ਸਾਵਧਾਨ ! ਕਰੋਨਾ ਦੇ ਨਵੇਂ ਰੂਪ “ਆਈ ਐੱਚ ਯੂ” ਨੇ ਦਿੱਤੀ ਦਸਤਕ ਫਰਾਂਸ ‘ਚ ਮਿਲਿਆ ਇਹ ਵੇਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖ਼ਤਰਨਾਕ

 

ਜਿੱਥੇ ਅੱਜ ਪੂਰੀ ਦੁਨੀਆਂ ਕਰੋਨਾ ਦੇ ਅਗਲੇ ਰੂਪ ਓਮੀਕਰੋਨ ਨਾਲ ਜੂਝ ਹੀ ਰਹੀ ਹੈ, ਉੱਥੇ ਕਰੋਨਾ ਦਾ ਇੱਕ ਹੋਰ ਨਵੇਂ ਰੂਪ “ਆਈਐੱਚਯੂ” ਜੋ ਕਿ ਓਮੀਕਰੋਨ ਤੋਂ ਵੀ ਵੱਧ ਖ਼ਤਰਨਾਕ ਅਤੇ ਅਸਰਦਾਰ ਮੰਨਿਆ ਜਾ ਰਿਹਾ ਹੈ । ਫਰਾਂਸ ਦੇ ਵਿਗਿਆਨੀਆਂ ਨੇ ਇਸ ਬੁਰੀ ਖ਼ਬਰ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਓਮੀਕਰੋਨ ਤੋਂ ਵੀ ਵੱਧ ਘਾਤਕ ਕਰੋਨਾ ਦਾ ਨਵਾਂ ਵੇਰੀਐਂਟ ( IHU ) ਲੱਭਿਆ ਹੈ । ਉਹਨਾਂ ਦੱਸਿਆ ਕਿ ਆਈ ਐੱਚ ਯੂ ਨਾਮਕ ਇਹ ਨਵਾਂ ਵੇਰੀਐਂਟ ਬਹੁਤ ਹੀ ਜ਼ਿਆਦਾ ਮਿਊਟਿਡ ਹੈ ਅਤੇ ਇਸ ਵਿੱਚ 46 ਮਿਊਟੇਸ਼ਨ ਹਨ ਜੋ ਕਿ ਓਮੀਕਰੋਨ ਤੋਂ ਕਿਤੇ ਜ਼ਿਆਦਾ ਵੱਧ ਹਨ ।

ਜਿਕਰਯੋਗ ਹੈ ਕਿ ਇਸ ਬੀ. 1. 640. 2. ਰੂਪ ਦੇ ਆਈ ਐੱਚ ਯੂ ( IHU ) ਦੀ ਮੈਡੀਟੇਰੀਅਨ ਇਨਫੈਕਸ਼ਨ ਦੇ ਮਾਹਿਰਾਂ ਵੱਲੋਂ ਖ਼ੋਜ ਕੀਤੀ ਗਈ ਹੈ ।