ਜ਼ਿਲ੍ਹਾ ਲੁਧਿਆਣਾ

ਲੁਧਿਆਣਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਤਕਰੀਬਨ 100 ਕਿੱਲੋਮੀਟਰ ਦੀ ਦੂਰੀ ‘ਤੇ ਰਾਸ਼ਟਰੀ ਮਾਰਗ 95 ਉੱਤੇ ਦੇਸ਼ ਦੇ ਪ੍ਰਮੁੱਖ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਮਾਰਗ ‘ਤੇ ਪੱਛਮ ਵੱਲ ਸਥਿਤ ਹੈ । ਇਹ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਨਗਰ ਨਿਗਮ ਹੈ । ਪੰਜਾਬ ਦੇ ਐਨ ਵਿਚਕਾਰ ਸਥਿਤ ਹੋਣ ਕਾਰਨ ਇਸਨੂੰ ‘ਪੰਜਾਬ ਦਾ ਦਿਲ’ ਵੀ ਕਿਹਾ ਜਾਂਦਾ ਹੈ । ਲੁਧਿਆਣਾ ਉੱਤਰੀ ਭਾਰਤ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਹੈ ਸੰਨ 2011 ਦੀ ਜਨਗਣਨਾ ਅਤੇ ਅਪਣੇ ਭੂਗੋਲਿਕ ਰਕਬੇ ਵਜੋਂ  ਲੁਧਿਆਣਾ ਜ਼ਿਲ੍ਹਾ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਵੱਡਾ ਹੈ ।

ਪ੍ਰਾਂਤ :                ਪੰਜਾਬ

ਜ਼ਿਲ੍ਹਾ :               ਲੁਧਿਆਣਾ

ਆਬਾਦੀ :            1,613,878 (ਜਨਗਣਨਾ 2011)

ਰਕਬਾ :               310 ਵਰਗ ਕਿਲੋਮੀਟਰ

ਟੈਲੀਫ਼ੋਨ ਲੋਡ :       91-161-XXX XXXX

ਵਾਹਣ ਰਜਿ. ਕੋਡ :   ਪੀ ਬੀ 10 ਪੀ ਬੀ 91

ਟਾਈਮ ਜ਼ੋਨ :         IST (UTC +5:30)

ਘਣਤਾ :               / ਕਿ.ਮੀ. (/ਵਰਗ ਮੀਲ)

ਅਧਿਕਾਰਤ ਭਾਸ਼ਾ :    ਪੰਜਾਬੀ

ਵੈੱਬਸਾਈਟ :           http://www.ludhiana.nic.in

ਜ਼ਿਲ੍ਹਾ ਲੁਧਿਆਣਾ ਦੀ ਵਪਾਰਕ ਸਥਿਤੀ :

ਲੁਧਿਆਣਾ ਉੱਤਰੀ ਭਾਰਤ ਦਾ ਪ੍ਰਮੁੱਖ ਵਪਾਰਕ ਕੇਂਦਰ ਹੈ । ਸਾਈਕਲ, ਸਿਲਾਈ ਮਸ਼ੀਨ ਅਤੇ ਕੱਪੜਾ ਉਦਯੋਗ ਵਿੱਚ ਲੁਧਿਆਣਾ ਦਾ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਨਾਂ ਹੈ । ਉਪਰੋਕਤ ਉਦਯੋਗ ਨਿਰਮਾਣ ਲਈ ਲੁਧਿਆਣਾ ਨੂੰ ਪੂਰੇ ਏਸ਼ੀਆ ਦਾ ਧੁਰਾ ਮੰਨਿਆਂ ਜਾਂਦਾ ਹੈ । ਇਥੋਂ ਪੂਰੇ ਸੰਸਾਰ ਨੂੰ ਆਯਾਤ ਅਤੇ ਨਿਰਯਾਤ ਹੁੰਦਾ ਹੈ । ਰਿਸ਼ਤਿਆਂ ਇਲਾਵਾ ਇਥੇ ਅਨੇਕਾਂ ਛੋਟੇ ਪੈਮਾਨੇ ਦੇ ਉਦਯੋਗ ਲੱਗੇ ਹੋਏ ਹਨ ਜਿੱਥੇ ਹਜ਼ਾਰਾਂ ਪਰਵਾਸੀ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ । ਇਸੇ ਕਾਰਨ ਇਥੇ ਦੇਸ਼ ਦੀ ਪ੍ਰਮੁੱਖ ਸੁੱਕੀ ਬੰਦਰਗਾਹ ਬਣੀ ਹੋਈ ਹੈ ਜਿੱਥੋਂ ਪੂਰੇ ਸੰਸਾਰ ਨੂੰ ਵਪਾਰ ਹੁੰਦਾ ਹੈ । ਇਹ ਪੰਜਾਬ ਕੀ ਪੂਰੇ ਉੱਤਰੀ ਭਾਰਤ ਦੇ ਸਟਾਕ ਐਕਸਚੇਂਜ ਦਾ ਹੈੱਡ ਹੈ ।

ਜਿੱਥੇ ਪੰਜਾਬ ਸੰਸਾਰ ਵਿੱਚ ਖੇਤੀ ਪ੍ਰਧਾਨ ਸੂਬੇ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ , ਉਥੇ ਲੁਧਿਆਣਾ ਖੇਤੀ ਦੀ ਪੈਦਾਵਾਰ ਵਿੱਚ ਵੀ ਦੂਸਰੇ ਜ਼ਿਲ੍ਹਿਆਂ ਵਿੱਚੋਂ ਮੋਹਰੀ ਹੈ ਇਥੇ ਕਣਕ ਅਤੇ ਧਾਨ ਦੀ ਮੁੱਖ ਫਸਲ ਹੈ । ਅਨਾਜ ਦੀ ਪੈਦਾਵਾਰ ਵਿੱਚ ਮੋਹਰੀ ਹੋਣ ਕਾਰਨ ਹੀ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨਾਂ ਦੇ ਕਸਬੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਣੀ ਹੋਈ ਹੈ । ਲੁਧਿਆਣਾ ਦਾ ਅਨਾਜ ਪੈਦਾਵਾਰ ਵਿੱਚ ਮੋਹਰੀ ਹੋਣ ਦਾ ਇੱਕ ਮੁੱਖ ਕਾਰਨ ਇਥੇ ਦੇਸ਼ ਦੀ ਪ੍ਰਸਿੱਧ ਖੇਤੀ-ਬਾੜੀ ਯੂਨੀਵਰਸਿਟੀ ਦਾ ਹੋਣਾ ਵੀ ਹੈ ਜਿੱਥੋਂ ਲੁਧਿਆਣਾ ਦੇ ਕਿਸਾਨ ਯੂਨੀਵਰਸਿਟੀ ਦੇ ਖੇਤੀ ਮਾਹਰਾਂ ਦੀਆਂ ਨਵੀਂਆਂ-ਨਵੀਂਆਂ ਤਕਨੀਕਾਂ ਅਪਣਾਉਂਦੇ ਹਨ । ਵਪਾਰ ਜਗਤ ਵਿੱਚ ਮੋਹਰੀ ਹੋਣ ਕਾਰਨ ਹੀ ਵਿਸ਼ਵ ਬੈਂਕ ਵੱਲੋਂ ਲੁਧਿਆਣਾ ਜ਼ਿਲ੍ਹੇ ਨੂੰ ਸਾਲ 2009 ਅਤੇ ਸਾਲ 2013 ਵਿੱਚ ਦੇਸ਼ ਦੇ ਵਧੀਆ ਵਪਾਰਕ ਸ਼ਹਿਰ ਦਾ ਦਰਜਾ ਮਿਲਿਆ ਹੈ ।

 

ਜ਼ਿਲ੍ਹਾ ਲੁਧਿਆਣਾ ਦੇ ਵਿੱਦਿਅਕ ਅਦਾਰੇ :

ਸਿੱਖਿਆ ਸਕੂਲ :

ਸਿੱਖਿਆ ਦੇ ਖੇਤਰ ਵਿੱਚ ਲੁਧਿਆਣਾ ਬਾਕੀ ਜ਼ਿਲ੍ਹਿਆਂ ਤੋਂ ਕਾਫ਼ੀ ਅੱਗੇ ਹੈ । ਇਥੇ ਸਿੱਖਿਆ ਨਾਲ ਸਬੰਧਿਤ ਤਕਰੀਬਨ ਹਰ ਖੇਤਰ ਦੇ ਵਿੱਦਿਅਕ ਅਦਾਰੇ ਹਨ । ਪੂਰੇ ਜ਼ਿਲ੍ਹੇ ਵਿੱਚ 361 ਸੀਨੀਅਰ ਸੈਕੰਡਰੀ ਸਕੂਲ ਹਨ ਅਤੇ 367 ਹਾਈ ਸਕੂਲ ਹਨ । ਇਥੇ 322 ਮਿਡਲ ਸਕੂਲ ਅਤੇ 1129 ਪ੍ਰਾਇਮਰੀ ਸਕੂਲ ਹਨਇਸਤੋਂ ਇਲਾਵਾ ਹੋਰ ਅਨੇਕਾਂ ਪ੍ਰਾਈਵੇਟ ਵਿੱਦਿਅਕ ਅਦਾਰੇ ਹਨ ਜਿੰਨਾਂ ਨੂੰ ਲੁਧਿਆਣੇ ਦੀਆਂ ਕਈ ਨਾਮੀ ਸੰਸਥਾਵਾਂ ਚਲਾਉਂਦੀਆਂ ਹਨ । ਉਪਰੋਕਤ ਵਿੱਦਿਅਕ ਅਦਾਰਿਆਂ ਵਿੱਚ ਜ਼ਿਲ੍ਹੇ ਦੇ ਕੁੱਲ 398770 ਤੋਂ ਵੱਧ ਵਿਦਿਆਰਥੀ ਵਿੱਦਿਆ ਗ੍ਰਹਿਣ ਕਰਦੇ ਹਨ ।

ਮੈਡੀਕਲ ਕਾਲਜ :

ਲੁਧਿਆਣਾ ਵਿਖੇ ਕਈ ਵੱਖ-ਵੱਖ  ਮੈਡੀਕਲ ਕਾਲਜ ਹਨ ਜਿੱਥੋਂ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ । ਬੜੇ ਗੌਰਵ ਦੀ ਗੱਲ ਹੈ ਕਿ ਇਥੋਂ ਦਾ ਕ੍ਰਿਸਚੀਅਨ ਮੈਡੀਕਲ ਕਾਲਜ ਪੰਜਾਬ ਕੀ ਸਗੋਂ ਪੂਰੇ ਭਾਰਤ ਨੂੰ ਛੱਡਕੇ ਏਸ਼ੀਆ ਦਾ ਪਹਿਲਾ ਮਹਿਲਾ ਮੈਡੀਕਲ ਕਾਲਜ ਹੈ

Meical College

ਇਸਤੋਂ ਬਾਅਦ ਲੁਧਿਆਣੇ ਦਾ ਦੂਸਰਾ ਪ੍ਰਸਿੱਧ ਸਿਹਤ ਸਿੱਖਿਆ ਨਾਲ ਸਬੰਧਿਤ ਵਿੱਦਿਅਕ ਅਦਾਰਾ 1894 ਈ. ਵਿੱਚ ਡਾਕਟਰ ਦਮੇ ਈਥਰ ਮਰਿਯਾਦਾ ਭੂਰੇ ਦੁਆਰਾ ਸਵਾਮੀ ਦਯਾਨੰਦ ਜੀ ਦੀ ਯਾਦ ਵਿੱਚ ‘ਦਯਾਨੰਦ ਮੈਡੀਕਲ ਕਾਲਜ’ ਦੇ ਨਾਂ ਨਾਲ ਸਥਾਪਿਤ ਕੀਤਾ ਗਿਆ ਸੀ ਜੋ ਕਿ ਭਾਰਤ ਵਿੱਚ ਤੀਸਰੇ ਦਰਜੇ ਦਾ ਸਿਹਤ ਸਿੱਖਿਆ ਦਾ ਵਿੱਦਿਅਕ ਅਦਾਰਾ ਹੈ । ਇਸਤੋਂ ਇਲਾਵਾ ਲੁਧਿਆਣਾ ਸ਼ਹਿਰ ਅਤੇ ਇਸ ਵਿੱਚ ਪੈਂਦੇ ਤਹਿਸੀਲ ਪੱਧਰੀ ਸ਼ਹਿਰਾਂ ਵਿੱਚ ਅਨੇਕਾਂ ਨਰਸਿੰਗ ਸਕੂਲ ਹਨ ਜਿਥੇ ਪੇਂਡੂ ਖੇਤਰਾਂ ਦੀਆਂ ਲੜਕੀਆਂ ਮੈਡੀਕਲ ਦੇ ਖੇਤਰ ਵਿੱਚ ਸਿੱਖਿਆ ਪ੍ਰਾਪਤ ਕਰਕੇ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ

ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ) :

ਜਿੱਥੇ ਲੁਧਿਆਣਾ ਜ਼ਿਲ੍ਹੇ ਵਿੱਚ ਮੁਖੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਮੈਡੀਕਲ ਕਾਲਜਾਂ ਰਾਹੀਂ ਕਾਬਿਲ ਡਾਕਟਰ ਅਤੇ ਮੈਡੀਕਲ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਦੇ ਤਕਨੀਕੀ ਨਾਹਰਿਆਂ ਤਿਆਰ ਕੀਤੇ ਜਾਂਦੇ ਹਨ ,

Uni

ਉਥੇ ਕਿਸਾਨਾਂ ਦੇ ਸਹਾਇਕ ਧੰਦੇ ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕਰਨ ਲਈ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਕਿਸਾਨਾਂ ਨੂੰ ਉਹਨਾਂ ਦੇ ਦੁਧਾਰੂ ਪਸ਼ੂਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇ ਰਹੀ ਹੈ । ਇਥੋਂ ਦੇ ਪਸ਼ੂ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਖੋਜਾਂ ਰਾਹੀਂ ਚੰਗੀਆਂ ਨਸਲਾਂ ਤਿਆਰ ਕਰਕੇ ਕਿਸਾਨਾਂ ਦੇ ਸਹਾਇਕ ਧੰਦੇ ਡੇਅਰੀ ਫਾਰਮਿੰਗ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ।

ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ :

        ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸ਼ਹਿਰ ਦੇ ਪੱਛਮ ਵੱਲ ਲੁਧਿਆਣਾ-ਫ਼ਿਰੋਜ਼ਪੁਰ ਰੋਡ ‘ਤੇ 1510 ਏਕੜ ਵਿੱਚ ਸਥਿਤ ਹੈ । ਪੰਜਾਬ ਖੇਤੀ-ਪ੍ਰਧਾਨ ਸੂਬਾ ਹੈ । ਪੰਜਾਬ ਦੀ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕਰਨ ਅਤੇ ਪੰਜਾਬ ਅਤੇ ਦੇਸ਼ ਦੀ ਅੰਨ ਸੁਰੱਖਿਅਤ ਦੀ ਮਜ਼ਬੂਤੀ ਲਈ ਇਸ ਯੂਨੀਵਰਸਿਟੀ ਨੂੰ ਸੰਨ 1962 ਈ. ਵਿੱਚ ਸਥਾਪਨਾ ਕੀਤੀ ਗਈ ।

Agriculture University

ਯੂਨੀਵਰਸਿਟੀ ਕਿਸਾਨਾਂ ਨੂੰ ਖੇਤੀ ਸੰਬੰਧੀ ਸਹੂਲਤਾਂ ਦੇ ਨਾਲ ਹੋਰ ਸਹਾਇਕ ਧੰਦਿਆਂ ਜਿਵੇਂ ਕਿ ਪਸ਼ੂ ਪਾਲਣ ਅਤੇ ਮੁਰਗ਼ੀ ਪਾਲਣ ਆਦਿ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਆਪਣਾ ਸੁਚੱਜਾ ਯੋਗਦਾਨ ਪਾ ਰਹੀ ਹੈ । ਇਹ ਯੂਨੀਵਰਸਿਟੀ ਖੇਤੀ-ਬਾੜੀ , ਖੇਤੀ-ਬਾੜੀ ਇੰਜਨੀਅਰਿੰਗ ਅਤੇ ਘਰੇਲੂ ਵਿਗਿਆਨ ਆਦਿ ਵਿਸ਼ਿਆਂ ਵਿੱਚ ਖੋਜ ਦੇ ਕੰਮ ਕਰ ਰਹੀ ਹੈ । ਯੂਨੀਵਰਸਿਟੀ ਨੂੰ ਖੇਤੀ ਖੋਜਾਂ ਕਰਨ ਦੇ ਬਦਲੇ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਦਾ ਖਿਤਾਬ ਮਿਲਿਆ ਹੈ ।

ਇੰਜਨੀਅਰਿੰਗ ਕਾਲਜ :

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਦੇਸ਼ ਦੇ ਪ੍ਰਮੁੱਖ ਇੰਜਨੀਅਰਿੰਗ ਕਾਲਜਾਂ ਦੀ ਸੂਚੀ ਵਿੱਚ ਆਉਂਦਾ ਹੈ । ਇੱਥੇ ਇੰਜਨੀਅਰਿੰਗ ਦੇ ਵੱਖ-ਵੱਖ ਖੇਤਰਾਂ ਵਿੱਚ ਡਿਪਲੋਮਾ ਅਤੇ ਡਿਗਰੀ ਕੋਰਸ ਕਰਵਾਏ ਜਾਂਦੇ ਹਨ । ਇੱਥੋਂ ਦੇ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਹਨ । ਇਸਤੋਂ ਇਲਾਵਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਨਿੱਜੀ ਇੰਜਨੀਅਰਿੰਗ ਕਾਲਜ ਹਨ । ਇਸਤੋਂ ਇਲਾਵਾ ਇੱਥੇ ਉਯੋਗਿਕ ਸਿਖਲਾਈ ਸੰਸਥਾ ਹੈ ਜਿੱਥੇ ਵੱਖ-ਵੱਖ ਕਿੱਤਾ-ਮੁੱਖੀ ਕੋਰਸ ਕਰਵਾਏ ਜਾਂਦੇ ਹਨ ।

GNE College

ਡਿਗਰੀ ਕਾਲਜ :

ਸਰਕਾਰੀ ਕਾਲਜ ਲੁਧਿਆਣਾ ਦੀ ਸਥਾਪਨਾ ਸੰਨ 1920 ਈ. ਵਿੱਚ ਹੋਈ । ਇੱਥੇ ਵੱਖ-ਵੱਖ ਵਿਸਿਆਂ ਵਿੱਚ ਡਿਗਰੀ ਅਤੇ ਮਾਸਟਰ ਡਿਗਰੀ ਦੇ ਕੋਰਸ ਕਰਵਾਏ ਜਾਂਦੇ ਹਨ ਦੇਸ਼ ਦੇ ਪ੍ਰਮੁੱਖ ਖੇਤਰਾਂ ਵਿੱਚ ਇੱਥੋਂ ਪੜ੍ਹਕੇ ਵਿਦਿਆਰਥੀਆਂ ਨੇ ਅਨੇਕਾਂ ਮੱਲ੍ਹਾਂ ਮਾਰੀਆਂ ਹਨ । ਕਾਲਜ ਦਾ ਨਾਂ 1976 ਵਿੱਚ ਇੱਥੋਂ ਪੜ੍ਹਕੇ ਭਾਰਤੀ ਸਪੇਨ ਸਾਇੰਸ ਵਿੱਚ ਨਾਮ ਰੌਸ਼ਨ ਕਰਨ ਵਾਲੇ ਉੱਘੇ ਵਿਗਿਆਨੀ ਸਤੀਸ਼ ਚੰਦਰ ਯਵਨ ਦੇ ਨਾਂ ‘ਤੇ ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਰੱਖ ਦਿੱਤਾ ਗਿਆ ।

SCD college

ਲੁਧਿਆਣੇ ਦੀ ਦੂਸਰੀ ਮੁੱਖ ਸੰਸਥਾ ਗੁੱਜਰਾਂਵਾਲ਼ਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਹੈ ਜੋ ਪੰਜਾਬ ਦੀਆ ਨਾਮਵਰ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ । ਇੱਥੇ ਵੀ ਵੱਖ-ਵੱਖ ਵਿਸਿਆਂ ਵਿੱਚ ਡਿਗਰੀ ਅਤੇ ਮਾਸਟਰ ਡਿਗਰੀ ਕੋਰਸ ਕਰਵਾਏ ਜਾਂਦੇ ਹਨ ।

Khalsa College

ਆਰੀਆ ਕਾਲਜ ਲੁਧਿਆਣਾ , ਸਰਕਾਰੀ ਕੰਨਿਆਂ ਕਾਲਜ ਲੁਧਿਆਣਾ , ਮਾਲਵਾ ਖਾਲਸਾ ਕੰਨਿਆ ਕਾਲਜ ਲੁਧਿਆਣਾ , ਜੀ ਐੱਚ ਜੀ ਖਾਲਸਾ ਕਾਲਜ ਸੁਧਾਰ ਅਤੇ ਖਾਲਸਾ ਕਾਲਜ ਫਾਰ ਵੋਮੈਨ ਸਿੱਧਾਂ ਖ਼ੁਰਦ ਤੋਂ ਇਲਾਵਾ ਹੋਰ ਅਨੇਕਾਂ ਕਾਲਜ ਹਨ

ਆਵਾਜਾਈ ਦੇ ਸਾਧਨ : ਹਵਾਈ ਮਾਰਗ 

ਲੁਧਿਆਣਾ ਦਿੱਲੀ ਮਾਰਗ ਉੱਤੇ ਪੈਂਦੇ ਕਸਬੇ ਸਾਹਨੇਵਾਲ ਤੋਂ ਤਕਰੀਬਨ 3 ਕੁ ਕਿੱਲੋਮੀਟਰ ਦੀ ਦੂਰੀ ਉੱਤੇ ਹਵਾਈ ਅੱਡਾ ਹੈ ਜੋ ਹਵਾਈ ਅੱਡਾ ਸਾਹਨੇਵਾਲ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ । ਇਥੋਂ ਦਿੱਲੀ ਲਈ ਛੋਟੇ ਜਹਾਜ਼ ਜਾਂਦੇ ਹਨ ਅਤੇ ਦਿੱਲੀ ਤੋਂ ਹੀ ਵਾਪਸ ਆਉਂਦੇ ਹਨ । ਲੁਧਿਆਣਾ ਵਿੱਚ ਪੈਂਦੇ ਹਲਵਾਰਾ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਮਨਜ਼ੂਰ ਹੋ ਚੁੱਕਾ ਹੈ ਜੋ ਕਿ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ ।

 

ਰੇਲ ਮਾਰਗ :

ਲੁਧਿਆਣਾ ਦਾ ਰੇਲਵੇ ਸਟੇਸ਼ਨ ਦੇਸ਼ ਦਾ ਪ੍ਰਮੁੱਖ ਰੇਲਵੇ ਸਟੇਸ਼ਨ ਹੈ ਜੋ ਇਸਨੂੰ ਦੇਸ਼ ਦੇ ਹੋਰ ਅਨੇਕਾਂ ਮੈਟਰੋ ਸ਼ਹਿਰਾਂ ਨਾਲ ਜੋੜਦਾ ਹੈ । ਦੇਸ਼ ਦੀ ਅਧੁਨਿਕ ਸਹੂਲਤਾਂ ਵਾਲੀ ਸ਼ਤਾਬਦੀ ਐਕਸਪ੍ਰੈਸ ਲੁਧਿਆਣਾ- ਦਿੱਲੀ ਇੱਥੋਂ ਹੀ ਸ਼ੁਰੂ ਹੁੰਦੀ ਹੈ । ਉੱਤਰੀ ਭਾਰਤ ਦਾ ਸਰਬੋਤਮ ਉਦਯੋਗਿਕ ਸ਼ਹਿਰ ਹੋਣ ਕਾਰਨ ਇੱਥੋਂ ਵੱਡੇ ਪੱਧਰ ‘ਤੇ ਮਾਲ ਦੀ ਢੋਲ-ਢੁਆਈ ਹੁੰਦੀ ਹੈ ।