ਪੁਰਾਤਨ ਪੰਜਾਬ ਦੀ ਭੂਗੋਲਿਕ ਰੂਪ-ਰੇਖਾ :

ਪੁਰਾਤਨ ਖੋਜਕਾਰਾਂ ਦੇ ਅਧਿਐਨ ਵਾਚਣ ਤੋਂ ਪਤਾ ਚੱਲਦਾ ਹੈ ਕਿ ਪੂਰਵ ਕਾਲ ਤੋਂ ਹੀ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਇਥੇ ਵਗਣ ਵਾਲੇ ਦਰਿਆਵਾਂ ਨੇ ਨਿਰਧਾਰਿਤ ਕੀਤੀ ਹੈ । ਇਸਦੇ ਪੂਰਬ ਵੱਲ ਜਮਨਾ ਅਤੇ ਪੱਛਮ ਵੱਲ ਸਿੰਧ ਦਰਿਆ ਵਗਦੇ ਹਨ । ਇਸਤੋਂ ਇਲਾਵਾ ਪੰਜਾਬ ਵਿੱਚ ਪੰਜ ਦਰਿਆ ਹੋਰ ਵੀ ਵਗਦੇ ਹਨ।
ਪੰਜਾਬ ਦੀ ਬਿਲਕੁਲ ਪਿੱਠ ‘ਤੇ ਉੱਤਰ ਵਾਲੇ ਪਾਸੇ ਹਿਮਾਲਾ ਪਰਬਤ ਦੀਆਂ ਸ਼ਿਵਾਲਿਕ ਦੀਆਂ ਉੱਚੀਆਂ ਚੋਟੀਆਂ ਹਨ ਜੋ ਇਸਨੂੰ ਜੰਮੂ-ਕਸ਼ਮੀਰ ਅਤੇ ਹੋਰ ਲਾਗਲੇ ਦੇਸ਼ਾਂ ਤੋਂ ਅਲਹਿਦਾ ਕਰਦੀ ਹੈ। ਇਸਨੂੰ ਬਲੋਚਿਸਤਾਨ ਤੋਂ ਵੱਖ ਕਰਨ ਵਾਲੀ ਸੁਲੇਮਾਨ ਪਰਬਤ ਨਾਲ ਲੱਗਦੀ ਪੱਛਮੀ-ਦੱਖਣੀ ਹੱਦ ਸਿੰਧ ਸੂਬੇ ਦੇ ਮੀਆਂਮਾਰ ਜ਼ਿਲ੍ਹੇ ਦੀ ਈਸੇ ਖਾਨ ਤਹਿਸੀਲ ਵਿੱਚ ਪੈਂਦੀ ਪੰਜਾਬ ਵਿੱਚ ਆਉਂਦੀ ਮੰਨੀ ਜਾਂਦੀ ਸੀ। ਇਸਦੇ ਦੱਖਣ-ਪੱਛਮ ਵਿੱਚ ਸਿੰਧ ਦਾ ਸਾਰਾ  ਖਿੱਤਾ ਪੈਂਦਾ ਹੈ । ਇਸ ਤਰਾਂ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਨੂੰ ਚਿਤਰਣ ਵਾਲੇ ਅਸਲ ਵਿੱਚ ਇਥੇ ਵਗਣ ਵਾਲੇ ਦਰਿਆ ਕਹੇ ਜਾ ਸਕਦੇ ਹੈ।
ਵਰਤਮਾਨ ਪੰਜਾਬ ਦੀ ਭੂਗੋਲਿਕ ਰੂਪ-ਰੇਖਾ:
ਭਾਰਤੀ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਅੱਗੇ ਅੰਗਰੇਜ਼ ਹਕੂਮਤ ਨੂੰ ਆਖਰ ਗੋਡੇ ਟੇਕਣੇ ਪੈ ਗਏ ਅਤੇ ਉਸਨੇ ਭਾਰਤ ਛੱਡਣ ਦਾ ਫੈਸਲਾ ਲੈ ਲਿਆ। ਪਰ ਉਹ ਆਪਣੀ "ਪਾੜੋ ਅਤੇ ਰਾਜ ਕਰ" ਦੀ ਨੀਤੀ ਅਨੁਸਾਰ ਜਾਂਦੇ ਹੋਏ ਭਾਰਤ ਨੂੰ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਗਏ। ਇਸ ਤਰਾਂ 1947 ਦੀ ਭਾਰਤ- ਪਾਕਿਸਤਾਨ ਵੰਡ ਸਮੇਂ ਪੰਜਾਬ ਦੋ ਹਿਸਿਆਂ ਵਿੱਚ ਵੰਡਿਆਂ ਗਿਆ। ਭਾਰਤੀ ਪੰਜਾਬ ਚੜ੍ਹਦੇ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਲਹਿੰਦੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਭਾਰਤੀ ਪੰਜਾਬ ਦੀ ਭੂਗੋਲਿਕ  ਰੂਪ-ਰੇਖਾ ਇੱਕ ਵਾਰ ਫਿਰ ਬਦਲ ਗਈ ਜਦੋਂ 1966 ਈ. ਵਿੱਚ ਭਾਰਤ ਸਰਕਾਰ ਨੇ ਇੱਕ ਵਿਸਾਲ ਪੰਜਾਬ ਦੀ ਕਾਂਟ-ਛਾਂਟ ਕਰਕੇ ਇਸਨੂੰ ਬਹੁਤ ਹੀ ਸੀਮਾਂ ਹੱਦਾਂ ਸਿਰਜਕੇ ਛੋਟਾ ਕਰ ਦਿੱਤਾ। ਕੁਝ ਨੀਮ ਪਹਾੜੀ ਇਲਾਕਿਆਂ ਨੂੰ ਛੱਡਕੇ ਇਸ ਵਿੱਚ ਪੈਂਦਾ ਸਾਰਾ ਪਹਾੜੀ ਇਲਾਕਾ ਇਸਦੇ ਉੱਤਰ ਵਿੱਚ ਪੈਂਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਰਲਾ ਦਿੱਤਾ ਗਿਆ। ਇਸ ਨਾਲ਼ੋਂ ਪੂਰਬੀ ਪਾਸੇ  ਅੰਬਾਲੇ ਤੱਕ ਦਾ ਸਾਰਾ ਇਲਾਕਾ ਤੋੜ ਕੇ ਇੱਕ ਹੋਰ ਨਵਾਂ ਸੂਬਾ ਹਰਿਆਣਾ ਬਣਾਕੇ ਉਸ ਵਿੱਚ ਪਾ ਦਿੱਤੇ ਗਏ। ਇਸ ਤਰ੍ਹਾਂ ਭੂਗੋਲਿਕ ਤੌਰ ‘ਤੇ ਹੋਂਦ ਵਿੱਚ ਆਏ ਵੱਖ-ਵੱਖ ਨਵੇਂ ਇਲਾਕੇ ਆਪਣੇ ਵੱਖਰੇ-ਵੱਖਰੇ ਨਾਵਾਂ ਨਾਲ ਜਾਣੇ ਜਾਣ ਲੱਗ ਪਏ। ਅਜੋਕੇ ਪੰਜਾਬ ਦੇ ਇਲਾਕੇ ਮਾਝਾ, ਮਾਲਵਾ ਅਤੇ ਦੁਆਬਾ ਦੇ ਨਾਵਾਂ ਨਾਲ ਪ੍ਰਚਲਿਤ ਹੋ ਗਏ। ਹਰਿਆਣੇ ਦਾ ਇਲਾਕਾ ਪੁਆਧ ਬਣ ਗਿਆ। ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਗਏ ਇਲਾਕੇ ਧਨੀ, ਪੋਠੋਹਾਰੀ ਅਤੇ ਬਾਰ ਦੇ ਇਲਾਕੇ ਬਣ ਗਏ।
ਵਰਤਮਾਨ ਪੰਜਾਬ ਦਾ ਭੂਗੋਲਿਕ ਵਰਗੀਕਰਣ:
ਪੰਜਾਬ ਸਰਕਾਰ ਪੰਜਾਬ ਰਾਜ ਦੀ ਕਾਰਜ-ਕਰਨੀ ਦੀ ਸਭ ਤੋਂ ਸਰਬਉੱਚ ਗਵਰਨਿੰਗ ਸੰਸਥਾ ਹੈ ਜਿਸਦਾ ਮੁੱਖੀ ਗਵਰਨਰ ਜਾਂ ਰਾਜਪਾਲ ਅਖਵਾਉਂਦਾ ਹੈ। ਭਾਰਤ ਦੇ ਸਮੁੱਚੇ ਰਾਜਾਂ ਦੇ ਰਾਜਪਾਲਾਂ ਨੂੰ ਕੇਂਦਰ ਸਰਕਾਰ ਦੀ ਰਾਏ ਨਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਥਾਪਿਆ ਜਾਂਦਾ ਹੈ। ਉਸਦਾ ਅਹੁਦਾ ਠੀਕ ਕੇਂਦਰ ਵਿੱਚ ਰਾਸ਼ਟਰਪਤੀ ਸਾਮਾਨ ਕੇਵਲ ਰਸਮੀ ਹੁੰਦਾ ਹੈ ਅਤੇ ਰਾਜ ਸਰਕਾਰ ਦੀਆ ਸ਼ਕਤੀਆਂ ਵਰਤਣ ਦਾ ਅਸਲ ਅਹੁਦੇਦਰ ਮੁੱਖ ਮੰਤਰੀ ਹੀ ਹੁੰਦਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਇਥੇ ਹੀ ਸਕੱਤਰੇਤ ਅਤੇ ਵਿਧਾਨ-ਸਭਾ ਵਿੱਚ ਦੋਵੇਂ ਬੈਠਦੇ ਹਨ। ਪੰਜਾਬ ਵਿਧਾਨ ਸਭਾ ਦੇ ਕੁੱਲ 117 ਮੈਂਬਰ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾਵਾਂ ਵਿੱਚੋਂ ਵੋਟਾਂ ਰਾਹੀਂ ਚੁਣੇ ਹੋਏ ਵਿਧਾਇਕ ਹੁੰਦੇ ਹਨ। ਦੇਸ਼ ਦੇ ਕੁੱਲ 545 ਸਾਂਸਦਾਂ ਵਿੱਚੋਂ ਪੰਜਾਬ ਦੇ 13 ਪਾਰਲੀਮਾਨੀ ਹਲਕਿਆਂ ਦੇ ਵੋਟਾਂ ਦੁਆਰਾ ਚੁਣੇ ਹੋਏ ਵੱਖ-ਵੱਖ ਨੁਮਾੲਦੇ ਪੰਜਾਬ ਦੇ ਵੱਖ-ਵੱਖ ਪਾਰਲੀਮਾਨੀ ਹਲਕਿਆਂ ਦੀ ਨੁਮਇੰਦਗੀ ਕਰਦੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਭੂਗੋਲਿਕ ਵਰਗੀਕਰਨ:

ਅੰਮ੍ਰਿਤਸਰ
ਬਰਨਾਲਾ  
ਬਠਿੰਡਾ
ਫਰੀਦਕੋਟ
ਫਤਿਹਗੜ੍ਹ ਸਾਹਿਬ
ਫਿਰੋਜ਼ਪੁਰ
ਫਾਜਿਲਕਾ
ਗੁਰਦਾਸਪੁਰ
ਹੁਸ਼ਿਆਰਪੁਰ
ਜਲੰਧਰ
ਕਪੂਰਥਲਾ
ਲੁਧਿਆਣਾ
ਮਲੇਰਕੋਟਲਾ
ਮਾਨਸਾ
ਮੋਗਾ
ਸ਼੍ਰੀ ਮੁਕਤਸਰ ਸਾਹਿਬ
ਪਠਾਨਕੋਟ
ਪਟਿਆਲਾ
ਰੂਪਨਗਰ
ਐੱਸ.ਏ.ਐੱਸ ਨਗਰ
ਸੰਗਰੂਰ
ਸ਼ਹੀਦ ਭਗਤ ਸਿੰਘ ਨਗਰ
ਤਰਨ ਤਾਰਨ