ਗੁਰੂ ਅਮਰਦਾਸ ਜੀ

   

ਨਾਮ

ਅਮਰਦਾਸ , ਤੀਸਰੇ ਗੁਰੂ

ਜਨਮ ਸਮਾਂ

ਮਈ 1479

ਵਿਸਾਖ ਸੁਦੀ 14 ਸੰਮਤ 1536 )

ਜਨਮ ਸਥਾਨ

ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ।

ਪਤਨੀ

ਮਾਤਾ ਮਨਸਾ ਦੇਵੀ ।

ਬੱਚੇ

ਭਾਈ ਮੋਹਣ, ਭਾਈ ਮੋਹਰੀ, ਬੀਬੀ ਦਾਨੀ, ਬੀਬੀ ਭਾਨੀ ।

ਮਾਪੇ

ਤੇਜ ਭਾਨ ( ਪਿਤਾ ), ਮਾਤਾ ਲੱਛਮੀ ( ਮਾਤਾ)

ਗੁਰੂ ਕਾਰਜ-ਕਾਲ

1552 ਤੋਂ 1574 ਤੱਕ ।

ਗੁਰਗੱਦੀ ਵਾਰਸ

ਗੁਰੂ ਰਾਮਦਾਸ ।

ਮਰਗ ਮਿਤੀ

ਸਤੰਬਰ 1574

ਮਰਗ ਸਥਾਨ

ਗੋਇੰਦਵਾਲ ਸਾਹਿਬ, ਪੰਜਾਬ ।

 

                                                       ਮੁਢਲਾ ਜੀਵਨ :

ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ । ਆਪ ਜੀ ਦਾ ਜਨਮ ਮਈ 1479 ਈਸਵੀ ( ਵਿਸਾਖ ਸੁਦੀ 14 ਸੰਮਤ 1536 ) ਨੂੰ ਅੰਮ੍ਰਿਤਸਰ ਤੋਂ ਪੰਜ ਕੁ ਮੀਲ ਦੀ ਦੂਰੀ ਤੇ ਵਸਦੇ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਪਿਤਾ ਤੇਜ ਭਾਨ ਦੇ ਗ੍ਰਿਹ ਵਿਖੇ ਮਾਤਾ ਲੱਛਮੀ ਦੇਵੀ ਦੀ ਕੁੱਖੋਂ ਹੋਇਆ । ਆਪ ਦੇ ਪਿਤਾ ਜੀ ਚਾਰ ਭਰਾ ਸਨ ਜੋ ਖੇਤੀ ਦੇ ਨਾਲ-ਨਾਲ ਛੋਟਾ-ਮੋਟਾ ਵਪਾਰ ਕਰਿਆ ਕਰਦੇ ਸਨ । ਬਚਪਨ ਤੋਂ ਹੀ ਵੈਸ਼ਨਵ ਮੱਤ ਦੇ ਧਾਰਨੀ ਹੋਣ ਕਰਕੇ ਆਪ ਹਰ ਸਾਲ ਹਰਿਦੁਆਰ ਦੀ ਯਾਤਰਾ ਕਰਿਆ ਕਰਦੇ ਸਨ । ਆਪ ਨੇ 1521 ਤੋਂ 1541 ਤੱਕ 42 ਸਾਲ ਤੋਂ 62 ਸਾਲ ਦੀ ਉਮਰ ਤੱਕ ਲਗਾਤਾਰ ਹਰਿਦੁਆਰ ਦੀ ਯਾਤਰਾ ਕੀਤੀ ।ਪਰ ਆਤਮ-ਰਸ ਦੀ ਪ੍ਰਾਪਤੀ ਤੋਂ ਵਾਂਝੇ ਰਹਿਣ ਕਰਕੇ ਠੋਕਰ ਖਾ ਗਏ । ਅਚਾਨਕ ਇੱਕ ਦਿਨ ਆਪ ਨੇ ਗੁਰੂ ਅੰਗਦ ਦੇਵ ਜੀ ਦੀ ਧੀ ਬੀਬੀ ਅਮਰੋ ਦੇ ਮੁੱਖ ਤੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਕੇ ਪ੍ਰਸੰਨ ਹੋ ਗਏ । ਬੀਬੀ ਅਮਰੋ ਆਪ ਦੇ ਭਰਾ ਦੀ ਨੂੰਹ ਸੀ ।ਬਾਣੀ ਦੇ ਪ੍ਰੇਮ-ਰਸ ਨੇ ਆਪ ਨੂੰ ਕੁੜਮ ਦਾ ਰਿਸ਼ਤਾ ਭੁਲਾ ਦਿੱਤਾ ਅਤੇ ਆਪ ਨੇ ਆਪਣਾ ਬਾਕੀ ਜੀਵਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ।ਆਪ ਜੀ ਦਾ ਵਿਆਹ 24 ਸਾਲਾਂ ਦੀ ਆਯੂ ਵਿੱਚ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਅਤੇ ਆਪ ਦੇ ਘਰ ਦੋ ਪੁੱਤਰਾਂ ਭਾਈ ਮੋਹਣ ਅਤੇ ਭਾਈ ਮੋਹਰੀ ਜੀ ਨੇ ਜਨਮ ਲਿਆ । ਆਪ ਜੀ ਦੀਆਂ ਦੋ ਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸਨ ।

                                                       ਗੁਰ-ਗੱਦੀ ਪ੍ਰਾਪਤੀ :

ਅਮਰਦਾਸ ਜੀ ਸ਼ੁਰੂ ਤੋਂ ਹੀ ਧਾਰਮਿਕ ਪ੍ਰਵਿਰਤੀ ਵਾਲੇ ਸਾਧੂ ਸੁਭਾਅ ਦੇ ਮਾਲਕ ਸਨ। ਆਪ ਹਰ ਸਾਲ ਗੰਗਾ ਇਸ਼ਨਾਨ ਕਰਨ ਹਰਿਦੁਆਰ ਯਾਤਰਾ ਉੱਤੇ ਜਾਇਆ ਕਰਦੇ ਸਨ । ਇਤਿਹਾਸਕ ਲਿਖਤਾਂ ਅਨੁਸਾਰ ਯਾਤਰਾ ਤੋਂ ਵਾਪਸੀ ਸਮੇ ਇੱਕ ਦਿਨ ਆਪ ਦਾ ਮਿਲਾਪ ਰਸਤੇ ਵਿੱਚ ਇੱਕ ਸਾਧੂ ਨਾਲ ਹੋਇਆ ਜਿਸਨੂੰ ਆਪ ਨੇ ਭੋਜਨ ਛਕਾਇਆ । ਭੋਜਨ ਗ੍ਰਹਿਣ ਕਰਨ ਮਗਰੋਂ ਸਾਧੂ ਨੇ ਜਦੋਂ ਅਮਰਦਾਸ ਤੋਂ ਉਸਦੇ ਗੁਰੂ ਵਾਰੇ ਜਾਣਕਾਰੀ ਲੈਣੀ ਚਾਹੀ ਤਾਂ ਅਮਰਦਾਸ ਨੇ ਦੱਸਿਆ ਕਿ ਉਸਦਾ ਕੋਈ ਗੁਰੂ ਨਹੀਂ ।ਅਮਰਦਾਸ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਹੀ ਸਾਧੂ ਨੂੰ ਕ੍ਰੋਧ ਆ ਗਿਆ ਅਤੇ ਬੋਲਿਆ ਕਿ ਇੱਕ ਗੁਰੂਹੀਣ ਮਨੁੱਖ ਕੋਲੋਂ ਭੋਜਨ ਗ੍ਰਹਿਣ ਕਰਕੇ ਉਸ ਕੋਲੋਂ ਬਹੁਤ ਹੀ ਵੱਡਾ ਅਨਰਥ ਹੋਇਆ ਹੈ। ਸਾਧੂ ਨੇ ਕਿਹਾ ਕਿ ਉਸ ਕੋਲੋਂ ਹੋਏ ਿੲਸ ਪਾਪ ਨੂੰ ਧੋਣ ਲਈ ਉਸਨੂੰ ਦੁਬਾਰਾ ਗੰਗਾ ਇਸ਼ਨਾਨ ਕਰਨ ਲਈ ਵਾਪਸ ਹਰਿਦੁਆਰ ਜਾਣਾ ਪਵੇਗਾ । ਮਨ ਉੱਤੇ ਲੱਗੀ ਇਸ ਡੂੰਘੀ ਸੱਟ ਨੇ ਅਮਰਦਾਸ ਦੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਆਂਦਾ । ਆਪ ਦੇ ਭਰਾ ਦੀ ਨੂੰਹ ਬੀਬੀ ਅਮਰੋ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗਾਇਨ ਕਰਿਆ ਕਰਦੇ ਸਨ, ਜੋ ਕਿ ਗੁਰੂ ਅੰਗਦ ਦੇਵ ਨੀ ਦੀ ਧੀ ਸੀ । ਇੱਕ ਦਿਨ ੳਹਨਾਂ ਮੁੱਖੋਂ ਬਾਣੀ ਸਰਵਣ ਕਰਕੇ ਆਪ ਨਿਹਾਲ ਹੋ ਗਏ ਅਤੇ ਉਸ ਦਿਨ ਤੋਂ ਬਾਣੀ ਦੇ ਹੀ ਹੋ ਕੇ ਰਹਿ ਗਏ । ਆਪ ਨੇ 12 ਸਾਲ ਗੁਰੂ-ਘਰ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਕੀਤੀ । ਉਹ ਰੋਜ਼ਾਨਾ ਅੰਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਲਿਆ ਕੇ ਨਿਰੰਤਰ ਗੁਰੂ ਜੀ ਦਾ ਇਸ਼ਨਾਨ ਕਰਵਾਇਆ ਕਰਦੇ ਸਨ । ਆਪ ਦੀ ਪ੍ਰਭੂ ਭਗਤੀ, ਸੇਵਾ ਅਤੇ ਨਿਮਰਤਾ ਤੋਂ ਗੁਰੂ ਜੀ ਡਾਹਢਾ ਪ੍ਰਸੰਨ ਹੋਇਆ ਕਰਦੇ ਸਨ । ਇੱਕ ਦਿਨਗੁਰੂ ਜੀ ਨੂੰ ਪਤਾ ਚੱਲਿਆ ਕਿ ਹੁਣ ਉਹਨਾਂ ਦਾ ਅੰਤਿਮ ਸਮਾਂ ਨੇੜੇ ਆ ਗਿਆ ਹੈ ਅਤੇ ਗੁਰੂ ਜੀ ਦੀ ਸਮਝ ਅਨੁਸਾਰ ਅਮਰਦਾਸ ਤੋਂ ਵੱਧ ਗੁਰੂ-ਗੱਦੀ ਦਾ ਹੱਕਦਾਰ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਗੁਰੂ ਜੀ ਅਨੁਸਾਰ ਸਿੱਖੀ ਮਰਯਾਦਾ ਦੀ ਕਸੌਟੀ ਤੇ ਅਮਰਦਾਸ ਜੀ ਹੀ ਪੂਰਾ ਉੱਤਰਦੇ ਸਨ ।ਜਨਵਰੀ 1952 ਵਿੱਚ ਇੱਕ ਦਿਨ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਜੀ ਪੈਸਿਆਂ ਨਾਲ ਨਾਰੀਅਲ ਰੱਖਕੇ ਅਰਦਾਸ ਕਰਕੇ ਮੱਥਾ ਟੇਕ ਕੇ ਅਮਰਦਾਸ ਨੂੰ ਗੁਰ-ਗੱਦੀ ਬਖ਼ਸ਼ਕੇ ਸਤੰਬਰ 1574 ੲਸਵੀ ਨੂੰ ਜੋਤੀ ਜੋਤ ਸਮਾ ਗਏ ।

                                                       ਬਾਣੀ ਰਚਨਾ :

ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਦੇ 22 ਵਰ੍ਹਿਆ ਦੇ ਗੁਰੂ-ਕਾਲ ਦੌਰਾਨ18 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ । ਆਪਣੇ ਗੁਰੂ-ਕਾਲ ਦੌਰਾਨ ਆਪ ਨੇ ਆਪਣੀ ਬਾਣੀ ਰਚਨਾ ਰਾਹੀਂ ਆਪਣੇ ਰਹੱਸਵਾਦੀ ਅਨੁਭਵਾਂ ਨੂੰ ਅਭਿਵਿਅਕਤ ਕੀਤਾ ।ਇਸ ਸਮੇ ਦੌਰਾਨ ਆਪ ਜੀ ਨੇ ਵੱਖ-ਰਾਗਾਂ ਵਿੱਚ 171 ਚਉਪਦੇ91 ਅਸ਼ਟਪਦੀਆਂ85 ਪਉੜੀਆਂ ਅਤੇ 305 ਸਲੋਕਾਂ ਦੀ ਰਚਨਾ ਕੀਤੀ ।

ਪਿਛਲੇ ਗੁਰੂ   

ਅਗਲੇ ਗੁਰੂ