਿੰਗ ਕਮਿਸ਼ਨਰ ਸਕਾਊਂਟ ਹੇਮੰਤ ਕੁਮਾਰ, ਤਪਿੰਦਰ ਸਿੰਘ ਬੇਦੀ ਡੀਓਸੀ ਫਰੀਦਕੋਟ, ਜਗਤਾਰ ਸਿੰਘ ਡੀਟੀਸੀ ਸੰਗਰੂਰ, ਗੁਰਮੁਖ ਸਿੰਘ ਫਤਿਹਗੜ੍ਹ ਸਾਹਿਬ, ਪਵਨ ਕੁਮਾਰ ਸ਼ਹੀਦ ਭਗਤ ਸਿੰਘ ਨਗਰ, ਜਤਿੰਦਰ ਕੁਮਾਰ ਅਬੋਹਰ, ਨਿਸ਼ਾਨ ਸਿੰਘ, ਹਰ ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ ਤਰਨਤਾਰਨ, ਗੁਰਪਿਆਰ ਸਿੰਘ ਬਠਿੰਡਾ, ਜਸਵੀਰ ਪਾਲ ਸਿੰਘ, ਸੁਖਬੀਰ ਸਿੰਘ ਕਬ ਮਾਸਟਰ ਬਰਨਾਲਾ, ਸੁਖਵਿੰਦਰ ਸਿੰਘ ਕਬ ਮਾਸਟਰ ਮੋਗਾ, ਦੀਪਕ ਦੱਈਆ ਮੁਕਤਸਰ ਸਾਹਿਬ ਆਪਣੀ ਅਹਿਮ ਭੂਮਿਕਾ ਅਦਾ ਕਰ ਕੇ ਕੈਂਪ ਅਟੈਂਡ ਕਰਨ ਆਏ ਸਾਥੀਆਂ ਅੰਦਰ ਨਵੀਂ ਰੂਹ ਪਾ ਰਹੇ ਹਨ। ਦੂਸਰੇ ਸਟਾਫ਼ ਮੈਂਬਰਾਂ ਮਹਿੰਦਰ ਪਾਲ ਬਰੇਟਾ ਕਬ ਮਾਸਟਰ, ਹੇਮੰਤ ਕੁਮਾਰ ਕਬ ਮਾਸਟਰ ਨਾਹਰਾਂ ਅਤੇ ਵਿਪਨ ਕੁਮਾਰ ਲੋਟਾ ਫਿਰੋਜ਼ਪੁਰ ਆਪਣਾ ਹਰ ਪੱਖੋਂ ਅਹਿਮ ਯੋਗਦਾਨ ਪਾ ਰਹੇ ਹਨ। ਸਖ਼ਤ ਅਨੁਸ਼ਾਸ਼ਨ ਵਿੱਚ ਰਹਿ ਕੇ ਪੰਜਾਬ ਰਾਜ ਦੇ ਵੱਖ ਵੱਖ ਸਕੂਲਾਂ ਵਿੱਚੋਂ ਆਏ ਇਸ ਕੈਂਪ ਨੂੰ ਅਟੈੱਡ ਕਰ ਰਹੇ ਅਧਿਆਪਕ ਜਿੱਥੇ ਆਪਣੇ ਆਪ ਨੂੰ ਪੜ੍ਹਾਈ, ਸਿਹਤ ਦੇ ਖੇਤਰ ਵਿੱਚ ਪ੍ਰਪੱਕ ਕਰਨਗੇ ਉੱਥੇ ਆਪਣੇ ਸਕੂਲਾਂ ਅੰਦਰ ਜਾ ਕੇ ਰੋਲ ਮਾਡਲ ਬਣਨਗੇ। ਇਸ ਕੈਂਪ ਦੌਰਾਨ ਨੀਟਾ ਕਸ਼ਿਅਪ ਸਟੇਟ ਕਮੀਸ਼ਨਰ ਗਾਈਡ, ਅਨੂ ਲੁਧਿਆਣਾ, ਸਰਬਜੀਤ ਕੌਰ ਫਿਰੋਜ਼ਪੁਰ, ਨਿਰਲੇਪ ਕੌਰ ਮਾਨਸਾ ਗਾਈਡ ਕੈਪਟਨ ਤੇ ਲੇਡੀ ਕਬ ਮਾਸਟਰ ਅਹਿਮ ਯੋਗਦਾਨ ਪਾ ਰਹੇ ਹਨ। ਕੈਂਪ ਨੂੰ ਅਟੈਂਡ ਕਰਨ ਆਏ ਰਾਜਿੰਦਰ ਸਿੰਘ ਚਾਨੀ ਪਟਿਆਲਾ, ਧਰਮਿੰਦਰ ਸਿੰਘ ਮਾਨਸਾ, ਜਸਪਾਲ ਸਿੰਘ ਫਿਰੋਜ਼ਪੁਰ, ਜਸਵਿੰਦਰ ਪਾਲ ਫਿਰੋਜ਼ਪੁਰ, ਨੇਮ ਪਾਲ ਸਿੰਘ ਮੁਕਤਸਰ ਸਾਹਿਬ, ਦੀਪਕ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਕੈਂਪ ਆਉਣ ਵਾਲੇ ਸਮੇਂ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰੇਗਾ।