ਸਾਹਿਬਜ਼ਾਦਾ ਜੁਝਾਰ ਸਿੰਘ ਜੀ

 

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਪਣੇ ਪਿਤਾ ਦੇ ਚਾਰ ਪੁੱਤਰਾਂ ਵਿੱਚੋਂ ਬਾਬਾ ਅਜੀਤ ਸਿੰਘ ਤੋਂ ਛੋਟੇ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਤੋਂ ਵੱਡੇ ਸਨ

ਆਪ ਦਾ ਜਨਮ 14 ਮਾਰਚ 1691 ਈਸਵੀ ਨੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੀ ਸੁਲੱਖਣੀ ਕੁੱਖੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ ਉੱਤੇ ਹੋਇਆ। ਆਪ ਜੀ ਦਾ ਬਚਪਨ ਆਪ ਜੀ ਦੇ ਵੱਡੇ ਭਰਾ ਬਾਬਾ ਅਜੀਤ ਸਿੰਘ ਦੀ ਸੁਚੱਜੀ ਅਤੇ ਯੋਗ ਸੰਗਤ ਵਿੱਚ ਹੋਇਆ। ਆਪ ਨੂੰ ਧਾਰਮਿਕ ਵਿੱਦਿਆ ਦੀ ਪ੍ਰਾਪਤੀ ਬਾਲ ਅਵਸਥਾ ਵਿੱਚ ਹੀ ਬਚਪਨ ਹੰਢਾਉਂਦਿਆਂ ਮਾਂ ਜੀਤੋ ਦੀ ਮਮਤਾ ਅਤੇ ਦਾਦੀ ਗੁੱਜਰੀ ਦੀ ਨਿੱਘੀ ਗੋਦੀ ਵਿੱਚੋਂ ਮਿਲੀ ਆਪ ਜੀ ਦੇ ਵੱਡੇ ਭਰਾ ਬਾਬਾ ਅਜੀਤ ਸਿੰਘ ਨਾਲ ਹੀ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਘੋੜ-ਸਵਾਰੀ, ਤੀਰ-ਅੰਦਾਜੀ, ਤਲਵਾਰ-ਬਾਜ਼ੀ ਅਤੇ ਗੱਤਕੇ-ਬਾਜ਼ੀ ਵਰਗੀਆਂ ਸਿੱਖ ਧਰਮ ਦੀਆਂ ਪ੍ਰਚੱਲਿਤ ਰਵਾਇਤੀ ਖੇਡਾਂ ਦੀ ਸਿਖਲਾਈ ਦੀ ਜ਼ੁੰਮੇਵਾਰੀ ਭਾਈ ਜੀਵਨ ਜੀ ਅਤੇ ਹੋਰ ਸਿੰਘਾਂ ਨੂੰ ਦਿੱਤੀ ਹੋਈ ਸੀ ਆਪਣੀ ਤੀਖਣ ਬੁੱਧੀ ਸਦਕਾ ਆਪ ਆਪਣੇ ਭਰਾ ਬਾਬਾ ਅਜੀਤ ਸਿੰਘ ਵਾਂਗ ਯੁੱਧ ਕਲਾਵਾਂ ਦੀਆਂ ਬਾਰੀਕੀਆਂ ਦੇ ਚੰਗੇ ਪਾਰਖੂ ਹੋ ਗਏ  ਸਿਖਲਾਈ ਵੇਲੇ ਗੁਰੂ ਜੀ ਅਕਸਰ ਬਾਲ ਅਵਸਥਾ ਵਿੱਚ ਹੀ ਆਪ ਦੇ ਇੱਕ ਜੁਝਾਰੂ ਯੋਧੇ ਜਿਹੇ ਕਰਤੱਵ ਦੇਖਕੇ ਮੁਸਕਰਾ ਜਾਇਆ ਕਰਦੇ ਸਨ ਇਸੇ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪਿਤਾ ਜੀ ਦੀ ਰਹਿਨੁਮਾਈ ਹੇਠ ਆਪ ਗੁਰਬਾਣੀ ਅਤੇ ਕੀਰਤਨ ਦਾ ਅਭਿਆਸ ਵੀ ਨਾਲੋ-ਨਾਲ ਹੀ ਕਰਿਆ ਕਰਦੇ ਸਨ ਬਾਲ ਅਵਸਥਾ ਵਿੱਚ ਹੀ ਆਪ ਆਪਣੇ ਵੱਡੇ ਭਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਲ ਹੀ ਇੱਕ ਨਿਪੁੰਨ ਲੜਾਕੂ ਯੋਧਾ ਬਣ ਗਏ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਕਸਰ ਹੀ ਆਪ ਜੀ ਤੋਂ ਖੁਸ਼ ਹੋ ਜਾਇਆ ਕਰਦੇ ਸਨ ਅਤੇ ਪ੍ਰਸੰਨ ਹੋ ਕੇ ਆਪ ਅਤੇ ਬਾਬਾ ਅਜੀਤ ਸਿੰਘ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਕਰਦੇ ਸਨ

ਆਪ ਜੀ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਦੀ ਯੋਗ ਅਤੇ ਸੁਚੱਜੀ ਸੰਗਤ ਵਿੱਚ ਆਪਣਾ ਬਚਪਨ ਹੰਢਾਉਂਦੇ ਹੋਏ ਵੱਡੇ ਭਰਾ ਵਾਂਗ ਹੀ ਸਿੱਖੀ ਸਿਧਾਂਤਾਂ ਵਿੱਚ ਪਰਪੱਕ ਹੋ ਗਏ ਸਨ।ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਅਕਲ ਅਤੇ ਸਿਆਣਪ ਇਸ ਗੱਲ ਦਾ ਠੋਸ ਸਬੂਤ ਦਿੰਦੀ ਹੈ ਕਿ ਉਨ੍ਹਾਂ ਬਾਬਾ ਅਜੀਤ ਸਿੰਘ ਨਾਲ ਰਹਿੰਦਿਆਂ ਉਹ ਸਾਰੇ ਗੁਣ ਸਹਿਜੇ ਹੀ ਗ੍ਰਹਿਣ ਕਰ ਲਏ ਜੋ ਬਾਬਾ ਅਜੀਤ ਸਿੰਘ ਜੀ ਆਪਣੀ ਸਿਖਲਾਈ ਸਮੇ ਪ੍ਰਾਪਤ ਕਰਿਆ ਕਰਦੇ ਸਨ ਇਸੇ ਕਾਰਨ ਹੀ ਉਹ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਉਮਰ ਤੋਂ ਵੱਧ ਕੁਸ਼ਲ ਹੋਣ ਸਬੂਤ ਵਿੱਚ ਸਹਾਈ ਹੋ ਗਏ ਸਨ ਇਸ ਗੱਲ ਦਾ ਪ੍ਰਮਾਣ ਦੇਖਣ ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵਕਤ ਮਿਲਿਆ ਜਦੋਂ ਚਮਕੌਰ ਦੀ ਗੜ੍ਹੀ ਦੀ ਜੰਗ ਵਿੱਚ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਦੀ ਅੱਖਾਂ ਸਾਹਮਣੇ ਹੋਈ ਸ਼ਹਾਦਤ ਤੋਂ ਬਾਅਦ ਆਪਣੇ ਸੀਸ ਉੱਪਰ ਉੱਚੀ ਦਸਤਾਰ ਸਜਾ ਕੇ ਆਪਣੇ ਵੱਡੇ ਭਰਾ ਜਿਹਾ ਜਿਗਰੇ ਵਾਲਾ ਹੋਣ ਵਾਲਾ ਦਰਸਾ ਕੇ ਸਾਹਮਣੇ ਮੈਦਾਨ ਵਿੱਚ ਚੱਲ ਰਹੇ ਯੁੱਧ ਵਿੱਚ ਲੜਨ ਲਈ ਆਪਣੇ ਪਿਤਾ ਅੱਗੇ ਬੇਨਤੀ ਕਰਨ ਲੱਗੇ ਪ੍ਰੰਤੂ ਕੋਲ ਖੜ੍ਹੇ ਬਾਕੀ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਿੱਕੇ ਮੂੰਹੋਂ ਇੰਨੀ ਵੱਡੀ ਗੱਲ ਸੁਣਕੇ ਹੈਰਾਨ ਰਹਿ ਗਏ ਸਿੰਘ ਆਪ ਜੀ ਨੂੰ ਜੰਗ ਲੜਨ ਤੋਂ ਰੋਕਣ ਲੱਗੇ ਅਤੇ ਕਹਿਣ ਲੱਗੇ ਕਿ ਸਿੱਖ ਕੌਮ ਨੂੰ ਉਹਨਾਂ ਦੀ ਅਜੇ ਬਹੁਤ ਜ਼ਰੂਰਤ ਹੈ ਪਰ ਸਾਹਿਬਜ਼ਾਦਿਆਂ ਨੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਸਿੱਖ ਕੌਮ ਤੋਂ ਕੀਮਤੀ ਨਹੀਂ ਹੋ ਸਕਦੀ ਅਤੇ ਉਹ ਜੰਗ ਲੜਨ ਦੀ ਗੱਲ ਉੱਤੇ ਅੜੇ ਰਹੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਦੀਆ ਅੱਖਾਂ ਵਿੱਚ ਅੱਜ ਇੱਕ ਵੱਖਰੀ ਹੀ ਚਮਕ ਦੇਖ ਕੇ ਲਾਡਲੇ ਜੁਝਾਰ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਰੋਕ ਨਾ ਸਕੇ ਅਤੇ ਮੁਸਕਰਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜੰਗ ਵਿੱਚ ਲਾੜ੍ਹੀ ਮੌਤ ਵਿਆਹੁਣ ਲਈ ਭੇਜ ਦਿੱਤਾ

ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਯੁੱਧ ਵਿੱਚ ਮੁਗਲਾਂ ਨਾਲ ਲੋਹਾ ਲੈਣ ਦੀ ਅਗਿਆ ਅਤੇ ਆਸ਼ੀਰਵਾਦ ਲੈ ਕੇ ਆਪ ਆਪਣੇ ਨਾਲ ਮੈਦਾਨ--ਜੰਗ ਵਿੱਚ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਅਤੇ ਤਿੰਨ ਹੋਰ ਸਿੰਘ ਲੈ ਕੇ ਕੁੱਦ ਪਏ ਜੰਗ ਦੇ ਮੈਦਾਨ ਵਿੱਚ ਮੁਗਲ ਬਾਲ ਜੁਝਾਰ ਨੂੰ ਆਉਂਦਾ ਦੇਖ ਹੱਸਣ ਲੱਗੇ

ਪਰ ਆਪ ਮੁਗਲਾਂ ਉੱਤੇ ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ ਜੰਗ ਵਿੱਚ ਦੁਸ਼ਮਣਾਂ ਦੇ ਗਾਟੇ ਗਾਜਰ-ਮੂਲੀਆਂ ਵਾਂਗੂੰ ਲਾਹੁੰਦਿਆਂ ਦੇਖ ਦੁਸ਼ਮਣ ਭੈਅ-ਭੀਤ ਹੋ ਗਏ ਆਪ ਗੁਰੂ ਜੀ ਵੱਲੋਂ ਛੱਡੇ ਜਾ ਰਹੇ ਤੀਰਾਂ ਦੀ ਛਾਂ ਹੇਠ ਮੁਗਲਾਂ ਨੂੰ ਕੁਚਲਦੇ ਹੋਏ ਅੱਗੇ ਵਧਦੇ ਜਾ ਰਹੇ ਸਨ

ਮੁਗਲ ਫੌਜਾਂ ਨੂੰ ਲਿਤਾੜਦੇ ਹੋਏ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਆਪ ਜੰਗ ਦੇ ਮੈਦਾਨ ਵਿੱਚ ਦੋ ਘੰਟੇ ਤੋਂ ਵੀ ਵੱਧ ਸਮਾਂ ਦੁਸ਼ਮਣ ਨਾਲ ਟਾਕਰਾ ਕਰਦੇ ਰਹੇ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਵਾਂਗ ਹੀ ਜਬਰ ਅਤੇ ਜ਼ੁਲਮ ਵਿਰੁੱਧ ਧਰਮ ਖ਼ਾਤਰ ਚਮਕੌਰ ਦੀ ਗੜ੍ਹੀ ਦੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸੰਸਾਰ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਗਏ ਅਤੇ ਰਹਿੰਦੀ ਦੁਨੀਆ ਤੱਕ ਅਮਰ ਹੋ ਗਏ