ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਵਾਲੇ ਪੰਜਾਬ ਵਿੱਚ ਪੈਂਦੇ ਹਨ। ਸ਼ੁਰੂ ਵਿੱਚ ਇਸਨੂੰ ‘ਸਪਤ ਸੰਧੂ’ ਅਰਥਾਤ ਸੱਤ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ । ਅੰਜੁਮ ਸੁਲਤਾਨ ਸ਼ਹਿਬਾਜ ਅਨੁਸਾਰ ਸਪਤ ਤੋਂ ਭਾਵ ਸੱਤ ਅਤੇ ਸੰਧੂ ਤੋਂ ਭਾਵ ਦਰਿਆ ਹੈ । ਪ੍ਰਸਿੱਧ ਲੇਖਕ ਇਬਨ ਬਤੂਤਾ ਨੇ ਆਪਣੀਆਂ ਲਿਖਤਾਂ ਵਿੱਚ ਸਭ ਤੋਂ ਪਹਿਲਾਂ 14 ਵੀਂ ਸਦੀ ਵਿੱਚ ਇਸ ਸ਼ਬ