ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਹੈ । ਆਪ ਜੀ ਦੀ ਸਾਰੀ ਰਚਨਾ ਸੰਪੂਰਨ ਰੂਪ ਵਿੱਚ ਪ੍ਰਮਾਣਿਕ ਅਤੇ ਪ੍ਰਤੱਖ ਹੈ ਜੋ ਕਿ ਮਾਨਵਤਾ ਦੇ ਕਲਿਆਣ ਦਾ ਮੁੱਖ ਸ੍ਰੋਤ ਹੈ । ਜਿੱਥੇ ਇਹ ਜਾਤੀ ਭੇਦਭਾਵ ਨੂੰ ਉਜਾਗਰ ਕਰਦੀ ਹੈ, ਉੱਥੇ ਮਨੁੱਖ ਨੂੰ ਇਸਤਰੀ ਜਾਤੀ ਪ੍ਰਤੀ ਸਤਿਕਾਰਤ ਭਾਵਨਾ ਰੱਖਣ ਲਈ ਵੀ ਪ੍ਰੇਰਿਤ ਕਰਦੀ ਹੈ । ਆਪ ਜੀ ਦੀ ਬਾਣੀ ਮਨੁੱਖ ਨੂੰ ਗ੍ਰਹਿਸਥ ਵਿੱਚ ਰਹਿਕੇ ਸੱਚਾ ਅਤੇ ਸੁੱਚਾ ਜੀਵਨ ਬਤੀਤ ਕਰਦਿਆਂ ਇੱਕ ਉੱਤਮ ਮਨੁੱਖ ਬਣਕੇ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਮਨੁੱਖ ਨੂੰ ਦੁਨਿਆਵੀ ਪ੍ਰਚੰਡਾਂ ਤੋਂ ਦੂਰ ਰਹਿਕੇ ਪ੍ਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ । ਗੁਰੂ ਸਾਹਿਬ ਸੰਸਾਰ ਦੇ ਮਹਾਨ