ਗੁਰੂ ਨਾਨਕ ਦੇਵ ਜੀ


 ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ

                                       ( 29 ਨਵੰਬਰ 1469 – 22 ਸਤੰਬਰ 1539 )                                   

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ । ਆਪ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਅਤੇ ਆਪ ਜੀ ਦਾ ਜਨਮ ਦਿਵਸ ਪੂਰੇ ਵਿਸ਼ਵ ਵਿੱਚ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ 1 ਵੈਸਾਖ ਅਤੇ ਬਿਕਰਮੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਤਕ ਦੀ ਪੂਰਨਮਾਸੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ ।

ਦੂਸਰੇ ਹੋਰ ਨਾਂ ਬਾਬਾ ਨਾਨਕ , ਗੁਰੂ ਨਾਨਕ ਦੇਵ , ਨਾਨਕ ਚਾਰੀਆ  , ਨਾਨਕ ਵਲੀ , ਨਾਨਕ ਲਾਮਾ , ਨਾਨਕ ਪੀਰ , ਨਾਨਕ ਕਦਾਮਦਰ ।
ਜਨਮ ਮਿਤੀ :   29 ਨਵੰਬਰ 1469 ਈਸਵੀ
  ਜਨਮ ਸਥਾਨ ਰਾਇ ਭੋਇ ਦੀ ਤਲਵੰਡੀ , ਨਨਕਾਣਾ ਸਾਹਿਬ , ਲਹਿੰਦਾ ਪੰਜਾਬ , ਪਾਕਿਸਤਾਨ ।
 ਮਾਤਾ/ਪਿਤਾ ਦਾ ਨਾਂ  ਮਾਤਾ ਤ੍ਰਿਪਤਾ/ਮਹਿਤਾ ਕਾਲੂ
ਪਤਨੀ ਦਾ ਨਾਂ ਮਾਤਾ ਸੁਲੱਖਣੀ
ਪੁੱਤਰਾਂ ਦੇ ਨਾਂ ਸ੍ਰੀ ਚੰਦ ਅਤੇ ਲਖਮੀ ਦਾਸ
ਜੋਤੀ ਜੋਤ ਸਮਾਉਣਾ 22 ਸਤੰਬਰ 1539
ਜੋਤੀ ਜੋਤ ਸਮਾਉਣ ਦਾ ਸਥਾਨ  ਕਰਤਾਰਪੁਰ, ਪਾਕਿਸਤਾਨ ।

 

ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਸਾਥੀਆਂ ਬਾਲੇ ਅਤੇ ਮਰਦਾਨੇ ਨਾਲ ਸੰਸਾਰ ਦੇ ਅਨੇਕਾਂ ਮੁਲਕਾਂ ਦਾ ਪੈਦਲ ਪੈਂਡਾ ਤੈਅ ਕਰਦਿਆਂ ਸਮੁੱਚੀ ਲੋਕਾਈ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ । ਉਹਨਾਂ ਸਮਾਜਿਕ ਬੁਰਾਈਆਂ ਦਾ ਡੱਟਕੇ ਵਿਰੋਧ ਕੀਤਾ। ਗੁਰੂ ਨਾਨਕ ਸਾਹਿਬ ਇੱਕ ਮਹਾਨ ਇਨਕਲਾਬੀ ਕਵੀ ਸਨ,  ਜਿੰਨ੍ਹਾਂ ਨੇ ਗੁਰਬਾਣੀ ਰਾਹੀਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ । ਸਮੁੱਚੇ ਸੰਸਾਰ ਦੇ ਮਹਾਨ ਗ੍ਰੰਥ, ਸ੍ਰੀ  ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ 974 ਰੁਹਾਨੀ ਵਾਕ ਦਰਜ ਹਨ । ਇਹਨਾਂ ਵਿੱਚੋਂ ਮੂਲ -ਮੰਤਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਆਦਿਕ ਬਾਣੀਆਂ ਪ੍ਰਮੁੱਖ ਹਨ। ਸਮੁੱਚੀ ਮਾਨਵਤਾ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਦਾ ਸੰਸਾਰ ਵਿੱਚ ਜਨਮ ਨਹੀਂ ਹੋਇਆ । ਕਿਉਂਕਿ ਜਨਮ ਲੈਣ ਵਾਲੇ ਨੂੰ ਇੱਕ ਨਾ ਇੱਕ ਦਿਨ ਮੌਤ ਆਉਂਦੀ ਹੈ । ਇਸ ਲਈ ਗੁਰੂ ਸਾਹਿਬ ਦਾ ਸੰਸਾਰ ਵਿੱਚ ਪ੍ਰਗਟ ਹੋਣਾ ਭਾਵ ਪ੍ਰਕਾਸ਼ਮਾਨ ਹੋਣਾ ਮੰਨਿਆਂ ਜਾਂਦਾ ਹੈ । ਇਸੇ ਕਾਰਨ ਆਪ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ।

ਗੁਰੂ ਨਾਨਕ ਸਾਹਿਬ ਦਾ ਮੁਢਲਾ ਜੀਵਨ :

ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ , ਮਹਿਤਾ ਕਾਲੂ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ ।

ਜਾਣਕਾਰੀ ਲਈ ਕਲਿੱਕ ਕਰੋ।

ਗੁਰੂ ਨਾਨਕ ਸਾਹਿਬ ਦੀਆ ਯਾਤਰਾਵਾਂ ( ਉਦਾਸੀਆਂ ) :

ਸਮਾਜਿਕ ਬੁਰਾਈਆਂ ਵਿੱਚ ਗ਼ਲਤਾਨ ਹੋਏ ਸੰਸਾਰ ਵਿੱਚੋਂ ਲੋਕਾਈ ਨੂੰ ਮੁਕਤ ਕਰਨ ਦੇ ਮਨੋਰਥ ਹਿੱਤ ਗੁਰੂ ਸਾਹਿਬ ਨੇ 38 ਹਜ਼ਾਰ ਮੀਲ ਦਾ ਲੰਮਾ  ਪੈਦਲ ਪੈਂਡਾ ਤੈਅ ਕਰਕੇ ਆਪਣੇ ਜੀਵਨ ਦਾ ਜਿਆਦਾ ਸਮਾਂ ਯਾਤਰਾਵਾਂ ਵਿੱਚ ਗੁਜ਼ਾਰਿਆ । ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ

ਜਾਣਕਾਰੀ ਲਈ ਕਲਿੱਕ ਕਰੋ।

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ :

ਗੁਰੂ ਨਾਨਕ ਦੇਵ ਜੀ ਦੇ ਆਗਮਨ ਵਕਤ ਭਾਰਤ ਸਮਾਜਿਕ , ਆਰਥਿਕ , ਧਾਰਮਿਕ ਅਤੇ ਰਾਜਨੀਤਿਕ ਪੱਧਰ ‘ਤੇ ਪੂਰੀ ਤਰਾਂ ਨਾਲ ਉੱਖੜਿਆ ਹੋਇਆ ਸੀ । ਸਮੇ ਦੇ ਹਾਲਾਤ ਇਨਸਾਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਗੁਰੂ ਸਾਹਿਬ ਨੇ ਆਪਣੀ ਤੀਖਣ ਬੁੱਧੀ ਸਦਕਾ 

ਜਾਣਕਾਰੀ ਲਈ ਕਲਿੱਕ ਕਰੋ।

ਗੁਰੂ ਨਾਨਕ ਦੇਵ ਦਾ ਮਗਰਲਾ ਜੀਵਨ :

ਸਿੱਖ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਲਾਹੌਰ ਨੂੰ ਵਾਪਸ ਪਰਤਦੇ ਸਮੇ ਰਾਵੀ ਦੇ ਸੱਜੇ ਕੰਢੇ ਵਸਦੇ ਪਿੰਡ ਪੱਖੋ ਕੇ ਰੰਧਾਵੇ ਪਹੁੰਚੇ । ਪਿੰਡ ਦੇ ਚੌਧਰੀ ਦੋਦਾ ਨੂੰ ਜਦੋਂ ਗੁਰੂ ਜੀ ਦੇ ਪਿੰਡ ਆਉਣ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਗੁਰੂ ਜੀ ਕੋਲ ਗਿਆ । 

ਜਾਣਕਾਰੀ ਲਈ ਕਲਿੱਕ ਕਰੋ।