ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭਗਤ ਕਵੀਆਂ ਦਾ ਜੀਵਨ ਇਤਿਹਾਸ

ਭਗਤ ਕਬੀਰ ਜੀ :

ਭਗਤ ਕਬੀਰ ਸਾਹਿਬ ਜੀ ਭਾਰਤ ਦੇ ਇੱਕ ਮਹਾਨ ਅਧਿਆਤਮਿਕ ਸੂਫੀ ਸੰਤ ਕਵੀ ਹੋਏ ਹਨ। ਆਪ ਦੇ ਜਨਮ ਸਬੰਧੀ ਇਤਿਹਾਸਕਾਰਾਂ ਦਾ ਮੱਤ ਇੱਕ ਨਹੀ ਹੈ। ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਦੁਆਰਾ ਰਚੇ ‘ਮਹਾਨਕੋਸ਼’ ਵਿਚ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਹੋਇਆ ਦੱਸਦੇ ਹਨ। ਭਾਈ ਸਾਹਿਬ ਅਨੁਸਾਰ ਕਬੀਰ ਸਾਹਿਬ ਦਾ ਜਨਮ ਇੱਕ ਵਿਧਵਾ ਪੰਡਤਾਣੀ ਦੇ ਉਦਰ ਤੋਂ ਹੋਇਆ ਸੀ। ਮਹਾਨਕੋਸ਼ ਵਿੱਚ ਉਹ ਵਰਨਣ ਕਰਦੇ ਹਨ ਕਿ ‘ਲਹਿਰ ਤਲਾਉ’ ਨੇੜੇ ਕਬੀਰ ਜੀ ਦੀ ਮਾਤਾ ਨੇ ਕਬੀਰ ਜੀ ਨੂੰ ਰੱਖ ਦਿੱਤਾ ਸੀ  ਅਤੇ ਉੱਥੋਂ ਉੱਨ੍ਹਾਂ ਨੂੰ ਨੀਰੂ ਜੁਲਾਹਾ ਅਤੇ ਨੀਮਾਂ ਆਪਣੇ ਘਰ ਲੈ ਆਏ ਅਤੇ ਆਪਣਾ ਪੁੱਤਰ ਬਣਾਕੇ ਪਾਲਿਆ ।ਕਬੀਰ ਸ਼ਬਦ ਅਲ-ਕਬੀਰ ਤੋਂ ਉੱਤਪੰਨ ਹੋਇਆ ਹੈ,ਜਿਸਦਾ ਮਤਲਬ ਹੈ ‘ਮਹਾਨ’ । ਇਤਿਹਾਸਕਾਰਾਂ ਅਨੁਸਾਰ ਕਬੀਰ ਜੀ ਦੀ ਪਤਨੀ ਦਾ ਨਾਂ ਲੋਈ ਸੀ ਅਤੇ ਉੱਨ੍ਹਾਂ ਦੇ ਪੁੱਤਰ ਦਾ ਨਾਂ ਕਮਲ ਤੇ ਪੁੱਤਰੀ ਦਾ ਨਾਂ ਕਮਲੀ ਸੀ ਕਬੀਰ ਜੀ ਸੂਫੀ ਸੰਤ ਕਵੀ ਦੇ ਵਜੋਂ ਜਾਣੇ ਜਾਂਦੇ ਸਨ । ਆਪ ਜੀ ਦੀਆਂ ਲਿਖਤਾਂ ਭਗਤੀ ਲਹਿਰ ਨੂੰ ਬਹੁਤ ਹੀ ਪ੍ਰਭਾਵਿਤ ਕਰਦੀਆਂ ਹਨ । ਕਬੀਰ ਜੀ ਦਾ ਸਿੱਖ ਧਰਮਵਿੱਚ ਡੂੰਘਾ ਅਤੇ ਸਿਤਕਾਰਤ ਪ੍ਰਭਾਵ ਹੈ । ਜਨਗਣਨਾ 1901 ਅਨੁਸਾਰ ਸਮੁੱਚੇ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਭਗਤ ਕਬੀਰ ਜੀ ਦੇ 843,171 ਅਨੁਯਾਈ ਹਨ, ਜੋ ‘ਕਬੀਰ’ ਪੰਥੀ ਦੇ ਨਾਂ ਨਾਲ ਜਾਣੇ ਜਾਂਦੇ ਹਨ । ਇਤਿਹਾਸਕਾਰਾਂ ਅਨੁਸਾਰ ਕਬੀਰ ਜੀ ਨੇ 120 ਸਾਲ ਸੰਸਾਰਕ ਜੀਵਨ ਹੰਢਾਇਆ।  

ਭਗਤ ਰਵਿਦਾਸ ਜੀ :

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਸਾਰੇ 15  ਭਗਤ ਕਵੀਆਂ ਵਿੱਚੋਂ ਭਗਤ ਰਵਿਦਾਸ ਜੀ ਸ਼੍ਰੋਮਣੀ ਅਤੇ ਇੱਕ ਇਲਾਹੀ ਸਖਸ਼ੀਅਤ ਸਨ । ਆਪ ਜੀ ਦਾ ਆਗਮਨ ਉਸ ਵੇਲੇ ਹੋਇਆ, ਜਦੋਂ  ਜਾਤਪ੍ਰਥਾ ਆਪਣੇ ਪੂਰੇ ਜੋਬਨ ‘ਤੇ ਸੀ । ਉੱਚ ਜਾਤੀ ਦੇ ਲੋਕਾਂ ਵਲੋਂ ਗਰੀਬ ਗੁਰਬਿਆਂ ਨੂੰ ਅਸ਼ੂਤ, ਸ਼ੂਦਰ ਜਾਂ ਨੀਵੀਂ ਜਾਤ ਦੇ ਕਹਿਕੇ ਦੁਰਕਾਰਿਆ ਜਾਂਦਾ ਸੀ । ਆਪ ਜੀ ਅਨੁਸੂਚਿਤ ਜਾਤੀ (ਚਮਾਰ) ਵਿੱਚ ਪੈਦਾ ਹੋਏ ਸਨ । ਪੇਸ਼ੇ ਵਜੋਂ ਰਵਿਦਾਸ ਜੀ ਮ੍ਰਿਤਕ ਜਾਨਵਰਾਂ ਦੇ ਚੰਮ ਤੋਂ ਜੁਤੀਆਂ ਗੰਢਣ ਦਾ ਕੰਮ ਕਰਿਆ ਕਰਦੇ ਸਨ । ਹਿੰਦੂ ਵਰਣ ਅਨੁਸਾਰ ਚਮਾਰ ਕਮਜਾਤ ਬਰਾਦਰੀ ਮੰਨੀ ਜਾਂਦੀ ਹੈ ਜਿਸ ਕਾਰਨ ਇਸ ਜਾਤੀ ਦੇ ਲੋਕਾਂ ਨੂੰ ਇਲਮ ਗ੍ਰਹਿਣ ਕਰਨ ਦਾ ਹੱਕ ਨਹੀ ਸੀ । ਇਸੇ ਕਰਕੇ ਭਗਤ ਰਵਿਦਾਸ ਜੀ ਵੀ ਉਸ ਸਮੇ ਇਸ ਹੱਕ ਤੋਂ ਵਾਂਝੇ ਰੱਖੇ ਗਏ ਸਨ। ਉਹਨਾਂ ਲੋਕਾਈ ਨੂੰ ਇੱਕ ਪ੍ਰਮਾਤਮਾ ਦੀ ਬੰਦਗੀ ਅਤੇ ਸਿਮਰਨ ਕਰਨ ਦਾ ਸੰਦੇਸ਼ ਦੇ ਕੇ ਸਮਾਜਕ ਬਰਾਬਰਤਾ, ਪਿਆਰ ਅਤੇ ਨਿਮਰਤਾ ਵਿੱਚ ਰਹਿ ਕੇ ਇੱਕ ਅਨੋਖੇ ਅਤੇ ਸੱਭਿਅਕ ਦੇਸ਼ ਜਾਂ ਵਤਨ ‘ਬੇਗਮਪੁਰੇ’ ਦੇ ਸੰਕਲਪ ਨੂੰ ਸਮਾਜ ਸਾਹਮਣੇ ਪੇਸ਼ ਕੀਤਾ । ਇਤਿਹਾਸਕਾਰਾਂ ਅਨੁਸਾਰ ਭਗਤ ਰਵਿਦਾਸ ਜੀ ਦੇ ਜਨਮ ਸਬੰਧੀ ਜਿਆਦਾ ਵਿਸਥਰਪੂਰਵਕ ਪ੍ਰਤੱਖ ਵੇਰਵੇ ਨਹੀ ਮਿਲਦੇ । ਆਪ ਦੇ ਜਨਮ ਸਬੰਧੀ ਵੱਖ-ਵੱਖ ਵਿਦਵਾਨਾਂ ਦੀ ਆਪਣੀ ਆਪਣੀ ਰਾਏ ਹੈ । ਫਾਜਲ ਅਨੁਸਾਰ ਭਗਤ ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਬਨਾਰਸ ਸ਼ਹਿਰ ਦੇ ਨਜਦੀਕ ਪੈਂਦੇ ਪਿੰਡ ਸੀਰ ਗੋਵਰਧਨ ਵਿਖੇ 1450 ਵਿੱਚ ਹੋਇਆ ਸੀ । ਆਪ ਜੀ ਦੇ ਪਿਤਾ ਜੀ ਸੰਤੋਖ ਦਾਸ ਜੀ ਸਨ ਅਤੇ ਮਾਤਾ ਜੀ ਗੁਰਬੀਨੀਆ ਜੀ ਸਨ । ਆਪ ਦੀ ਪਤਨੀ ਦਾ ਨਾਂ ਭਾਗਨ ਦੇਵੀ ਸੀ ਅਤੇ ਆਪ ਦਾ ਸਹੁਰਾ ਪਿੰਡ ਮਿਰਜਾਪੁਰ ਸੀ । ਰਵਿਦਾਸ ਜੀ 70 ਸਾਲਾਂ ਦੀ ਆਯੂ ਭੋਗ ਕੇ 1520 ਵਿੱਚ ਬਨਾਰਸ ਵਿਖੇ ਆਪਣੇ ਪ੍ਰਾਣ ਤਿਆਗ ਗਏ ਸਨ ।

ਸ਼ੇਖ ਫਰੀਦ ਜੀ :

ਪੰਜਾਬ ਦੇ ਮਹਾਨ ਸੂਫੀ-ਸੰਤ ਕਵੀਆਂ ਵਿੱਚੋਂ ਸ਼ੇਖ ਫਰੀਦ ਜੀ ਇੱਕ ਪ੍ਰਮੁੱਖ ਦਰਵੇਸ਼ ਹਸਤੀ ਹੋਏ ਹਨ । ਜੇਕਰ ਇਹ ਆਖ ਲਿਆ ਜਾਵੇ ਕਿ ਆਪ ਜੀ ਦੇ ਆਗਮ ਨਾਲ ਹੀ ਪੰਜਾਬੀ ਅਦਬ ਦੀ ਸੂਫੀਆਨਾ ਪ੍ਰਾਪੰਰਾ ਪਨਪੀ ਹੈ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀ ਹੋਵੇਗੀ। ਆਪ ਕਾਬਲ ਦੇ ਬਾਦਸ਼ਾਹ ਫਰਖ ਸ਼ਾਹ ਆਦਲ ਦੀ ਕੁੱਲ ਵਿੱਚੋਂ ਸਨ । ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਪੂਰਾ ਨਾਂ ਹਜਰਤ ਫਰੀਦ-ਉਦ-ਦੀਨ ਗੰਜਸ਼ਕਰ ਹੈ ।  ਫਰੀਦ ਜੀ 12ਵੀਂ ਸਦੀ ਦੇ ਦੱਖਣ ਏਸ਼ੀਆ ਦੇ ਪ੍ਰਸਿੱਧ ਸੂਫੀ ਫਕੀਰ ਸਨ । ਆਪ ਜੀ ਚਿਸ਼ਤੀ ਸੰਪ੍ਰਦਾਇ ਦੇ ਪ੍ਰਮੁੱਖ ਸੂਫੀ ਸੰਤ ਸਨ । ਆਪ ਜੀ ਦੇ ਜਨਮ ਸਬੰਧੀ ਵੱਖ-ਵੱਖ ਇਤਿਹਾਸਕਾਰਾਂ ਦੀ ਆਪਣੀ-ਆਪਣੀ ਇਤਿਹਾਸਕ ਖੋਜ ਵੱਖਵੱਖ ਰਾਏ ਹੈ । ਪ੍ਰਸਿੱਧ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ, “ਪੰਜਾਬੀ ਸੂਫੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸਕਰਗੰਜ ਦਾ ਜਨਮ ਸ਼ੇਖ ਜਮਾਲੁੱਦੀਨ ਸੁਲੇਮਾਨ ਦੇ ਘਰ ਬੀਬੀ ਕੁਰਸੂਮ ਦੀ ਕੁੱਖੋਂ 1173 ਈਸਵੀ ਨੂੰ ਪਿੰਡ ਖੋਤਵਾਲ ਵਿੱਚ ਹੋਇਆ । ਆਪ ਜੀ ਨੂੰ ਸ਼ਕਰਗੰਜ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।” ਡਾ. ਮੋਹਣ ਸਿੰਘ ਦੀਵਾਨਾ ਬਾਬਾ ਸ਼ੇਖ ਫਰੀਦ ਜੀ ਦੇ ਜਨਮ ਸਬੰਧੀ ਲਿਖਦੇ ਹਨ ਕਿ “ਬਾਬਾ ਫਰੀਦ 582 ਹਿਜਰੀ 1186 ਈਸਵੀ ਨੂੰ ਖੋਤਵਾਲ ਪਿੰਡ ਸੂਬਾ ਸੁਲਤਾਨ ਵਿੱਚ ਹੋਇਆ ਸੀ ।” ਇਸੇ ਤਰਾਂ ਮੌਲਾ ਮੀਆਂ ਬਖਸ਼ ਕੁਸ਼ਤਾ ਫਰੀਦ ਜੀ ਦੇ ਜਨਮ ਸਬੰਧੀ ਲਿਖਦੇ ਹਨ - “ਆਪ ਯਕਮ ਅਜਾਨ 569 ਹਿਜਰੀ ਮੁਤਾਬਿਕ ਸੰਨ 1173 ਈਸਵੀ ਨੂੰ ਪੈਦਾ ਹੋਏ ।” ਸੀਅਰੁਲ ਅੋਲੀਆ ਦੱਸਦੇ ਹਨ ਕਿ “ ਫਰੀਦ ਜੀ ਦਾ ਜਨਮ 569 ਹਿਜਰੀ ਜਾਂ 1173 ਈਸਵੀ ਵਿੱਚ ਹੋਇਆ ।”ਸ਼ੇਖ ਫਰੀਦ ਜੀ ਉਸ ਵੇਲੇ ਸਿਰਫ 18 ਮਹੀਨਿਆਂ ਦੀ ਉਮਰ ਦੇ ਸਨ ਜਦੋਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਪਿੱਛੋਂ ਆਪ ਦੀ ਮਾਤਾ ਕੁਰਸੂਮ ਨੇ ਹੀ ਆਪ ਦਾ ਪਾਲਣ ਪੋਸ਼ਣ ਕੀਤਾ । ਉੱਨ੍ਹਾਂ ਆਪ ਨੂੰ ਮੁੱਢਲੀ ਵਿੱਦਿਆ ਦੀ ਪ੍ਰਾਪਤੀ ਲਈ ਆਪ ਨੂੰ ਕੁਰਆਨ ਮਜੀਦ ਮੌਲਾਨਾ ਅਬੂ ਹਾਫਿਜ ਕੋਲ ਪੜ੍ਹਨ ਭੇਜਿਆ । ਇਸ ਤਰਾਂ ਆਪ ਨੇ ਅਬਦੁਲ ਕਾਦਰ ਜੀਲਾਨੀ, ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ, ਖਵਾਜਾ ਮਾਅਈਉਨਦੀਨ ਜੀ ਤੋਂ ਵੀ ਸਮੇ ਸਮੇ ਸਿਰ ਸਿੱਖਿਆ ਗ੍ਰਹਿਣ ਕੀਤੀ ।

ਆਪ ਜੀ ਦੇ ਜੀਵਨ ਕਾਲ ਸਮੇ ਭਾਰਤ ਵਿੱਚ ਪੂਰੀ ਤਰਾਂ ਨਾਲ ਅਰਾਕਤਾ ਅਰਾਜਕਤਾ ਫੈਲੀ ਹੋਈ ਸੀ । ਉਸ ਸਮੇ ਮੁਗਲ ਸਲਤਨਤ ਸਾਰੇ ਭਾਰਤ ਵਿੱਚ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕੀ ਸੀ । ਗਜਨੀ ਵਲੋਂ ਕਾਬਲ ‘ਤੇ ਜਿੱਤ ਪ੍ਰਾਪਤ ਕਰ ਲੈਣ ਮਗਰੋਂ ਫਰੀਦ ਜੀ ਦੇ ਦਾਦਾ ਕਾਜੀ ਸ਼ੇਖ ਸ਼ੁਐਬ ਆਪਣੇ ਸਾਰੇ ਪਰਿਵਾਰ ਸਮੇਤ ਪੰਜਾਬ ‘ਚ ਆ ਕੇ ਵਸ ਗਏ । ਆਪ ਜੀ ਆਪਣੇ ਰੂਹਾਨੀ ਸੰਦੇਸ਼ ਦੇ ਕਾਰਨ ਸਮਾਜ ਵਿੱਚ ਬਹੁਤ ਹੀ ਮਕਬੂਲ ਹੋ ਗਏ ਸਨ । ਆਪ ਦੀ ਨੇ ਇਲਾਹੀ ਬਾਣੀ ਦੇ ਉਪਦੇਸ਼ ਨੇ ਸਮਾਜ ਨੂੰ ਪ੍ਰਭੂ ਭਗਤੀ ਨਾਲ ਜੋੜਿਆ । ਫਰੀਦ ਜੀ ਨੇ ਆਪਣੇ ਸਮੁੱਚੇ ਜੀਵਨ ਦੇ 18 ਵਰ੍ਹੇ ਗਜਨੀ, ਬਗਦਾਦ, ਸੀਰੀਆ ਅਤੇ ਇਰਾਨ ਵਰਗੇ ਇਸਲਾਮੀ ਮੁਲਕਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਾਨਵਤਾ ਦਾ ਉਪਦੇਸ਼ ਦਿੱਤਾ । ਆਪ ਜੀ ਦੀਆਂ ਯਾਤਰਾਵਾਂ ਦਾ ਪ੍ਰਚਾਰ ਕੇਂਦਰ ਅਜੋਧਨ (ਪਾਕਪਟਨ) ਸੀ।ਆਪਣੀਆਂ ਯਾਤਰਾਵਾਂ ਦੌਰਾਨ ਆਪ ਜੀ ਦਾ ਅਨੇਕਾਂ ਹੀ ਸੂਫੀ-ਸੰਤ ਕਵੀਆਂ ਨਾਲ ਮਿਲਾਪ ਹੋਇਆ ।

        ਸ਼ੇਖ ਫਰੀਦ ਜੀ ਨੂੰ ਚਿਸ਼ਤੀ ਸਿਲਸਿਲੇ ਦਾ ਪ੍ਰਮੁਖ ਫਕੀਰ ਮੰਨਿਆ ਜਾਂਦਾ ਹੈ ਜੋ ਕਿ ਖ੍ਵਾਜਾ ਹਸਨ ਬਸਰੀ ਤੋਂ ਸੁਰੂ ਹੋਇਆ ਮੰਨਿਆ ਜਾਂਦਾ ਹੈ । ਚਿਸ਼ਤੀ ਸਿਲਸਿਲੇ ਸਬੰਧੀ ਇਹ ਮੰਨਿਆ ਜਾਂਦਾ ਹੈ ਕਿ ਇਸਦੀ ਫਕੀਰੀ ਦੀ ਗੋਦੜੀ ਹਜਰਤ ਅਲੀ ਜੀ ਪਾਸੋਂ ਪ੍ਰਾਪਤ ਕੀਤੀ ਗਈ ਸੀ।ਚਿਸ਼ਤੀ ਸਿਲਸਿਲੇ ਦੇ ਅੱਠਵੇਂ ਗੱਦੀ ਨਸ਼ੀਨ ਖ੍ਵਾਜਾ ਅਬੂ ਇਸਹਾਕ ਤੋਂ ਬਾਦ ਚਿਸ਼ਤੀ ਸਿਲਸਿਲੇ 65ਦੇ ਅਗਲੇ ਹੋਰ ਪੰਜ ਗੱਦੀ ਨਸ਼ੀਨਾਂ ਨੇ ‘ਚਿਸ਼ਤ’ ਉੱਤੇ ਆਪਣਾ ਪੱਕਾ ਹੀ ਟਿਕਾਣਾ ਬਣਾਕੇ ਰੱਖ ਲਿਆ ਸੀ । ਇਸੇ ਕਰਕੇ ਇਸ ਅਸਥਾਨ ਦਾ ਨਾਂ ‘ਚਿਸ਼ਤੀ’ ਪੈ ਗਿਆ । ਭਾਰਤ ਵਿੱਚ ਇਸ ਚਿਸ਼ਤ ਦੇ ਚੌਦ੍ਹਵੇਂ ਖਤੀਫੇ ਖ੍ਵਾਜਾ ਮੁਈਨੱਦ - ਦੀਨ ਹਸਨ ਸਿਜਜੀ ਚਿਸ਼ਤੀ ਹੋਏ ਹਨ ਜਿੰਨ੍ਹਾਂ ਤੋਂ ਅੱਗੇ ਇੱਥੇ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ ਗਈ ਸੀ । ਭਾਰਤ ਵਿੱਚ ਇਸਦਾ ਪਹਿਲਾਂ ਦਿੱਲੀ ਵਿੱਚ ਅਤੇ ਮਗਰੋਂ ਅਜਮੇਰ ਵਿੱਚ ਪ੍ਰਚਾਰਕ ਕੇਂਦਰ ਸਥਾਪਿਤ ਹੋ ਗਿਆ । ਉਸ ਸਮੇ ਅਜਮੇਰ ਦੀ ਚਿਸ਼ਤ ‘ਤੇ ਪਿਥੋਰਾ ਰਾਏ ਦਾ ਰਾਜ ਸੀ । ਉਸ ਸਮੇ ਇਹਨਾਂ ਦੋ ਚਿਸ਼ਤਾਂ ਦੀ ਰਾਜ ਸੱਤਾ ਪ੍ਰਾਪਤੀ ਨੂੰ ਲੈ ਕੇ ਝਗੜਾ ਹੋਣਾ ਸੁਭਾਵਿਕ ਸੀ । ਇਸ ਸਮੇ ਦੌਰਾਨ ਹੀ ਸ਼ੇਖ ਫਰੀਦ ਜੀ ਦਾ ਅਚਾਨਕ ਪ੍ਰਸਿੱਧ ਸੂਫੀ ਸੰਤ ਕਾਕੀ ਜੀ ਨਾਲ ਹੋਇਆ ਅਤੇ ਉਹ ਫਰੀਦ ਜੀ ਨਾਲ ਮਿਲਾਪ ਕਰਨ ਮਗਰੋਂ ਕਾਫੀ ਪ੍ਰਭਾਵਿਤ ਹੋਏ । ਉਹਨਾਂ ਪ੍ਰਸੰਨ ਹੋ ਕੇ ਸ਼ੇਖ ਫਰੀਦ ਜੀ ਨੂੰ ਗਿਆਨ ਦੀ ਬਖਸ਼ਿਸ਼ ਕੀਤੀ । ਕਾਕੀ ਜੀ ਆਪਣਾ ਸਰੀਰ ਤਿਆਗਣ ਸਮੇ ਸ਼ੇਖ ਫਰੀਦ ਜੀ ਨੂੰ ਆਪਣਾ ਖਲੀਫਾ ਥਾਪ ਗਏ । ਇਸ ਪ੍ਰਕਾਰ ਸ਼ੇਖ ਫਰੀਦ ਜੀ ਨੇ ਹਾਂਸੀ ਵਿਖੇ ਰਹਿੰਦਿਆਂ ਇੱਥੇ 12 ਵਰ੍ਹੇ ਚਿਲਾ ਕੀਤਾ ।

ਆਪਣੇ ਜੀਵਨ ਕਾਲ ਸਮੇ ਭਾਵੇਂ ਫਰੀਦ ਜੀ ਨੇ ਬਹੁਤੀ ਜਿਆਦਾ ਕਾਵਿ ਰਚਨਾ ਨਹੀ ਕੀਤੀ । ਪਰ ਆਪ ਗੁਣਾ ਭਰਪੂਰ ਅਤੇ ਸਰਵਸ਼੍ਰੇਸ਼ਟ ਵਿਸ਼ੇ ਭਰਪੂਰ ਸੂਫੀ ਰਚਨਾ ਕਰਕੇ ਪ੍ਰਮੁੱਖ ਸੂਫੀ ਕਵੀ ਵਜੋਂ ਸਤਿਕਾਰ ਸਹਿਤ ਜਾਣੇ ਜਾਂਦੇ ਹਨ । ਪੰਜਾਬੀ ਵਿੱਚ ਕਾਵਿ ਰਚਨਾ ਕਰਨ ਕਰਕੇ ਆਪ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਸੂਫੀ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਆਪ ਨੇ ਪੰਜਾਬੀ ਵਿੱਚ ਜਿਆਦਾਤਰ ਸਲੋਕਾਂ ਅਤੇ ਸ਼ਬਦਾਂ ਦੀ ਮਹਾਨ ਰਚਨਾ ਕੀਤੀ ਹੈ । ਮਾਨਵਤਾ ਨੂੰ ਸੇਧ ਦੇਣ ਵਾਲੀ ਰਚਨਾ ਹੋਣ ਕਰਕੇ ਹੀ ਆਪ ਦੀ ਬਾਣੀ ਨੂੰ ਗੁਰੂ ਅਰਜਨ ਦੇਣ ਜੀ ਨੇ ਇਕੱਤਰ ਕਰਕੇ “ਆਦਿ ਗ੍ਰੰਥ” ਵਿੱਚ ਦਰਜ ਕਰਵਾਇਆ । ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਇਲਾਵਾ ਆਪ ਜੀ ਦੀ ਬਾਕੀ ਰਚਨਾ ਨੂੰ ਮੌਲਾ ਮੀਆਂ ਬਖਸ਼ ਕੁਸ਼ਤਾ ਜੀ ਨੇ ਚਾਰ ਪੁਸਤਕਾਂ ਵਿੱਚ ਸਾਂਭ ਕੇ ਇਤਿਹਾਸ ਦੇ ਸਪੁਰਦ ਕਰ ਦਿੱਤਾ । ਇਹਨਾਂ ਵਿੱਚੋਂ ਤਿੰਨ ਕਿਤਾਬਾਂ ਨਸਰ (ਵਾਰਤਕ) ਅਤੇ ਇੱਕ ਕਿਤਾਬ ਨਜਮ (ਸਲੋਕ) ਦੀ ਹੈ । ਬਾਬਾ ਸ਼ੇਖ ਫਰੀਦ ਜੀ 1266 ਈਸਵੀ ਵਿੱਚ ਮੁਹਰਮ ਦੇ ਪੰਜਵੇਂ ਦਿਨ ਨਮੋਨੀਆ ਦਾ ਬੁਖਾਰ ਹੋਣ ਕਰਕੇ ਪਾਕਪਟਨ ਵਿਖੇ ਆਪਣੇ ਸਵਾਸ ਤਿਆਗ ਗਏ । ਇੱਥੇ ਹੀ ਪਾਕਪਟਨ ਤੋਂ ਬਾਹਰ ਮਾਰਚਰ ਗਰੇਵ ਵਿਖੇ ਉਹਨਾਂ ਦੀ ਸਮਾਧੀ ਬਣੀ ਹੋਈ ਹੈ ਜਿੱਥੇ ਸੰਸਾਰ ਭਰ ਵਿੱਚੋਂ ਸ਼ਰਧਾਲੂ ਆਪ ਜੀ ਨੂੰ ਸਿਜਦਾ ਕਰਨ ਲਈ ਆਉਂਦੇ ਹਨ ।

ਭਗਤ ਨਾਮਦੇਵ ਜੀ :

 ਨਾਮਦੇਵ ਜੀ ਮਹਾਰਾਸ਼ਟਰ ਪ੍ਰਸਿੱਧ ਸੂਫੀ ਸੰਤ ਹੋਏ ਹਨ । ਇਤਿਹਾਸਕਾਰਾਂ ਦੀ ਰਾਏ ਅਨੁਸਾਰ ਆਪ ਦੇ ਜੀਵਨ ਸਬੰਧੀ ਪ੍ਰਮਾਣਿਕ ਤੱਥ ਸਪਸ਼ਟ ਰੂਪ ਵਿੱਚ ਨਹੀ ਮਿਲਦੇ । ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ ਜਿਲ੍ਹਾ ਸਤਾਰਾ (ਮਹਾਰਾਸ਼ਟਰ) ਵਿੱਚ 29 ਅਕਤੂਬਰ 1270 ਈ. ਨੂੰ ਹੋਇਆ । ਇਹ ਪਿੰਡ ਕ੍ਰਿਸ਼ਨਾ ਨਦੀ ਦੇ ਕੰਢੇ ਉੱਤੇ ਵਸਿਆ ਹੋਇਆ ਹੈ । ਆਪ ਦੇ ਪਿਤਾ ਜੀ ਦਾ ਨਾਂ ਦਾਮਾਸੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਹੈ । ਨਾਮਦੇਵ ਜੀ ਵਰਣ ਜਾਤੀ ਅਨੁਸਾਰ ਛੀਂਬਾ ਜਾਤੀ ਨਾਲ ਸਬੰਧ ਰੱਖਦੇ ਹਨ । ਭਗਤ ਨਾਮਦੇਵ ਜੀ ਦੀ ਸ਼ਾਦੀ ਗੋਬਿੰਦਸੇਟੀ ਦੀ ਧੀ ਰਾਜਾ ਬਾਈ ਜੀ ਨਾਲ ਹੋਈ ਸੀ । ਆਪ ਦੇ ਚਾਰ ਪੁੱਤਰ ਅਤੇ ਇੱਕ ਧੀ ਸੀ । ਪੁੱਤਰਾਂ ਦੇ ਨਾਮ ਨਰਾਇਣ, ਮਹਾਦੇਵ, ਗੋਬਿੰਦ ਅਤੇ ਵਿੱਠਲ ਸੀ ਅਤੇ ਧੀ ਦਾ ਨਾਮ ਲਿੰਬਾ ਬਾਈ ਸੀ ।

        ਭਗਤ ਨਾਮਦੇਵ ਜੀ ਸੁਰੂ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ । ਆਪ ਨੇ ਆਪਣੀ ਜਿੰਦਗੀ ਦਾ ਬਹੁਤਾ ਸਮਾ ਪ੍ਰਭੂ ਭਗਤੀ ਵਿੱਚ ਵਿਲੀਨ ਰਹਿਕੇ ਗੁਜਾਰਿਆ । ਮੁੱਢਲੇ ਭਾਵ ਆਰੰਭਿਕ ਕਾਲ ਵਿੱਚ ਭਗਤ ਜੀ ਭਗਵਾਨ ਸ਼ਿਵ ਅਤੇ ਵਿਸ਼ਨੂੰ ਜੀ ਦੇ ਉਪਾਸ਼ਕ ਸਨ । ਪ੍ਰੰਤੂ ਗਿਆਨੇਸ਼ਵਰ ਅਤੇ ਵਿਸ਼ੋਭਾ ਖੇਚਰ ਜੀ ਦੀ ਸੰਗਤ ਨੇ ਭਗਤ ਨਾਮਦੇਵ ਜੀ ਦੇ ਅਧਿਆਤਮਕ ਜੀਵਨ ਵਿੱਚ ਇੱਕ ਵੱਖਰੀ ਕਿਸਮ ਦੀ ਤਬਦੀਲੀ ਲੈ ਆਂਦੀ । ਆਪ ਜਾਤ-ਪਾਤ ਦੇ ਕੱਟੜ ਵਿਰੋਧੀ ਬਣਕੇ ਸਮਾਜਕ ਬਰਾਬਰਤਾ ਅਤੇ ਦੇ ਹਮਾਇਤੀ ਬਣਕੇ ਇੱਕੋ ਨਿਰਾਕਾਰ ਪ੍ਰਮੇਸ਼ਰ ਦੇ ਹੋ ਕੇ ਰਹਿ ਗਏ । ਨਾਮਦੇਵ ਜੀ ਧਾਰਮਿਕ ਅਸਮਾਨਤਾ ਅਤੇ ਕੱਟੜਵਾਦਤਾ ਦਾ ਖੁਲ੍ਹਕੇ ਖੰਡਨ ਕਰਨ ਲੱਗੇ । ਆਪ ਜੀ ਪ੍ਰਭੂ ਨੂੰ ਨਾਵਾਂ ਨਾਲ ਵਡਿਆਇਆ ਕਰਦੇ ਸਨ । ਪਰ ਸਭ ਤੋਂ ਛੋਟੇ ਪੁੱਤਰ ਦਾ ਨਾਂ ਵਿੱਠਲ ਹੋਣ ਕਰਕੇ ਨਾਮਦੇਵ ਜੀ ਨੇ “ਬਿੱਠਲ” ਭਾਵ ਰੱਬ ਦੇ ਨਾਮ ਨਾਲ ਜਿਆਦਾ ਵਡਿਆਈ ਦਿੱਤੀ । ਭਗਤ ਨਾਮਦੇਵ ਜੀ ਨੇ ਲੋਕਾਂ ਨੂੰ ਪ੍ਰਮਾਤਮਾ ਨਾਲ ਜੁੜਕੇ ਉਸਦੀ ਭਗਤੀ ਅਤੇ ਸਾਧਨਾ ਕਰਨ ਦੇ ਉਦੇਸ਼ ਨਾਲ ਗਿਆਨੇਸ਼ਵਰ ਜੀ ਨਾਲ ਸਮੁੱਚੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ । ਇਸ ਸਮੇ ਪੂਰੇ ਮਹਾਰਾਸ਼ਟਰ ਵਿੱਚ ਤਿੰਨ ਪ੍ਰਕਾਰ ਦੀਆਂ ਵਿਚਾਰਧਾਰਾਵਾਂ ਦਾ ਸਮਾਜ ਵਿੱਚ ਬੋਲਬਾਲਾ ਸੀ । ਪਹਿਲੀ ਵਿਚਾਰਧਾਰਾ ਨਾਥ ਪੰਥ ਦੇ ਨਾਂ ਤੋਂ ਪ੍ਰਚਲਿਤ ਸੀ ਜੋ ਅਲਖ ਨਿਰੰਜਨ ਦੀ ਸਾਧਨਾ ਨੂੰ ਦਰਸਾਉਂਦੀ ਸੀ । ਇਹ ਵਿਚਾਰਧਾਰਾ ਬਾਹਰੀ ਅਡੰਬਰਾਂ ਦਾ ਵਿਰੋਧ ਕਰਨ ਵਾਲੀ ਸੀ । ਦੂਸਰੇ ਸਥਾਨ ਦੀ ਵਿਚਾਰਧਾਰਾ ਮਹਾਨੁਭਾਵ ਪੰਥ ਦੇ ਨਾਂ ਤੋਂ ਪ੍ਰਚੱਲਿਤ ਸੀ ਅਤੇ ਇਹ ਵੈਦਿਕ ਕਰਮਕਾਂਡਾਂ ਤੋਂ ਇਲਾਵਾ ਬਹੁ ਦੇਵ ਉਪਾਸ਼ਨਾ ਦਾ ਪੂਰਾ ਖੰਡਨ ਕਰਦੀ ਸੀ । ਪਰ ਇੱਥੇ ਇਸ ਵਿਚਾਰਧਾਰਾ ਵਿੱਚ ਮੂਰਤੀ ਪੂਜਾ ਦੀ ਵਿਰੋਧਤਾ ਦਾ ਜਿਕਰ ਨਹੀ ਕੀਤਾ ਜਾਂਦਾ ਸੀ । ਤੀਸਰੀ ਵਿਚਾਰਧਾਰਾ ਵਿਠੋਬਾ ਪੰਥ ਦੇ ਨਾਂ ‘ਤੇ ਪ੍ਰਚਲਿਤ ਸੀ । ਵਿਠੋਬਾ ਪੰਥ ਮਹਾਰਾਸ਼ਟਰ ਵਿੱਚ ਪੈਂਦੇ ਪੰਢਰਪੁਰ ਵਿਖੇ ਭਗਵਾਨ ਵਿਸ਼ਨੂੰ ਦਾ ਉਪਾਸ਼ਕ ਸੀ । ਭਗਤ ਨਾਮਦੇਵ ਜੀ ਨੂੰ ਇਸ ਵਿਠੋਬਾ ਪੰਥ ਦਾ ਪ੍ਰਮੱਖ  ਵਿਚਾਰਧਾਰਕ ਮੰਨਿਆ ਜਾ ਰਿਹਾ ਹੈ ।ਇਸ ਅਸਥਾਨ ‘ਤੇ ਆਪ ਦੀ ਯਾਦ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਸੰਗਤ ਹਰੇਕ ਸਾਲ ਗੁਰੂ ਪੁੰਨਿਆ ਅਤੇ ਕੱਤਕ ਦੀ ਇਕਾਦਸੀ ਨੂੰ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪੁੱਜਦੀ ਹੈ । ਸ਼੍ਰੀ ਗਿਆਨੇਸ਼ਵਰ ਜੀ ਦੇ 1295 ਵਿੱਚ ਸੰਸਾਰ ਤੋਂ ਕੂਚ ਕਰ ਜਾਣ ਉਪਰੰਤ ਭਗਤ ਨਾਮਦੇਵ ਜੀ ਸਮੁੱਚੇ ਭਾਰਤ ਦਾ ਭ੍ਰਮਣ ਕਰਨ ਲਈ ਚੱਲ ਪਏ । ਇਸ ਸਮੇ ਦੌਰਾਨ ਆਪ ਨੇ ਹਿੰਦੀ ਅਤੇ ਮਰਾਠੀ ਭਾਸ਼ਾ ਵਿਚ ਪ੍ਰਮਾਤਮਾ ਦੀ ਉਸਤਤ ਵਿੱਚ ਅਨੇਕਾਂ ਰਚਨਾਵਾਂ ਦੀ ਰਚਨਾ ਕੀਤੀ । ਇੱਥੇ ਇਹ ਵੀ ਵਰਨਣਯੋਗ ਹੈ ਕਿ ਪੂਰੇ ਮਹਾਰਾਸ਼ਟਰ ਵਿੱਚ ਨਾਮਦੇਵ ਨਾਂ ਦੇ ਪੰਜ ਸੂਫੀ ਸੰਤ ਕਵੀ ਹੋਏ ਹਨ, ਜਿੰਨ੍ਹਾਂ ਦੀ ਕੁਝ-ਕੁਝ ਕੁ ਪ੍ਰਮੇਸ਼ਰ ਦੀ ਉਸਤਤ ਵਿੱਚ ਰਚਨਾ ਮਿਲਦੀ ਹੈ । ਨਾਮਦੇਵ ਦੇ ਨਾਮ ਉੱਤੇ ਪੂਰੇ ਮਹਾਰਾਸ਼ਟਰ ਦੀ ਸੰਤ ਰਚਨਾ ਵਿੱਚ 2500 ਛੰਦ ਲਿਖੇ ਹੋਏ ਪ੍ਰਮਾਣਿਤ ਹਨ । ਇੰਨ੍ਹਾਂ ਵਿੱਚੋਂ ਤਕਰੀਬਨ 600 ਛੰਦ ਸਿਰਫ ‘ਨਾਮਦੇਵ’ ਜਾਂ ‘ਨਾਮਾ’ ਸ਼ਬਦ ਹੇਠ ਮੌਜੂਦ ਹਨ, ਜਦੋਂ ਕਿ ਬਾਕੀ ‘ਵਿਸਨੁਦਾਸਨਾਮਾ’ ਸ਼ਬਦ ਹੇਠ ਹਨ।

       ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ 80 ਵਰ੍ਹੇ ਗੁਜਾਰਦਿਆਂ ਹੋਇਆਂ 2 ਮਾਘ ਸੰਮਤ 1406 (1350) ਈਸਵੀ ਨੂੰ ਚੜ੍ਹਦੇ ਪੰਜਾਬ ਵਿੱਚ ਪੈਂਦੇ ਜਿਲ੍ਹਾ ਗੁਰਦਾਸਪੁਰ ਪਿੰਡ ਘੁਮਾਣ ਆਪਣੇ ਪ੍ਰਾਣ ਤਿਆਗ ਗਏ।ਇੱਥੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਮਗਰਲੇ 18 ਸਾਲ ਗੁਜਾਰੇ । ਇਸ ਅਸਥਾਨ ‘ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਆਪ ਜੀ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਜੋ “ਤਪਿਆਣਾ ਸਾਹਿਬ” ਦੇ ਨਾਂ ਨਾਲ ਸੁਸ਼ੋਭਿਤ ਹੈ ।ਇਸ ਅਸਥਾਨ ‘ਤੇ 2 ਮਾਘ ਨੂੰ ਆਪ ਜੀ ਦੀ ਯਾਦ ਵਿੱਚ ਭਾਰੀ ਜੋੜ ਮੇਲੇ ਲੱਗਦੇ ਹਨ ।

ਭਗਤ ਜੈਦੇਵ ਜੀ :

ਭਗਤ ਜੈਦੇਵ ਜੀ ਦੇ ਜਨਮ ਸੰਬੰਧੀ ਪ੍ਰਤੱਖ ਪ੍ਰਮਾਣ ਨਹੀਂ ਮਿਲਦੇ । ਇਤਿਹਾਸਕਾਰਾਂ ਅਨੁਸਾਰ ਆਪ ਜੀ ਦਾ ਜਨਮ 1170 ਈਸਵੀ ਨੂੰ ਉਡੀਸਾ ਵਿੱਚ ਪੈਂਦੇ ਜ਼ਿਲ੍ਹਾ ਬੀਰਭੂਮ ਦੇ ਭੁਬਨੇਸ਼ਵਰ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਕਿੰਦੂ ਵਿਲਵ ਵਿੱਚ ਹੋਇਆ । ਆਪ ਦੇ ਪਿਤਾ ਦਾ ਨਾਂ ਭੋਜਦੇਵ ਬ੍ਰਾਹਮਣ ਸੀ ਅਤੇ ਮਾਤਾ ਦਾ ਨਾਂ ਰਮਾਦੇਵੀ ਸੀ । ਆਪ ਜੀ  ਵੈਸ਼ਨਵ ਭਗਤ ਅਤੇ ਸੰਤ ਵਜੋਂ ਸਤਿਕਾਰੇ ਜਾਣ ਵਾਲੇ ਪੁਰਸ਼ ਸਨ । ਆਪ ਸੰਸਕ੍ਰਿਤ ਭਾਸ਼ਾ ਦੇ ਅਖੀਰਲੇ ਕਵੀ ਸਨ । ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤ ਕਵੀਆਂ ਵਿਚੋਂ ਆਪ ਜੀ ਸਭ ਤੋਂ ਵਡੇਰੀ ਉਮਰ ਦੇ ਭਗਤ ਕਵੀ ਸਨ । ਥਾਪ ਆਪਣੇ ਮੁਢਲੇ ਜੀਵਨ ਵਿੱਚ ਵੈਸ਼ਨਵ ਮੱਤਧਾਰੀ ਭਗਵਾਨ ਕ੍ਰਿਸ਼ਨ ਦੇ ਉਪਾਸ਼ਕ ਸਨ । ਪਰ ਅਚਾਨਕ ਜੈਦੇਵ ਜੀ ਤਤਵੇਤਾ ਸਾਧੂਆਂ ਦੀ ਸੰਗਤ ਵਿੱਚ ਆਉਣ ਕਾਰਨ ਇੱਕ ਕਰਤਾਰ ਦੇ ਹੀ ਸੇਵਕ ਹੋ ਗਏ ਸਨ ।  

ਭਗਤ ਤ੍ਰਿਲੋਚਣ ਜੀ :

 ਭਗਤ ਤ੍ਰਿਲੋਚਣ ਜੀ ਦੇ ਜੀਵਨ ਸਬੰਧੀ ਕੋਰੀ ਪੁਖ਼ਤਾ ਸਬੂਤ ਜਾ ਜਾਣਕਾਰੀ ਨਹੀਂ ਪ੍ਰਾਪਤ ਹੁੰਦੀ । ਆਪ ਦੇ ਜੀਵਨ ਸਬੰਧੀ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਕਥਨ ਹਨ । ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਦੇ ਪੰਨਾ 609 ਅਨੁਸਾਰ ਆਪ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸ਼ੋਲਾਪੁਰ ਵਿੱਚ ਪੈਂਦੇ ਬਾਰਸੀ ਕਸਬੇ ਵਿੱਚ ਸੰਨ 1268 ਈਸਵੀ ਨੂੰ ਹੋਇਆ । ਪ੍ਰੰਤੂ ਮੈਕਾਲ਼ਿਫ ਦਾ ਮੰਨਣਾ ਹੈ ਕਿ ਆਪ ਦਾ ਜਨਮ 1267 ਈਸਵੀ ਵਿੱਚ ਗੁਜਰਾਤ ਵਿੱਚ ਹੋਇਆ ਸੀ । ਆਪ ਜੀ ਵੈਸ਼ ਜਾਤੀ ਵਿਚੋਂ ਸਨ । ਆਪ  ਦੀ ਪਤਨੀ ਦਾ ਨਾਮ ਅਨੰਤਾ ਕਿਹਾ ਜਾਂਦਾ ਹੈ ।  ਭਗਤ ਜੀ ਸਾਧੂ ਸੁਭਾਅ ਦੀ ਬਿਰਤੀ ਦੇ ਮਾਲਕ ਸਨ ਅਤੇ ਆਪ ਸਾਧੂ-ਸੰਤਾਂ  ਪ੍ਰਤੀ ਅਥਾਹ ਸ਼ਰਧਾ ਅਤੇ ਪਿਆਰ ਦੀ ਭਾਵਨਾ ਰੱਖਦੇ ਸਨ ।

               ਭਗਤ ਤ੍ਰਿਲੋਚਣ ਜੀ ਦੇ ਅਕਾਲ ਚਲਾਣੇ ਦਾ ਵੀ ਕੋਈ ਨਿਚਿੰਤ ਸਮਾਂ ਜਾਂ ਸਬੂਤ ਨਹੀਂ ਮਿਲਦਾ । ਪਰ ਆਪ ਦੇ ਜੋਤੀ ਜੋਤ ਸਮਾਉਣ ਦਾ ਸਮਾਂ 1335 ਈਸਵੀ ਵਿੱਚ ਮੰਨਿਆ ਗਿਆ ਹੈ ।ਆਪ ਨੇ ਆਪਣੇ ਜੀਵਨ ਦਾ ਅੰਤਮ ਸਮਾਂ ਆਪਣੀ ਪਤਨੀ ਨਾਲ ਪਾਸਰਪੁਰ ਵਿੱਚ ਬਿਤਾਇਆ ।

ਭਗਤ ਰਾਮਾਨੰਦ ਜੀ :

ਭਗਤ ਰਾਮਾਨੰਦ ਜੀ ਭਗਤੀ ਲਹਿਰ ਦੇ ਮੋਢੀ ਮੰਨੇ ਜਾਂਦੇ ਹਨ । ਆਪ ਜੀ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਵਿੱਚ ਸੁਸ਼ੀਲਾ ਨਾਮਕ ਔਰਤ ਦੀ ਕੁੱਖ ਤੋਂ ਪਿਤਾ ਸਦਨ ਸ਼ਰਮਾ ਦੇ ਘਰ  ਪਿੰਡ ਦੱਖਣ ਮਾਨਕੋਟ ਵਿਖੇ 1366 ਈਸਵੀ ਨੂੰ ਹੋਇਆ । ਰਾਮਾਨੰਦ ਜੀ ਉਦਾਰਵਾਦੀ ਸੋਚ ਦੇ ਮਾਲਕ ਸਨ ਅਤੇ ਦਿਸਦੇ ਫਲਸਰੂਪ ਭਗਤੀ ਕਾਵਿ ਵਿੱਚ ਉਹਨਾਂ ਨੇ ਭਗਤੀ ਕਾਵਿ ਰਚਨਾ ਵਿੱਚ ਸੰਸਕ੍ਰਿਤ ਦੀ ਥਾਂ ਹਿੰਦੀ ਸੱਧੂਕੜੀ ਭਾਸ਼ਾ ਨੂੰ ਆਪਣੇ  ਪ੍ਰਚਾਰ ਦਾ ਮਾਧਿਅਮ ਬਣਾਇਆ । ਇਸ ਤਰਾਂ ਆਪ ਜੀ ਭਗਤੀ ਲਹਿਰ ਵਿੱਚ ਸਿਕ ਹਿੰਦੀ ਕਵੀ ਦੇ ਨਾਂ ਨਾਲ ਜਾਣੇ ਜਾਣ ਲੱਗੇ । ਆਪ ਨੇ ਆਪਣੀ ਕਾਵਿ ਰਚਨਾ ਜਰੀਏ ਪਰਮੇਸ਼ਰ ਭਗਤੀ ਦੀ ਲਹਿਰ ਨੂੰ ਚਾਰੇ ਹੀ ਚੱਕਾ ਵਿੱਚ ਪ੍ਰਚੰਡ ਕੀਤਾ । ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਮਨੁੱਖੀ ਸੋਚ ਨੂੰ ਪ੍ਰਭੂ ਭਗਤੀ ਵੱਲ ਮੋੜਨ ਲਈ ਪ੍ਰੇਰਿਤ ਹੀ ਨਹੀਂ ਕਰਦੀ , ਮਨੁੱਖ ਨੂੰ ਰੱਬ ਨਾਲ ਜੋੜਨ ਦਾ ਵੀ ਉਪਦੇਸ਼ ਦਿੰਦੀ ਹੈ । ਆਪ ਨੇ ਬ੍ਰਾਹਮਣ ਜਾਤੀ ਵਿੱਚ ਜਨਮ ਲੈ ਕੇ ਹਮੇਸ਼ਾਂ ਜਾਤਪਾਤ ਦਾ ਖੰਡਨ ਕੀਤਾ । ਰਾਮਾਨੰਦ ਜੀ ਨੇ ਸਦਾ ਹੀ ਜਾਤਾਂਪਾਤਾਂ , ਊਚਨੀਚ ਅਤੇ ਭੇਦਭਾਵ ਜਿਹੇ ਸੌੜੇ ਵਿਚਾਰਾਂ ਤੋਂ ਮਨੁੱਖ ਨੂੰ ਬਚਕੇ ਉੱਚੀ ਅਤੇ ਸੁੱਚੀ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ । ਆਪ ਜੀ 1467 ੲਸਵੀ ਨੂੰ ਜੋਤੀ ਜੋਤ ਸਮਾਂ ਗਏ ਸਨ ।

ਭਗਤ ਪਰਮਾਨੰਦ ਜੀ :

ਭਗਤ ਪਰਮਾਨੰਦ ਜੀ ਦੇ ਜੀਵਨ ਬਿਰਤਾਂਤ ਸਬੰਧੀ ਕੋਈ ਪੱਕੇ ਪ੍ਰਮਾਣਿਕ ਤੱਥ ਨਹੀਂ ਮਿਲਦੇ । ਅਨੁਮਾਨ ਕੀਤਾ ਗਿਆ ਕਿ ਆਪ ਦਾ ਜਨਮ ਚੌਦ੍ਹਵੀਂ ਸਦੀ ਦੇ ਅੰਤ ਵਿੱਚ 1483 ਨੂੰ ਹੋਇਆ । ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਾਨਕੋਟ ਵਿੱਚ ਆਪ ਦਾ ਜਨਮ ਸਥਾਨ ਮਹਾਰਾਸ਼ਟਰ ਦੇ ਜ਼ਿਲ੍ਹਾ ਸ਼ੋਲਾਪੁਰ ਦਾ ਪਿੰਡ ਬਾਰਸੀ ਲਿਖਦੇ ਹਨ । ਆਪ ਜੀ ਸਬੰਧੀ ਰੁਕ ਲੋਕਮੱਤ ਹੈ ਕਿ ਪ੍ਰਮਾਤਮਾ ਦੇ ਸਿਮਰਨ ਵਿੱਚ ਹਮੇਸ਼ਾਂ ਹੀ ਲੀਨ ਰਹਿਣ ਕਾਰਨ ਅਲਾਪ ਜੀ ਦੀਆਂ ਅੱਖਾਂ ਵਿਚੋਂ ਹਰ ਵਕਤ ਹੰਝੂ ਵਗਦੇ ਰਹਿੰਦੇ ਸਨ । ਆਪ ਸੰਸਕ੍ਰਿਤ, ਅਵਦਧੀ ਅਤੇ ਹਿੰਦੀ ਭਾਸ਼ਾ ਦੇ ਮੰਨੇ ਪ੍ਰਮੰਨੇ ਭਗਤ ਕਵੀ ਹੋਂਦੇ ਹਨ । ਆਪ ਦੇ ਜੀਵਨ ਕਾਲ ਸਮੇਂ ਪੂਰੇ ਜੋਬਨ ਤੇ ਸੀ । ਪਰਮਾਨੰਦ ਜੀ ਦਾ ਗ੍ਰੰਥ ਸਾਹਿਬ ਦੇ ਅੰਗ 1253 `ਤੇ ਇੱਕੋ ਇੱਕ ਸ਼ਬਦ ਸਾਰੰਗ ਰਾਗ ਵਿੱਚ ਉਚਾਰਣ ਕੀਤਾ ਹੋਇਆ ਹੈ । ਆਪ ਆਪਣੇੀ ਆਯੂ ਦੇ 110 ਸਾਲ ਗੁਜ਼ਾਰਦੇ ਸਨ 1593 ਈਸਵੀ ਨੂੰ ਪ੍ਰਮਾਤਮਾ ਨੂੰ ਪਿਆਰੇ ਹੋ ਗਏ ।       

ਭਗਤ ਸਧਨਾ ਜੀ :

ਸਧਨਾ ਜੀ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੇਹਵਾਂ ਵਿਖੇ ਸੰਨ 1180 ਈਸਵੀ ਦੇ ਵਿੱਚ ਹੋਇਆ । ਆਪ ਨੇ ਆਪਣੇ ਜੀਵਨ ਦਾ ਮੁਢਲਾ ਸਮਾਂ ਆਪਣੇ ਪਿਤਾ ਪੁਰਖੀ ਕਿੱਤੇ ਕਸਾਈ ਦੇ ਕੰਮ ਵਿੱਚ ਗੁਜਾਰਿਆ । ਤੁਹ ਪਸੂਪੁਣੇ ਦਾ ਮਾਸ ਵੇਚਕੇ ਗੁਜ਼ਾਰਾ ਕਰਿਆ ਕਰਦੇ ਸਨ । ਆਪ ਦੇ ਜੀਵਨ ਵਿੱਚ ਇੱਕ ਵਾਰ ਐਸਾ ਮੋੜ ਆਇਆ ਕਿ ਆਪ ਕੱਸਾਂਗੀ ਦਾ ਕਿੱਤਾ ਛੱਡਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ । ਆਪ ਜੀ ਨੇ ਪ੍ਰਭੂ ਦਾ ਸਿਮਰਨ ਇੰਨੇ ਸ਼ਿੱਦਤ ਨਾਲ ਕੀਤਾ ਕਿ ਰੱਬ ਨਾਲ ਇੱਕਮਿੱਕ ਹੋ ਗਏ । ਆਪ ਨੇ ਪ੍ਰਭੂ ਭਗਤੀ ਸਮੇਂ ਕਦੀ ਦੋਹੇ ਲਿਖੇ । ਸਧਨਾ ਜੀ ਵੱਲੋਂ ਲਿਖਿਤ ਰਾਗ ਬਿਲਾਵਲ ਵਿੱਚ ਇੱਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 852 ਉੱਤੇ ਦਰਜ ਹੈ । ਉਹਨਾਂ ਨੇ ਆਤਮਿਕ ਗਿਆਨ ਦੀ ਪ੍ਰਾਪਤੀ ਲਈ ਆਪਣਾ ਘਰ-ਬਾਰ ਤਿਆਗਕੇ ਦੇਸ਼ ਦਾ ਭ੍ਰਮਣ ਕਰਨ ਨਿਕਲ ਪਏ ਸਨ । ਆਪ ਸਧਨਾ ਜੀ ਉਤਰੀ ਭਾਰਤ ਦੇ ਇੱਕੋ ਇੱਕ ਮੁਸਲਿਮ ਸੰਤ ਕਵੀ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ । ਉਹਨਾਂ ਦੀ ਚੜ੍ਹਦੇ ਪੰਜਾਬ ਵਿੱਚ ਰਹਿੰਦ ਕੋਲ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਮਸਜਿਦ ਬਣੀ ਹੋਈ ਹੈ । ਇੱਥੇ ਸਰਹਿੰਦ ਵਿਖੇ ਹੀ ਉਹਨਾਂ ਦੀ ਜੀਵਨ ਲੀਲ੍ਹਾ ਸਮਾਪਤ ਹੋਈ ਦੱਸੀ ਜਾਂਦੀ ਹੈ ।

ਭਗਤ ਬੇਣੀ ਜੀ :

ਬੇਣੀ ਜੀ ਦਾ ਜਨਮ ਸੰਬੰਧੀ ਅਲੱਗ- ਅਲੱਗ ਮਾਨਤਾਵਾਂ ਹਨ । ਆਪ ਦਾ ਜਨਮ 11ਵੀਂ ਸਦੀ ਵਿੱਚ ਹੋਇਆ ਦੱਸਿਆ ਜਾਂਦਾ ਹੈ । ਪਰ ਕਈ ਜਗ੍ਹਾ ਸੰਮਤ 1390 ਬਿਕ੍ਰਮੀ ਅਰਥਾਤ 1333 ਈਸਵੀ ਨੂੰ ਵੀ ਹੋਇਆ ਦੱਸਿਆ ਗਿਆ ਹੈ । ਆਪ ਜੀ ਦਾ ਜਨਮ ਮੱਧ ਪ੍ਰਦੇਸ਼ ਦੇ ਪਿੰਡ ਆਸਨੀ  ਵਿਖੇ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਭਗਤ ਬੇਣੀ ਜੀ ਅਲਾਪਣੀ ਬਚਪਨ ਦੀ ਅਵਸਥਾ ਤੋਂ ਹੀ ਵੈਰਾਗੀ ਸਨ । ਆਪ ਇੱਕ ਵਾਰ ਦਿਕ ਮ੍ਰਿਤਕ ਸਰੀਰ ਦੇਖਕੇ ਵੈਰਾਗ ਦੀ ਭਾਵਨਾ ਵਿੱਚ ਚਲੇ ਗਏ ਸਨ ਅਤੇ ਇੱਕ ਜੋਗੀ ਰਾਜ ਦੇ ਚਰਨੀ ਪੈ ਗਏ ਸਨ । ਦਿਸ ਤਰਾਂ ਭਗਤ ਬੇਣੀ ਜੀ ਜੋਗ ਦੀ ਗੁੜ੍ਹਤੀ ਪ੍ਰਾਪਤ ਕਰਕੇ ਵੈਰਾਗੀ ਹੋ ਗਏ ਸਨ । ਆਪ ਜੀ ਦੇ ਤਿੰਨ ਸ਼ਬਦ ਸਿਰੀ ਰਾਗ ਗੁਰੂ ਗ੍ਰੰਥ ਸਾਹਿਬ ਦੇ ਅੰਗ 92, ਰਾਮਕਲੀ ਅੰਗ 974 ਅਤੇ ਪ੍ਰਭਾਤੀ ਅੰਗ 1350 ਉੱਤੇ ਦਰਜ ਹਨ ।

ਭਗਤ ਧੰਨਾ ਜੀ:

ਭਗਤ ਧੰਨਾ ਜੀ ਦੇ ਜਨਮ ਸਬੰਧੀ ਪੱਕੇ ਪ੍ਰਮਾਣ ਨਹੀਂ ਮਿਲਦੇ । ਪਰ ਭਾਰੀ ਕਾਨ੍ਹ ਸਿੰਘ ਨਾਭਾ ਅਲਾਪਣੇ ਮਹਾਨਕੋਸ਼ ਵਿੱਚ ਧੰਨਾ ਭਗਤ ਦਾ ਜਨਮ 1416 ਈਸਵੀ ਨੂੰ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਦੇ ਪਿੰਡ ਧੁਆਨ ਵਿੱਚ ਹੋਇਆ ਲਿਖਦੇ ਹਨ । ਆਪ ਜਾਟ ਜਾਤੀ ਨਾਲ ਸੰਬੰਧ ਰੱਖਦੇ ਸਨ । ਆਪ ਦਾ ਪਾਲਣ ਪੋਸਣ ਗਰੀਬ ਅਵਸਥਾ ਵਿੱਚ ਹੋਇਆ । ਆਪ ਦੇ ਪਿਤਾ ਦਾ ਨਾਂ ਭੋਲਾ ਜੀ ਅਤੇ ਮਾਤਾ ਦਾ ਨਾਂ ਮਾਤਾ ਧੰਨਾ ਜੀ ਸੀ । ਆਪ ਦੇ ਵਡੇਰਿਆਂ ਦਾ ਪਿਛੋਕੜ ਜੈਪੁਰ ਜ਼ਿਲ੍ਹੇ ਦੇ ਪਿੰਡ ਡਿੱਗੀ ਕਿਸ਼ਨਗੜ੍ਹ ਨਾਲ ਜੁੜਿਆ ਦੱਸਿਆ ਜਾਂਦਾ ਹੈ ਅਤੇ ਦਿਲੋਂ ਉੱਠਕੇ ਆਪ ਦੇ ਵਡੇਰੇ ਧੁਆਨ ਵੱਸੇ । ਬਚਪਨ ਵਿੱਚੋਂ ਜਵਾਨੀ ਦੀ ਅਵਸਥਾ ਵਿੱਚ ਪੈਰ ਪੈਂਦਿਆਂ ਹੀ ਅਲਾਪ ਦੇ ਮਾਪਿਆਂ ਨੇ ਆਪੂੰ ਪਸ਼ੂ ਚਾਰਨ ਦੇ ਕੰਮ ਵਿੱਚ ਲਗਾ ਦਿੱਤਾ । ਭਗਤ ਧੰਨਾ ਜੀ ਦੇ ਜੀਵਨ ਦੀਆਂ ਪ੍ਰਮਾਣਿਕ ਸੂਚਨਾਵਾਂ ਬਹੁਤ ਹੀ ਘੱਟ ਨਾ-ਮਾਤਰ ਹੀ ਮਿਲਦੀਆਂ ਹਨ । ਕਹਿੰਦੇ ਹਨ ਕਿ ਧੁਆਨ ਪਿੰਡ ਦੇ ਚੜ੍ਹਦੇ ਪਾਸੇ ਵੱਲ ਦਿਕ ਥੜ੍ਹਾ ਬਣਿਆ ਹੋਇਆ ਸੀ । ਪਸ਼ੂ ਚਾਰਨ ਸਮੇਂ ਧੰਨਾ ਭਗਤ ਜੀ ਇਸ ਥੜ੍ਹੇ ਉੱਤੇ ਬੈਠਕੇ ਪ੍ਰਭੂ ਸਿਮਰਨ ਕਰਦਿਆਂ ਸੁਰਤੀ ਲਗਾ ਲੈਂਦੇ ਸਨ । ਉਹਨਾਂ ਵੱਲੋਂ ਕੀਤੀ ਪੱਥਰ ਦੀ ਪੂਜਾ ਵਾਲੀ ਸਾਖੀ ਮੁਤਾਬਕ ਇੱਕ ਦਿਨ ਧੰਨਾ ਜੀ ਦੇ ਘਰ ਇੱਕ ਪ੍ਰੋਹਿਤ ਆਇਆ ਪੂਜਾ ਕਰਨ ਆਇਆ ਅਤੇ ਪੂਜਾ ਸੰਪੰਨ ਹੋਣ ਤੇ ਉਹਨਾਂ ਨੇ ਪ੍ਰੋਹਿਤ ਤੋਂ ਇੱਕ ਪੱਥਰ ਮੰਗਿਆ ਅਤੇ ਪ੍ਰੋਹਿਤ ਨੇ ਧੰਨਾ ਜੀ ਦੇ ਪੱਥਰ ਲਈ ਹੱਠ ਕਰਨ ਤੇ ਦਿਕ ਛੋਟਾ ਕਾਲੇ ਰੰਗ ਦਾ ਪੱਥਰ ਦੇ ਦਿੱਤਾ । ਧੰਨਾ ਜੀ ਨੇ ਬੜੀ ਸਰਧਾ ਨਾਲ ਉਸ ਪੱਥਰ ਦੀ ਪੂਜਾ ਕਰਕੇ ਆਖਰ ਇੱਕ ਦਿਨ ਉਸ ਪੱਥਰ ਵਿਚੋਂ ਪ੍ਰਭੂ ਪ੍ਰਾਪਤ ਕਰ ਲਿਜਾ । ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਦਰਜ ਹਨ । ਇਹਨਾਂ ਦੀ ਬਾਣੀ ਮਨੁੱਖਤਾ ਨੂੰ ਗ੍ਰਹਿਸਤ ਵਿੱਚ ਰਹਿਕੇ ਸਮਾਜ ਦੇ ਹਰ ਦੁਨਿਆਵੀ ਕਾਰਜ ਕਰਦਿਆਂ ਪਰਮਾਤਮਾ ਦੇ ਸਿਮਰਨ ਨਾਲ ਜੋੜਦੀ ਹੈ ।

ਭਗਤ ਪੀਪਾ ਜੀ :

ਭਗਤ ਪੀਪਾ ਜੀ ਇੱਕ ਪ੍ਰਸਿੱਧ ਸੂਫ਼ੀ ਭਗਤ ਹੋਵੇ ਹਨ । ਆਪ ਦਾ ਜਨਮ ਰਾਜਸਥਾਨ ਵਿੱਚ ਕੋਟਾ ਤੋਂ ਤਕਰੀਬਨ 45 ਮੀਲ ਪੂਰਵ ਦਿਸ਼ਾ ਵੱਲ ਗਾਰੋਗੇ ਰਿਆਸਤ ਵਿੱਚ 1426 ਈਸਵੀ ਨੂੰ ਹੋਇਆ । ਆਪ ਜੀ ਇੱਥੋਂ ਦੇ ਰਾਜੇ ਦੇ ਪੁੱਤਰ ਸਨ । ਆਪ ਦੇ ਪੜਦਾਦਾ ਜੈਤਪਾਲ ਨੇ ਮੁਗਲਾਂ ਤੋਂ ਮਾਲਵੇ ਦਾ ਇਲਾਕਾ ਜਿੱਤਕੇ ਤਿੱਥੋਂ ਦਾ ਰਾਜਾ ਬਣ ਗਿਆ ਸੀ । ਪਿਤਾ ਦੀ ਮੌਤ ਹੋਣ ਤੇ ਆਪ ਨੂੰ ਬਚਪਨ ਵਿੱਚ ਹੀ ਰਾਜ ਗੱਦੀ ਪ੍ਰਾਪਤ ਹੋ ਗਈ ਸੀ । ਥਾਪ ਦੀਆਂ 12 ਰਾਣੀਆਂ ਸਨ ਪਰ ਇਨ੍ਹਾਂ ਵਿੱਚੋਂ ਇੱਕ ਨੇ ਆਪ ਦਾ ਜੀਵਨ ਦੇ ਅੰਤ ਤੱਕ ਸਾਥ ਦਿੱਤਾ ਜਿਸਦਾ ਨਾਮ ਸੀਤਾ ਸੀ । ਪੀਪਾ ਜੀ ਦਾ ਇੱਕ ਰਾਜਾ ਦਵਾਰਕਾ ਦਾਸ ਨਾਂ ਦਾ ਪੁੱਤਰ ਸੀ । ਅਲਾਪਣੀ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਦੇ ਬਾਵਜੂਦ ਆਪ ਦਾ ਲਗਾਵ ਅਧਿਆਤਮਵਾਦ ਵੱਲ ਸੀ । ਆਪ ਦੁਰਗਾ ਦੇ ਭਗਤ ਬਣ ਗਏ ਸਨ । ਪਰ ਆਪ ਆਪਣੀ ਆਤਮਿਤ ਸੰਤੁਸ਼ਟੀ ਪ੍ਰਾਪਤ ਨਹੀਂ ਕਰ ਸਕੇ । ਇਸ ਪਿੱਛੋਂ ਆਪ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨ ਲਿਆ ਅਤੇ ਆਪਣੇ ਰਾਜ ਮਹਿਲ ਛੱਡਕੇ ਆਪਣੀ ਪਤਨੀ ਸੀਤਾ ਨਾਲ ਰਾਜਸਥਾਨ ਵਿੱਚ ਟੋਡਾ ਨਗਰ ਦੇ ਇੱਕ ਮੰਦਿਰ ਵਿੱਚ ਰਹਿਣ ਲੱਗ ਪਏ । ਦਿਲੋਂ ਹੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੁਆਰਾ ਰਚੀ ਬਾਣੀ ਆਪ ਜੀ ਦੇ ਪੋਤਰੇ ਅਨੰਤਦਾਸ ਪਾਸੋਂ ਪ੍ਰਾਪਤ ਕੀਤੀ ਸੀ ਜੋ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ।

ਭਗਤ ਸੈਣ ਜੀ :

ਭਗਤ ਸੈਣ ਜੀ ਦੇ ਜਨਮ ਸਬੰਧੀ ਮਾਨਤਾ ਹੈ ਕਿ ਉਹਨਾਂ ਦਾ ਜਨਮ 1390 ਈਸਵੀ ਨੂੰ ਸੋਹਿਲ ਥਾਠੀਅਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸ੍ਰੀ ਮੁਕੰਦ ਰਾਏ ਦੇ ਗ੍ਰਹਿ ਵਿਖੇ ਮਾਤਾ ਜੀਵਨੀ ਜੀ ਦੀ ਕੁੱਖ ਤੋਂ ਹੋਇਆ । ਭਗਤ ਸੈਣ ਜੀ ਦੀ ਪਤਨੀ ਦਾ ਨਾਂ ਸੁਲੱਖਣੀ ਜੀ ਸੀ । ਆਪ ਜੀ ਪੇਸ਼ੇ ਵਜੋਂ ਬਿਦਰ ਦੇ ਰਾਜਾ ਦੇ ਨਾਈ ਸਨ । ਧਾਰਨਾ ਹੈ ਕਿ ਇੱਕ ਰਾਤ ਰਾਜ ਮਹਿਲ ਮਾਲਸ਼ ਕਰਨ ਜਾਂਦਿਆਂ ਸੈਣ ਜੀ ਨੂੰ ਸਾਧੂਆਂ ਦੀ ਮੰਡਲੀ ਮਿਲ ਪਈ । ਉਹ ਸਾਧੂਆਂ ਨੂੰ ਆਪਣੇ ਘਰ ਲੈ ਗਏ ਅਤੇ ਸਾਰੀ ਰਾਤ ਅਧਿਆਤਮਕ ਗਿਆਨ ਤੇ ਚਰਚਾ ਕਰਦਿਆਂ ਰਾਜੇ ਦੇ ਮਹਿਲੀਂ ਡਿਊਟੀ ਨਿਭਾਉਣਾ ਭੁੱਲ ਹੀ ਗਏ । ਉਹ ਡਰਦੇ ਮਾਰੇ ਰਾਜੇ ਦੇ ਮਹਿਲੀਂ ਪੁੱਜ ਗਏ ਅਤੇ ਉਹਨਾਂ ਨੇ ਰਾਜੇ ਨੂੰ ਸਾਧੂਆਂ ਦੀ ਰਾਤ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁਆਫ ਕਰ ਦੇਣ ਦੀ ਬੇਨਤੀ ਕੀਤੀ । ਰਾਜਾ ਸੈਣ ਜੀ ਦੇ ਮੂੰਹੋਂ ਇਹ ਸੁਣਕੇ ਹੈਰਾਨ ਹੋ ਗਿਆ ਕਿ ਫਿਰ ਸੈਣ ਦਾ ਹਮਸ਼ਕਲ ਕੌਣ ਸੀ ਜੋ ਉਸਦੀ ਇੰਨੀ ਚੰਗੀ ਮਾਲਸ਼ ਕਰਕੇ ਉਸਨੂੰ ਸਦਾ ਲਈ ਨਿਰੋਗੀ ਕਰ ਗਿਆ ਹੈ । ਇਸ ਤਰਾਂ ਨਾਲ ਰਾਜੇ ਨੂੰ ਗਿਆਨ ਹੋ ਗਿਆ ਕਿ ਸੈਣ ਇੱਕ ਪਹੁੰਚਿਆ ਹੋਇਆ ਰੱਬ ਦਾ ਭਗਤ ਹੈ ਅਤੇ  ਉਸਨੇ ਤੁਰੰਤ ਹੀ ਸਤਿਕਾਰ ਵਜੋਂ ਆਪਣੇ ਗਲ਼ੇ ਵਿਚੋਂ ਸੋਨੇ ਦੀ ਮੁੰਦਰੀ ਉਤਾਰਕੇ ਸੈਣ ਜੀ ਨੂੰ ਭੇਟ ਕਰ ਦਿੱਤੀ ਅਤੇ ਫਿਰ ਆਪਣੇ ਪਾਸ ਹਮੇਸ਼ਾਂ ਲਈ ਸੈਣ ਜੀ ਨੂੰ ਰੱਖ ਲਿਆ । ਆਪ ਜੀ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੱਗ 695 ਉੱਤੇ ਰਾਗ ਧਨਾਸਰੀ ਵਿੱਚ ਦਰਜ ਹੈ ।ਆਪ 98 ਸਾਲਾਂ ਦੀ ਲੰਮੀ ਆਯੂ ਭੋਗਕੇ ਸਨ 1440 ਦੀਵੇ ਵਿੱਚ ਜੋਤੀ ਜੋਤ ਸਮਾ ਗਏ ।

ਭਗਤ ਭੀਖਣ ਸ਼ਾਹ :

ਭੀਖਣ ਸ਼ਾਹ ਜੀ ਦਿਕ ਉੱਚ ਕੋਟੀ ਦੇ ਪਹੁੰਚੇ ਹੋਏ ਮੁਸਲਮਾਨ ਸੰਤ ਫਕੀਰ ਸਨ । ਉਨ੍ਹਾਂ ਦੀ ਪ੍ਰਭੂ ਭਗਤੀ ਅਤੇ ਪਵਿੱਤਰ ਸਾਦੇ ਜੀਵਨ ਨੇ ਹਰ ਧਰਮ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ । ਆਪ ਦੇ ਜਨਮ ਸਬੰਧੀ ਪੱਕੇ ਪ੍ਰਮਾਣ ਮਿਲਦੇ । ਪਰ ਡਾ. ਤਾਰਨ ਸਿੰਘ ਦਾ ਮੰਨਣਾ ਹੈ ਕਿ ਆਪ ਦਾ ਜਨਮ ਅਕਬਰ ਬਾਦਸ਼ਾਹ ਦੇ ਕਾਲ ਸਮੇਂ ਹੋਇਆ । ਭਾਈ ਕਾਨ੍ਹ ਸਿੰਘ ਨਾਭਾ ਭੀਖਣ ਸ਼ਾਹ ਜੀ ਨੂੰ ਉੱਤਰ ਪ੍ਰਦੇਸ਼ ਵਿੱਚ ਲਖਨਊ ਨੇੜੇ ਕਾਕੋਰੀ ਦੇ ਵਸਨੀਕ ਮੰਨਦੀ ਹੈ । ਆਪ ਜੀ ਦੇ ਦੋ ਸ਼ਬਦ ਰਾਗ ਸੋਰਠ ਵਿੱਚ ਅੰਗ 659 ਅਤੇ 660 ਉੱਤੇ ਦਰਜ ਹਨ । ਆਪ ਜੀ ਦੀ ਬਾਣੀ ਬੈਰਾਗਮਈ ਹੈ । ਆਪ ਜੀ 631 ਬਿਕ੍ਰਮੀ ਨੂੰ ਪ੍ਰਭੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।

ਭਗਤ ਸੂਰਦਾਸ ਜੀ :

ਭਗਤ ਸੂਰਦਾਸ ਜੀ ਇੱਕ ਪ੍ਰਸਿੱਧ ਸੰਤ ਕਵੀ ਅਤੇ ਉੱਚਕੋਟੀ ਦੇ ਸੰਗੀਤਕਾਰ ਸਨ । ਆਪ ਜੀ ਜਨਮ ਤੋਂ ਨਜ਼ਰ ਤੋਂ ਬਗੈਰ ਸਨ । ਭਗਤ ਸੂਰਦਾਸ ਦਾ ਸਬੰਧ ਬਾਦਸ਼ਾਹ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਸੀ । ਆਪ ਜੀ ਬਾਦਸ਼ਾਹ ਅਕਬਰ ਦੇ ਪ੍ਰਮੁਖ ਅਹਿਲਕਾਰਾਂ ਵਿਚੋਂ ਇੱਕ ਸਨ । ਇਹਨਾਂ ਦਾ ਜਨਮ ਇੱਕ ਬ੍ਰਾਹਮਣ ਪ੍ਰਰਿਵਾਰ ਵਿੱਚ ਹੋਇਆ ਸੀ । ਸੂਰਦਾਸ ਜੀ ਦੇ ਭਜਨ ਕ੍ਰਿਸ਼ਨ ਭਗਤੀ ਨੂੰ ਸਮਰਪਿਤ ਹਨ । ਆਪ ਸ੍ਰੀ ਵੱਲਭਾਚਾਰੀਆ ਦੇ ਅੱਠ ਚੇਲਿਆਂ ਵਿੱਚੋਂ ਇੱਕ ਸਨ, ਜੋ ਅਸ਼ਟ-ਛਾਪਦੇ ਨਾਂ ਨਾਲ ਜਾਣੇ ਜਾਂਦੇ ਸਨ । ਸੂਰ ਦਾਸ ਜੀ ਦੀਆਂ ਕਾਵਿ ਰਚਨਾਵਾਂ ਸੂਰ ਸਾਗਰ, ਸੂਰ ਸਾਰਾਵਲੀ ਅਤੇ ਸਾਹਿਤਾਂ-ਲਹਿਰਾਂ ਆਦਿ ਸਮੁੱਚੀਆਂ ਰਚਨਾਵਾਂ ਹਿੰਦੀ ਬੋਲੀ ਦੀ ਉੱਪਬੋਲੀ ਬ੍ਰਜ ਭਾਸ਼ਾ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤ ਕਵੀਆਂ ਵਿਚੋਂ ਭਗਤ ਸੂਰਦਾਸ ਜੀ ਅਜਿਹੇ ਇੱਕੋ ਭਗਤ ਕਵੀ ਹਨ ਜਿਨਾਂ ਦੀ ਕੇਵਲ ਇੱਕੋ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਾਰੰਗ ਅਧੀਨ ਦਰਜ ਹੈ । ਆਪ ਦੀ ਦਾ ਦੇਹਾਂਤ 1581 ਈਸਵੀ ਦੇ ਆਸਪਾਸ ਹੋਇਆ ।