ਗੁਰੂ ਤੇਗ ਬਹਾਦਰ ਜੀ

 

ਨਾਮ

ਤਿਆਗ ਮੱਲਤੇਗ ਬਹਾਦਰਨੌਵੇਂ ਗੁਰੂ

ਜਨਮ ਮਿਤੀ 

ਅਪ੍ਰੈਲ 1621 ਈਸਵੀ

ਜਨਮ ਸਥਾਨ     

ਅਮ੍ਰਿਤਸਰਪੰਜਾਬ

ਮਾਤਾ ਦਾ ਨਾਮ   

ਮਾਤਾ ਨਾਨਕੀ ਜੀ

ਪਿਤਾ ਦਾ ਨਾਮ

ਹਰਿਗੋਬਿੰਦ ਜੀ

ਪਤਨੀ ਦਾ ਨਾਮ 

ਮਾਤਾ ਗੁਜਰੀ ਜੀ

ਪੁੱਤਰ ਦਾ ਨਾਂ

ਗੁਰੂ ਗੋਬਿੰਦ ਸਿੰਘ ਜੀ

ਸ਼ਹਾਦਤ ਮਿਤੀ

1674 ਈਸਵੀ

ਸ਼ਹਾਦਤ ਦਾ ਸਥਾਨ

ਚਾਂਦਨੀ ਚੌਕਦਿੱਲੀ

 

ਮੁੱਢਲਾ ਜੀਵਨ :

ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਹਰਿਗੋਬਿੰਦ ਜੀ ਦੇ ਗ੍ਰਹਿ ਅਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਈਸਵੀ ਨੂੰ ਐਤਵਾਰ ਦੇ ਦਿਨ ਹੋਇਆ।
ਆਪ ਜੀ ਦਾ ਜਨਮ ਸਥਾਨ ਅੱਜਕੱਲ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ । ਆਪ ਪੰਜਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੰਤਾਨ ਵਿੱਚੋਂ ਪੰਜਵੇਂ ਸਭ ਤੋਂ ਛੋਟੇ ਸਪੁੱਤਰ ਸਨ । ਗੁਰੂ ਸਾਹਿਬ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ । ਗੁਰੂ ਪਿਤਾ ਹਰਿਗੋਬਿੰਦ ਜੀ ਕਰਤਾਰਪੁਰ ਦੇ ਯੁੱਧ ਵਿੱਚ ਆਪ ਜੀ ਯੁੱਧ ਕਲਾ ਅਤੇ ਸੂਰਬੀਰਤਾ ਦੇਖਕੇ ਖੁਸ਼ੀ ਵਿੱਚ ਗਦ-ਗਦ ਹੋ ਗਏ । ਇਸ ਮੌਕੇ ਉਹਨਾਂ ਗੁਰੂ ਜੀ ਦਾ ਨਾਮ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ, ਜਿਸਦਾ ਮਤਲਬ ਹੈ ਤਲਵਾਰ ਦਾ ਧਨੀ । ਗੁਰੂ ਸਾਹਿਬ ਨੇ ਤਕਰੀਬਨ 9 ਸਾਲ ਅੰਮ੍ਰਿਤਸਰ ਵਿੱਚ ਬਿਤਾਏ । ਆਪ ਦੀ ਸ਼ਾਦੀ ਲਾਲ ਚੰਦ ਦੀ ਧੀ ਮਾਤਾ ਗੁੱਜਰੀ ਜੀ ਨਾਲ ਪਿੰਡ ਲਖਨੋਰੀ ਵਿਖੇ ਹੋਈ ।
ਗੁਰੂ ਤੇਗ ਬਹਾਦਰ ਦੀ ਗੁਰਿਆਈ :

ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਾ ਮਿਲਣਾ ਵੀ ਇੱਕ ਵਚਿੱਤਰ ਲੀਲਾ ਤੋਂ ਘੱਟ ਨਹੀਂ । ਅੱਠਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਆਪਣਾ ਸਰੀਰ ਤਿਆਗਣ ਸਮੇ ਆਪਣੇ ਮੁੱਖੋਂ ਆਖਰੀ ਬੋਲ “ ਬਾਬਾ ਬਕਾਲਾ “ ਉਚਾਰੇ ਸਨ, ਜਿਸਦਾ ਭਾਵ ਅਗਲੇ ਗੁਰੂ ਦਾ ਬਾਬਾ ਬਕਾਲਾ ਤੋਂ ਹੋਣ ਦਾ ਸੀ । ਕਹਿੰਦੇ ਹਨ ਕਿ ਜਦੋ ਵਪਾਰੀ ਲੱਖੀ ਸ਼ਾਹ ਲੁਬਾਣਾ ਇੱਕ ਵਾਰ ਜਾਹਜ ਵਿੱਚ ਸਫਰ ਕਰ ਰਿਹਾ ਸੀ ਤਾਂ ਅਚਾਨਕ ਜਹਾਜ਼ ਪਾਣੀ ਵਿੱਚ ਡੁੱਬਣ ਲੱਗ ਪਿਆ । ਲੱਖੀ ਸ਼ਾਹ ਨੇ ਉਸ ਸਮੇ ਆਪਣੀ ਸਲਾਮਤੀ ਦੀ ਪ੍ਰਮਾਤਮਾ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਕਿ ਉਹ ਸਹੀ ਸਲਾਮਤ ਆਪਣੇ ਟਿਕਾਣੇ ਤੇ ਲੱਗ ਕੇ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਂਟ ਕਰੇਗਾ । ਆਪਣੀ ਜਾਨ ਬਚ ਜਾਣ ਤੇ ਉਹ ਖੁਸ਼ੀ - ਖੁਸ਼ੀ ਬਾਬਾ ਬਕਾਲੇ ਪਹੁੰਚਿਆ ਅਤੇ ਉੱਥੇ ਉਸਨੇ 22 ਮੰਜੀਆਂ ਉੱਤੇ ਗੁਰੂ ਬੈਠੇ ਦੇਖੇ । ਉਹ ਮੋਹਰਾਂ ਭੇਂਟ ਕਰਨ ਸਮੇ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਉਹ ਕਿਸ ਅਸਲੀ ਗੁਰੂ ਅੱਗੇ ਮੋਹਰਾਂ ਭੇਂਟ ਕਰੇ । ਲਖੀ ਸ਼ਾਹ ਲੁਬਾਣਾ ਨੇ ਹਰੇਕ ਮੰਜੀ ਅੱਗੇ 2-2 ਮੋਹਰਾਂ ਭੇਂਟਾ ਵਜੋਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਉਹ ਅਸਲੀ ਗੁਰੂ ਤੇਗ ਬਹਾਦਰ ਜੀ ਅੱਗੇ 2 ਮੋਹਰਾਂ ਭੇਂਟ ਕਰਨ ਲੱਗਾ ਤਾਂ ਗੁਰੂ ਜੀ ਨੇ ਕਿਹਾ ਕਿ ਬਾਕੀ ਮੋਹਰਾਂ ? ਇਹ ਸੁਣਕੇ ਲੱਖੀ ਸ਼ਾਹ ਅਸਲੀ ਗੁਰੂ ਨੂੰ ਪਹਿਚਾਣ ਕੇ ਪ੍ਰਸੰਨ ਹੋ ਗਿਆ ਅਤੇ ਖੁਸ਼ੀ ਵਿੱਚ ਕਹਿਣ ਲੱਗਾ -

                                                     “ ਲਾਧੋ ਰੇ ਗੁਰੂ ਲਾਧੋ “,

ਭਾਵ ਗੁਰੂ ਮਿਲ ਗਿਆ ਹੈ । ਇਸ ਘਟਨਾ ਉਪਰੰਤ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਪ੍ਰਾਪਤ ਹੋਈ । ਗੁਰੂ ਸਾਹਿਬ ਨੂੰ ਗੁਰਗੱਦੀ ਮਿਲਣ ਤੇ ਧੀਰ ਮੱਲ ਅਤੇ ਪਿਰਥੀਚੰਦ ਦੀਆਂ ਸੰਤਾਨਾਂ ਨੇ ਬਹੁਤ ਤਿੱਖਾ ਵਿਰੋਧ ਕੀਤਾ ਸੀ ।

ਗੁਰੂ ਤੇਗ ਬਹਾਦਰ ਦੀ ਸ਼ਹਾਦਤ :

ਸੰਸਾਰ ਦੇ ਗੌਰਵਮਈ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਇੱਕ ਵਿਲੱਖਣ ਕੁਰਬਾਨੀ ਹੈ । ਗੁਰੂ ਜੀ ਨੇ ਅਪਣੀ ਸ਼ਹੀਦੀ ਆਪਣੇ ਸਿੱਖ ਧਰਮ ਲਈ ਨਹੀਂ ਸਗੋਂ ਦੂਸਰੇ ( ਹਿੰਦੂ ) ਧਰਮ ਨੂੰ ਬਚਾਉਣ ਲਈ ਭਾਵ ਮਾਨਵਤਾ ਦੀ ਰੱਖਿਆ ਲਈ ਦਿੱਤੀ, ਜੋ ਕਿ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਹੈ । ਇਸ ਤਰਾਂ ਗੁਰੂ ਸਾਹਿਬ ਦੀ ਸ਼ਹਾਦਤ ਨੇ ਇਨਸਾਨ ਨੂੰ ਹੱਕ-ਸੱਚ ਅਤੇ ਇਨਸਾਫ ਲਈ ਜਿਉਣ ਲਈ ਪ੍ਰੇਰਿਤ ਕੀਤਾ । ਗੁਰੂ ਸਾਹਿਬ ਦੇ ਗੁਰੂਕਾਲ ਵਕਤ ਮੁਗਲ ਹੁਕਮਰਾਨ ਔਰੰਗਜੇਬ ਦੇ ਧਰਮ ਪਰਿਵਰਤਨ ਦੇ ਅੱਤਿਆਚਾਰਾਂ ਤੋਂ ਗ਼ੈਰ ਮੁਸਲਮਾਨ ਫ਼ਿਰਕਿਆਂ ਦੇ ਲੋਕ ਬਹੁਤ ਤੰਗ ਆ ਚੁੱਕੇ ਸਨ । ਉਸਦੇ ਅੱਤਿਆਚਾਰਾਂ ਸਮੇਂ ਜਦੋਂ ਕਸ਼ਮੀਰੀ ਪੰਡਿਤਾਂ ਦੀ ਵਾਰੀ ਆਈ ਤਾਂ ਉਹ ਆਪਣੀ ਰੱਖਿਆ ਲਈ ਗੁਰੂ ਜੀ ਦੀ ਸ਼ਰਣ ਵਿੱਚ ਆ ਗਏ । ਗੁਰੂ ਜੀ ਨੇ ਦੁੱਖੀ ਕਸ਼ਮੀਰੀ ਪੰਡਿਤਾਂ ਨਾਲ ਖੜ੍ਹਦਿਆਂ ਔਰੰਗਜੇਬ ਦੇ ਜਬਰ ਵਿਰੁੱਧ ਆਵਾਜ਼ ਬੁਲੰਦ ਕੀਤੀ ।
ਔਰੰਜੇਬ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ । ਪਰ ਗੁਰੂ ਜੀ ਨੇ ਗ੍ਰਿਫਤਾਰ ਹੋਣ ਦੀ ਬਜਾਏ ਆਪ ਦਿੱਲੀ ਜਾਣ ਦਾ ਐਲਾਨ ਕੀਤਾ । ਔਰੰਗਜੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਨਾਲ ਹੀ ਇਹ ਵੀ ਫੁਰਮਾਨ ਜਾਰੀ ਕੀਤਾ ਕਿ ਗੁਰੂ ਜੀ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਸ਼ਹਿਰ ਦੀਆਂ ਵੱਖ - ਵੱਖ ਥਾਂਵਾਂ ਤੇ ਲਟਕਾ ਦਿੱਤ ਜਾਣ । ਪਰ ਔਰੰਗਜੇਬ ਦਾ ਇਹ ਫੈਸਲਾ ਨੇਪਰੇ ਨਾ ਚੜ੍ਹਿਆ ਕਿਉਂਕਿ ਗੁਰੂ ਜੀ ਦੀ ਸ਼ਹਾਦਤ ਪਿੱਛੋਂ ਯਕਦਮ ਹਨ੍ਹੇਰਾ ਪਸਰ ਗਿਆ । ਇਸ ਮੌਕੇ ਭਾਈ ਜੈਤਾ ਜੀ, ਭਾਈ ਨਾਨੂ ਰਾਮ, ਭਾਈ ਤੁਲਸੀ ਜੀ ਅਤੇ ਭਾਈ ਊਦਾ ਜੀ ਨੇ ਗੁਰੂ ਜੀ ਦਾ ਸੀਸ ਚੁੱਕ ਕੇ ਲਿਆਉਣ ਦੀ ਵਿਉਂਤ ਬਣਾਈ । ਭਾਈ ਜੈਤਾ ਜੀ ਆਪਣੇ ਸਿਰ ਉੱਪਰ ਟੋਕਰੀ ਚੁੱਕ ਕੇ ਲੈ ਗਏ ਅਤੇ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਗੁਰੂ ਜੀ ਦਾ ਸੀਸ ਚੁੱਕ ਲਿਆਏ । ਇਸੇ ਤਰਾਂ ਹੀ ਹਨ੍ਹੇਰੇ ਦਾ ਫ਼ਾਇਦਾ ਲੈਂਦਿਆਂ ਦੂਜੇ ਪਾਸੇ ਲੱਖੀ ਰਾਏ ਵਣਜਾਰਾ ਜੋ ਕਿ ਭਾਈ ਮਨੀ ਸਿੰਘ ਦਾ ਸਹੁਰਾ ਸੀ, ਨੇ ਆਪਣੇ ਪੁੱਤਰਾਂ ਭਾਈ ਨਗਾਹੀਆ, ਹਾੜੀ ਅਤੇ ਹੇਮਾ ਨੂੰ ਨਾਲ ਲੈ ਕੇ ਗੁਰੂ ਜੀ ਦਾ ਧੜ ਵੀ ਚੁੱਕ ਲਿਆਂਦਾ । ਉਹਨਾਂ ਨੇ ਚੋਰੀ ਆਪਣੇ ਘਰ ਅੰਦਰ, ਅੱਜਕੱਲ ਗੁਰਦੁਆਰਾ ਰਕਾਬ ਗੰਜ ਸਥਾਨ ਤੇ ਹੀ ਗੁਰੂ ਜੀ ਦਾ ਸੰਸਕਾਰ ਕਰ ਦਿੱਤਾ ।